ਫ਼ਰੀਦਕੋਟ(ਜਗਦੀਸ਼)-ਰਸਤੇ ’ਚ ਘੇਰ ਕੇ ਸੱਟਾਂ ਮਾਰਨ ਦੇ ਦੋਸ਼ ’ਚ 4 ਵਿਅਕਤੀਆਂ ਖਿਲਾਫ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਬਾਂਸਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਾਮੇਆਣਾ ਦੇ ਬਿਆਨਾਂ ’ਤੇ ਗੁਲਾਬ ਸਿੰਘ ਪੁੱਤਰ ਜੱਸਾ ਸਿੰਘ, ਮਾਦਾ ਸਿੰਘ ਪੁੱਤਰ ਚਰਨਾ ਸਿੰਘ, ਜੱਸਾ ਸਿੰਘ ਪੁੱਤਰ ਛੋਟੂ ਸਿੰਘ ਅਤੇ ਧੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰਾਮੇਆਣਾ ’ਤੇ ਦਰਜ ਕੀਤਾ ਗਿਆ ਹੈ। ਬਿਆਨਕਰਤਾ ਨੇ ਦੱਸਿਆ ਕਿ ਉਹ ਆਪਣੀ ਮਾਸੀ ਅਤੇ ਮਾਂ ਨੂੰ ਬੱਸ ਚੜ੍ਹਾਉਣ ਲਈ ਆਇਆ ਤਾਂ ਉਸਦਾ ਪਿੱਛਾ ਗੁਲਾਬ ਸਿੰਘ ਨੇ ਕੀਤਾ। ਉਹ ਡਰਦਾ ਮਾਰਾ ਅੱਗੇ ਭੱਜ ਪਿਆ ਪਰ ਥੋੜ੍ਹੀ ਦੂਰ ਜਾਣ ’ਤੇ ਉਸ ਨੂੰ ਉਕਤ ਸਾਰਿਆਂ ਨੇ ਘੇਰ ਕੇ ਕੁੱਟਮਾਰ ਕਰਕੇ ਸੱਟਾਂ ਮਾਰੀਆਂ। ਇਸ ਮਾਮਲੇ ’ਚ ਉਕਤ ’ਚੋਂ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਹੈਰੋਇਨ ਸਪਲਾਈ ਚੇਨ ਦਾ ਭੰਡਾ ਫੋੜ, 510 ਗ੍ਰਾਮ ਹੈਰੋਇਨ ਬਰਾਮਦ
NEXT STORY