ਮੁੰਬਈ (ਬਿਊਰੋ) - ਅਪਲਾਜ਼ ਐਂਟਰਟੇਨਮੈਂਟ ਤੇ ਫ਼ਿਲਮ ਨਿਰਮਾਤਾ ਨੰਦਿਤਾ ਦਾਸ ਦੀ ਬਹੁ-ਉਡੀਕ ਫ਼ਿਲਮ ‘ਜਿਵਗਾਟੋ’ ਦਾ ਵਿਸ਼ਵ ਪ੍ਰੀਮੀਅਰ 47ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਟੀ. ਆਈ. ਐੱਫ. ਐੱਫ਼) 2022 ’ਚ ਹੋਵੇਗਾ। ਇਕ ਅਧਿਕਾਰਤ ਚੋਣ ਰਾਹੀਂ ‘ਕੰਟੈਂਪ੍ਰੇਰੀ ਵਰਲਡ ਸਿਨੇਮਾ’ ਸੈਕਸ਼ਨ ਦੇ ਤਹਿਤ ਫ਼ਿਲਮ ਦਿਖਾਈ ਜਾਵੇਗੀ। ਨੰਦਿਤਾ ਦਾਸ ਦੁਆਰਾ ਲਿਖੀ ਤੇ ਨਿਰਦੇਸ਼ਿਤ ਇਸ ਫ਼ਿਲਮ ’ਚ ਕਪਿਲ ਸ਼ਰਮਾ ਇਕ ਡਿਲੀਵਰੀ ਫੂਡ ਰਾਈਡਰ ਦੇ ਰੂਪ ’ਚ ਨਜ਼ਰ ਆਉਣਗੇ। ਕਪਿਲ ਸ਼ਰਮਾ ਦੇ ਨਾਲ ਅਦਾਕਾਰਾ ਸ਼ਹਾਨਾ ਗੋਸਵਾਮੀ ਨਜ਼ਰ ਆਵੇਗੀ। ਪਲਾਜ਼ ਐਂਟਰਟੇਨਮੈਂਟ ਦੇ ਸੀ. ਈ. ਓ ਸਮੀਰ ਨਾਇਰ ਮਹਿਸੂਸ ਕਰਦੇ ਹਨ ਕਿ ਨੰਦਿਤਾ ਨਾਲ ਸਹਿਯੋਗ ਕਰਨਾ ਖੁਸ਼ੀ ਦੀ ਗੱਲ ਹੈ ਤੇ ਸਾਨੂੰ ਖੁਸ਼ੀ ਹੈ ਕਿ ‘ਜਿਵਗਾਟੋ’ ਦਾ ਵਿਸ਼ਵ ਪ੍ਰੀਮੀਅਰ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : 52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ ਸੁਕੇਸ਼ ਤੋਂ ਮਿਲੇ ਇਹ ਮਹਿੰਗੇ ਤੋਹਫ਼ੇ
ਨਿਰਦੇਸ਼ਕ ਨੰਦਿਤਾ ਦਾਸ ਦਾ ਕਹਿਣਾ ਹੈ ਕਿ ‘ਜਿਵਗਾਟੋ’ ਆਖਰਕਾਰ ਤਿਆਰ ਹੈ। ਨਵੇਂ ਸ਼ਹਿਰੀ ਭਾਰਤ ਬਾਰੇ ਇਕ ਕਹਾਣੀ ਜੋ ਨਾ ਸਿਰਫ਼ ਗਿਗ ਇਕਨੋਮਿਕਸ ਬਾਰੇ ਹੈ, ਸਗੋਂ ਹਰ ਉਸ ਚੀਜ਼ ਬਾਰੇ ਵੀ ਹੈ ਜੋ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਬਾਕਸ ਵਿਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਫ਼ਿਟਨੈੱਸ ਸੈਂਟਰ ਦੇ ਬਾਹਰ ਸਪੌਟ ਹੋਈ ਕਿਆਰਾ ਅਡਵਾਨੀ, ਨੋ ਮੇਕਅੱਪ ਲੁੱਕ ’ਚ ਦਿਖਾਈ ਝਲਕ
NEXT STORY