ਮੁੰਬਈ- ਸਾਲ 2024 ਕੁੱਝ ਹੀ ਹਫ਼ਤਿਆਂ 'ਚ ਖਤਮ ਹੋਣ ਵਾਲਾ ਹੈ। ਇਸ ਸਾਲ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ। ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਸਾਲ ਭਰ ਅਜਿਹੇ ਵਿਵਾਦ ਹੋਏ ਜੋ ਪਹਿਲਾਂ ਕਦੇ ਨਹੀਂ ਹੋਏ ਸਨ। ਪੂਨਮ ਪਾਂਡੇ ਦੀ ਫਰਜ਼ੀ ਮੌਤ ਜਾਂ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਧਮਕੀ ਹੋਵੇ, ਇਹ ਸਾਰਾ ਸਾਲ ਵਿਵਾਦ 'ਚ ਰਿਹਾ। ਆਓ ਇੱਕ ਵਾਰ ਫਿਰ ਤੁਹਾਨੂੰ ਇਸ ਸਾਲ ਦੇ ਸਭ ਤੋਂ ਵੱਡੇ ਵਿਵਾਦਾਂ ਤੋਂ ਜਾਣੂ ਕਰਵਾਉਂਦੇ ਹਾਂ।
ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖ਼ਬਰ
2 ਫਰਵਰੀ, 2024 ਨੂੰ ਮਸ਼ੂਹਰ ਅਦਾਕਾਰਾ ਪੂਨਮ ਪਾਂਡੇ ਦੀ ਅਚਾਨਕ ਮੌਤ ਨੇ ਦੇਸ਼ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਸੀ ਪਰ ਮੌਤ ਦੇ 24 ਘੰਟਿਆਂ ਬਾਅਦ ਖ਼ਬਰ ਆਈ ਕਿ ਅਦਾਕਾਰਾ ਜ਼ਿੰਦਾ ਹੈ। ਇਸ ਖ਼ਬਰ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਸੀ।ਬਾਅਦ 'ਚ ਉਸ ਨੇ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਸ ਨੇ ਅਜਿਹੀ ਖ਼ਬਰ ਕਿਉਂ ਫੈਲਾਈ ਸੀ। ਉਸ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਉਸ ਨੇ ਔਰਤਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਆਪਣੀ ਮੌਤ ਦਾ ਝੂਠਾ ਨਾਟਕ ਕੀਤਾ ਸੀ। ਹਾਲਾਂਕਿ, ਲੋਕਾਂ ਨੂੰ ਪੂਨਮ ਪਾਂਡੇ ਦੀ ਇਹ ਹਰਕਤ ਨਾਪਸੰਦ ਲੱਗੀ ਅਤੇ ਸਾਰਿਆਂ ਨੇ ਉਸਦੀ ਨਿੰਦਾ ਕੀਤੀ।
ਸਲਮਾਨ ਖਾਨ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ
ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਘਰ 'ਗਲੈਕਸੀ ਅਪਾਰਟਮੈਂਟ' ਦੇ ਬਾਹਰ 14 ਅਪ੍ਰੈਲ ਤੜਕਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਸੀ। ਜਿਸ ਮਗਰੋਂ ਹਮਲਾਵਰ ਕੁਝ ਹੀ ਪਲਾਂ 'ਚ ਫਰਾਰ ਗਏ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਸਲਮਾਨ ਦੇ ਫੈਨਜ਼ ਪਰੇਸ਼ਾਨ ਹੋ ਗਏ ਸਨ।ਗਲੈਕਸੀ ਅਪਾਰਟਮੈਂਟ 'ਤੇ ਚਲਾਈਆਂ ਗਈਆਂ ਪੰਜ ਗੋਲੀਆਂ 'ਚੋਂ ਇਕ ਕੰਧ 'ਤੇ ਅਤੇ ਇਕ ਸਲਮਾਨ ਦੇ ਘਰ ਦੀ ਗੈਲਰੀ 'ਚ ਲੱਗੀ, ਜਿਸ ਦਾ ਮਕਸਦ ਅਦਾਕਾਰ ਦੇ ਮਨ 'ਚ ਡਰ ਪੈਦਾ ਕਰਨਾ ਸੀ। ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਅਭਿਨੇਤਾ ਦੇ ਦੋਸਤ ਬਾਬਾ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਸਲਮਾਨ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ।
ਨੇਹਾ ਕੱਕੜ ਨੂੰ ਜਾਨੋਂ ਮਾਰਨ ਦੀ ਮਿਲੀ ਸੀ ਧਮਕੀ
ਇਸ ਸਾਲ ਬਹੁਤ ਸਾਰੇ ਸੈਲੀਬ੍ਰਿਟੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਉਨ੍ਹਾਂ 'ਚੋਂ ਇਕ ਸੈਲੀਬ੍ਰਿਟੀ ਕਪਲ ਗਾਇਕਾ ਨੇਹਾ ਕੱਕੜ ਅਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਵੀ ਸ਼ਾਮਲ ਸੀ। ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਬਾਬਾ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਅਕਾਲੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਰੋਹਨ ਨੂੰ ਨੇਹਾ ਪ੍ਰਤੀ ਆਪਣਾ ਵਤੀਰਾ ਸੁਧਾਰਨ ਦੀ ਚੇਤਾਵਨੀ ਦਿੱਤੀ ਸੀ।
ਕੁੱਲ੍ਹੜ ਪਿੱਜ਼ਾ ਕੱਪਲ ਨੂੰ ਧਮਕੀ- ਤਲਾਕ
ਸੋਸ਼ਲ ਮੀਡੀਆ ਉੱਪਰ ਵਿਊਜ਼ ਤੇ ਲਾਈਕ ਬਟੋਰਣ ਦੇ ਚੱਕਰ ਵਿੱਚ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਕੁੱਲ੍ਹੜ ਪਿੱਜ਼ਾ ਕੱਪਲ ਇਸ ਸਾਲ ਸੁਰਖੀਆਂ 'ਚ ਰਿਹਾ। ਇਸ ਦੌਰਾਨ ਉਹ ਨਿਹੰਗ ਸਿੰਘਾਂ ਦੇ ਅੜਿੱਕੇ ਚੜ੍ਹੇ। ਨਿਹੰਗ ਸਿੰਘਾਂ ਨੇ ਕਿਹਾ ਕਿ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਜੋੜੇ ਨੂੰ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੱਲੋਂ ਵੀ ਧਮਕੀਆਂ ਦਿੱਤੀਆਂ ਗਈਆਂ। ਜਿਸ ਕਾਰਨ ਇਹ ਚਰਚਾ ਵਿੱਚ ਰਹੇ। ਹੁਣ ਹਾਲ 'ਚ ਖ਼ਬਰ ਆਈ ਕਿ ਇਸ ਜੋੜੇ ਦਾ ਤਲਾਕ ਹੋਣ ਜਾ ਰਿਹਾ ਹੈ ਅਤੇ ਦੋਵਾਂ ਨੇ ਇਕ- ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋਅ ਕਰ ਦਿੱਤਾ ਹੈ।
ਕੰਗਨਾ ਰਣੌਤ ਦਾ ਥੱਪੜ ਕਾਂਡ
ਹੁਣ ਗੱਲ ਕਰਦੇ ਹਾਂ ਪੰਗਾ ਗਰਲ ਕੰਗਨਾ ਰਣੌਤ ਦੀ, ਜੋ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਬਣੀ ਹੈ। ਦਰਅਸਲ ਜਦੋਂ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ ਤਾਂ ਏਅਰਪੋਰਟ 'ਤੇ ਇਕ ਮਹਿਲਾ ਸੁਰੱਖਿਆ ਕਰਮਚਾਰੀ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਘਟਨਾ ਨੇ ਹਿਮਾਚਲ ਤੋਂ ਦਿੱਲੀ ਤੱਕ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕੰਗਨਾ ਨੇ ਕਿਹਾ ਸੀ ਕਿ ਪੰਜਾਬ 'ਚ ਵਧਦੇ ਅੱਤਵਾਦ ਅਤੇ ਕੱਟੜਪੰਥ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਦੇ ਇਸ ਬਿਆਨ ਦਾ ਕਾਫੀ ਵਿਰੋਧ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੰਭੀਰ ਡਿਪਰੈਸ਼ਨ ’ਚੋਂ ਲੰਘੇ ਸਿੰਗਾ, ਸਰੀਰਕ ਤੇ ਮਾਨਸਿਕ ਸਿਹਤ ’ਤੇ ਪਿਆ ਅਸਰ, ਇੰਝ ਹੋਏ ਠੀਕ
NEXT STORY