ਮੁੰਬਈ (ਬਿਊਰੋ) - 'ਕੌਣ ਬਨੇਗਾ ਕਰੋੜਪਤੀ' ਸ਼ੋਅ ਨੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਨੂੰ ਚਮਕਾਇਆ ਹੈ ਤੇ ਉਹ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਦੇ ਕੇ ਕਰੋੜਾਂ ਰੁਪਏ ਦੀ ਕਮਾਈ ਕਰਨ 'ਚ ਕਾਮਯਾਬ ਹੋਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 1 ਕਰੋੜ ਜਿੱਤਣ ਦੇ ਬਾਵਜੂਦ ਵੀ ਪ੍ਰਤੀਯੋਗੀ ਨੂੰ ਪੂਰੀ ਰਕਮ ਨਹੀਂ ਮਿਲਦੀ ਅਰਥਾਤ ਉਸ ਨੂੰ ਟੈਕਸ 'ਚ ਆਪਣੀ ਰਕਮ ਦਾ ਵੱਡਾ ਹਿੱਸਾ ਦੇਣਾ ਪੈਂਦਾ ਹੈ। ਚਲੋ ਤੁਹਾਨੂੰ ਦੱਸਦੇ ਹਾਂ ਕਿ ਜੇ ਇਕ ਕੰਟੈਸਟੇਂਟ 'ਕੇਬੀਸੀ' 'ਚ 1 ਕਰੋੜ ਜਿੱਤਦਾ ਹੈ ਤਾਂ ਉਸ ਨੂੰ ਕਿੰਨਾ ਪੈਸਾ ਅਦਾ ਕਰਨਾ ਪੈਂਦਾ ਹੈ ਅਤੇ ਅੰਤ 'ਚ ਉਸ ਨੂੰ ਕਿੰਨਾ ਪੈਸਾ ਮਿਲਦਾ ਹੈ।
ਟੈਕਸ ਦੀ ਧਾਰਾ 194 ਬੀ ਅਨੁਸਾਰ ਜੇ ਕੋਈ ਕੰਟੈਸਟੇਂਟ 1 ਕਰੋੜ ਦੀ ਰਕਮ ਜਿੱਤਦਾ ਹੈ ਤਾਂ ਉਸ ਰਕਮ 'ਤੇ 30% ਟੈਕਸ ਲਾਇਆ ਜਾਵੇਗਾ ਭਾਵ 30 ਲੱਖ ਰੁਪਏ ਟੈਕਸ ਲਾਇਆ ਜਾਵੇਗਾ। ਯਾਨੀਕਿ ਉਸ ਨੂੰ 30 ਲੱਖ ਦਾ ਟੈਕਸ ਦੇਣਾ ਪਵੇਗਾ। ਇਸ ਦੇ ਨਾਲ ਹੀ 30 ਲੱਖ ਟੈਕਸ 'ਤੇ 10 ਫ਼ੀਸਦ ਸਰਚਾਰਜ ਦੇਣਾ ਪਵੇਗਾ, ਜੋ 3 ਲੱਖ ਹੈ। ਇਸ ਤੋਂ ਇਲਾਵਾ 30 ਲੱਖ 'ਤੇ 4 ਫ਼ੀਸਦ ਸੈੱਸ ਵਸੂਲਿਆ ਜਾਵੇਗਾ, ਜੋ ਕਿ 1.2 ਲੱਖ ਹੈ। ਕੁਲ ਮਿਲਾ ਕੇ 1 ਕਰੋੜ ਦੀ ਰਕਮ 'ਚੋਂ ਕੰਟੈਸਟੇਂਟ ਨੂੰ ਸਿਰਫ 34.2 ਲੱਖ ਟੈਕਸ 'ਚ ਹੀ ਦੇਣੇ ਪੈਣਗੇ।
ਟੈਕਸ 'ਚ ਇਹ ਰਕਮ ਦੇਣ ਤੋਂ ਬਾਅਦ ਤਕਰੀਬਨ 65 ਲੱਖ ਰੁਪਏ ਉਸ ਦੇ ਹੱਥ ਆਊਂਦੇ ਹਨ। ਉਹ ਇਸ ਰਕਮ ਨੂੰ ਘਰ ਲੈ ਜਾ ਸਕਦਾ ਹੈ। ਇਸ ਦੇ ਹਿਸਾਬ ਨਾਲ ਤੁਸੀਂ ਹਰ ਰਕਮ ਦੀ ਗਣਨਾ ਕਰ ਸਕਦੇ ਹੋ। ਇਸ ਹਿਸਾਬ ਤੋਂ ਬਾਅਦ ਇਹ ਸਪੱਸ਼ਟ ਹੈ ਕਿ 1 ਕਰੋੜ ਦੀ ਰਾਸ਼ੀ ਜਿੱਤਣ ਦੇ ਬਾਵਜੂਦ ਕੋਈ ਵੀ ਪ੍ਰਤੀਯੋਗੀ ਕਰੋੜਪਤੀ ਨਹੀਂ ਬਣਦਾ, ਉਹ ਇੱਕ ਲੱਖਪਤੀ ਹੀ ਰਹਿ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਕਿਸਾਨ ਅੰਦੋਲਨ 'ਚ ਪਹੁੰਚੇ ਸ਼ੈਰੀ ਮਾਨ ਤੇ ਹਰਜੀਤ ਹਰਮਨ, ਕਿਹਾ 'ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਏ'
NEXT STORY