ਨਵੀਂ ਦਿੱਲੀ (ਬਿਊਰੋ)– ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਹਨ ਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਇਸੇ ਲਈ ਇਹ ਮਾਮਲਾ ਦਿਨੋਂ-ਦਿਨ ਹੋਰ ਭਖਦਾ ਨਜ਼ਰ ਆ ਰਿਹਾ ਹੈ। ਇਸ ਲੜਾਈ ’ਚ ਹੁਣ ਸਿਰਫ ਕਿਸਾਨ ਹੀ ਨਹੀਂ, ਸਗੋਂ ਬਾਲੀਵੁੱਡ, ਹਾਲੀਵੁੱਡ ਤੇ ਪਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਗੇ ਆ ਰਹੀਆਂ ਹਨ।
ਕਿਸਾਨੀ ਅੰਦੋਲਨ ’ਚ ਗਾਇਕ ਬੱਬੂ ਮਾਨ ਨੇ ਪੂਰੀ ਹਿਮਾਇਤ ਕੀਤੀ ਹੈ। ਬੱਬੂ ਮਾਨ ਬੁੱਧਵਾਰ ਨੂੰ ਯੂ. ਪੀ. ਗੇਟ ’ਤੇ ਟਿਕੈਟ ਦੀ ਸਟੇਜ ਤੋਂ ਬੋਲੇ। ਅੱਜ ਫਿਰ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ ਇਹ ਪੱਤਰਕਾਰੀ ਦੀ ਮਿਸਾਲ ਹੈ, ਅੰਦੋਲਨ ’ਚ ਬਹੁਤ ਉਤਾਰ-ਚੜਾਅ ਆਉਣੇ ਹਨ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਪਰਿਵਾਰਾਂ ਨਾਲ ਡਟ ਕੇ ਖੜ੍ਹੀਏ, ਜਿਨ੍ਹਾਂ ਦੇ ਪੁੱਤ ਪੁਲਸ ਨੇ ਗ੍ਰਿਫ਼ਤਾਰ ਕੀਤੇ ਹਨ। ਸਾਡੀ ਯੂਨੀਅਨ ਤੇ ਸਾਡੇ ਵਕੀਲ ਉਨ੍ਹਾਂ ਦੀ ਵਾਪਸੀ ਦਾ ਹੱਲ ਜ਼ਰੂਰ ਲੱਭਣ। ਬੱਬੂ ਮਾਨ ਨੇ ਅੱਗੇ ਕਿਹਾ ਕਿ ਜਦੋਂ ਤਕ ਮਾਮਲਾ ਸ਼ਾਂਤ ਹੈ, ਉਦੋਂ ਤਕ ਸਾਡੀ ਜਿੱਤ ਹੈ, ਜਦੋਂ ਅਸੀਂ ਭੜਕੇ ਤਾਂ ਸਾਡੀ ਹਾਰ ਯਕੀਨੀ ਹੈ, ਇਸ ਲਈ ਸਾਨੂੰ ਸ਼ਾਂਤੀਪੂਵਰਕ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ ਹਨ।
ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਵੀ ਕਿਸਾਨਾਂ ਦੀ ਹਿਮਾਇਤ ’ਚ ਗੱਲ ਕੀਤੀ ਉਨ੍ਹਾਂ ਨੇ ਕਿਹਾ ਮੈਂ ਪੰਜਾਬ ਦੀ ਧਰਤੀ ’ਤੇ ਜੰਮਿਆ ਹਾਂ ਅਤੇ ਇਥੇ ਬੈਠੀ ਹਰ ਮਾਂ ਅਤੇ ਹਰ ਬਜ਼ੁਰਗ ਦਾ ਮੈਂ ਸਤਿਕਾਰ ਕਰਦਾ ਹੈ।
ਯੋਗਰਾਜ ਸਿੰਘ ਨੇ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਯੋਗਰਾਜ ਨੇ ਕਿਹਾ ਕਿ ਮੈਂ ਬੀਮਾਰ (ਕੋਰੋਨਾ) ਹੋਣ ਕਰਕੇ ਦਿੱਲੀ ਨਹੀਂ ਆ ਸਕਿਆ।
ਸਾਹਮਣੇ ਆਈ ਅਨਿਤਾ ਹਸਨੰਦਾਨੀ ਦੇ ਪੁੱਤਰ ਦੀ ਪਹਿਲੀ ਝਲਕ, ਪਤੀ ਨੇ ਇੰਸਟਾਗ੍ਰਾਮ 'ਤੇ ਕੀਤੀ ਸਾਂਝੀ
NEXT STORY