ਮੁੰਬਈ (ਬਿਊਰੋ)– ਅਦਾਕਾਰ ਯੂਸਫ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਯੂਸਫ ਹੁਸੈਨ ਨੇ ਕਈ ਦਹਾਕਿਆਂ ਤੱਕ ਹਿੰਦੀ ਟੈਲੀਵਿਜ਼ਨ ਤੇ ਫ਼ਿਲਮ ਇੰਡਸਟਰੀ ’ਚ ਕੰਮ ਕੀਤਾ। ਉਨ੍ਹਾਂ ਨੇ ਕਈ ਪ੍ਰਾਜੈਕਟਾਂ ’ਚ ਵੱਖ-ਵੱਖ ਕਿਰਦਾਰ ਨਿਭਾਏ। ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਆਪਣੇ ਸਹੁਰੇ ਦੇ ਦਿਹਾਂਤ ਦੀ ਖ਼ਬਰ ਦਿੱਤੀ ਹੈ।
ਹੰਸਲ ਮਹਿਤਾ ਨੇ ਸ਼ਰਧਾਂਜਲੀ ਭੇਟ ਕੀਤੀ। ਹੰਸਲ ਮਹਿਤਾ ਨੇ ਲਿਖਿਆ ਕਿ ਕਿਵੇਂ ਅਦਾਕਾਰ ਨੇ ਆਪਣੀ ਫ਼ਿਲਮ ‘ਸ਼ਾਹਿਦ’ ’ਤੇ ਕੰਮ ਕਰਦੇ ਸਮੇਂ ਉਨ੍ਹਾਂ ਦੀ ਮਦਦ ਕੀਤੀ। ਹੰਸਲ ਨੇ ਕਿਹਾ ਕਿ ਯੂਸਫ ਹੁਸੈਨ ਤੋਂ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋਵੇਗੀ। ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : 27 ਦਿਨਾਂ ਬਾਅਦ ਅੱਜ ਜੇਲ੍ਹ 'ਚੋਂ ਰਿਹਾਅ ਹੋਣਗੇ ਆਰੀਅਨ ਖ਼ਾਨ, ਬੇਟੇ ਨੂੰ ਲੈਣ ਸ਼ਾਹਰੁਖ ਖ਼ਾਨ ਖ਼ੁਦ ਜਾਣਗੇ
ਹੰਸਲ ਮਹਿਤਾ ਨੇ ਟਵਿਟਰ ’ਤੇ ਲਿਖਿਆ, ‘ਮੈਂ ‘ਸ਼ਾਹਿਦ’ ਦੇ 2 ਸ਼ੈਡਿਊਲ ਪੂਰੇ ਕਰ ਲਏ ਤੇ ਅਸੀਂ ਫੱਸ ਗਏ ਸੀ, ਮੈਂ ਚਿੰਤਿਤ ਸੀ। ਇਕ ਫ਼ਿਲਮ ਨਿਰਮਾਤਾ ਵਜੋਂ ਕਰੀਅਰ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ, ਉਦੋਂ ਉਹ ਮੇਰੇ ਕੋਲ ਆਏ ਤੇ ਕਿਹਾ ਕਿ ਮੇਰੇ ਕੋਲ ਐੱਫ. ਡੀ. ਹੈ ਤੇ ਜੇਕਰ ਤੁਸੀਂ ਮੇਰੇ ਹੁੰਦਿਆਂ ਇੰਨੇ ਪ੍ਰੇਸ਼ਾਨ ਹੋ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ।’
ਉਨ੍ਹਾਂ ਨੇ ਇਕ ਚੈੱਕ ’ਤੇ ਦਸਤਖ਼ਤ ਕੀਤੇ। ਇਸ ਰਕਮ ਨਾਲ ‘ਸ਼ਾਹਿਦ’ ਦੀ ਫ਼ਿਲਮ ਪੂਰੀ ਹੋ ਸਕੀ। ਉਹ ਮੇਰੇ ਸਹੁਰਾ ਸਾਹਿਬ ਹੀ ਨਹੀਂ, ਸਗੋਂ ਪਿਤਾ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਭੂਮੀ ਪੇਡਨੇਕਰ
NEXT STORY