ਸੁਲਤਾਨਪੁਰ ਲੋਧੀ (ਸੋਢੀ)- 220 ਕੇ. ਵੀ. ਸਬ ਸਟੇਸ਼ਨ ਬਿਜਲੀ ਘਰ ਝੱਲ ਲੇਈ ਵਾਲਾ ਦੀ ਜ਼ਰੂਰੀ ਮੁਰੰਮਤ ਕਾਰਨ 13 ਨਵੰਬਰ ਨੂੰ 11 ਕੇ. ਵੀ. ਯੂ. ਪੀ. ਐੱਸ. ਫੀਡਰ ਹੈਬਤਪੁਰ ਤੇ 11 ਕੇ. ਵੀ. ਸ਼ਾਲਾਪੁਰ ਯੂ. ਪੀ. ਐੱਸ. ਫੀਡਰ, ਏ. ਪੀ. ਫੀਡਰ ਨੰਬਰ ਇਕ, ਦੋ ਕੋਟਲਾ, ਗਾਜੀਪੁਰ, ਗਿੱਲਾਂ , ਮੋਖੇ, ਜੈਨਪੁਰ, ਹਰਨਾਮਪੁਰ, ਡੇਰਾ ਸੈਦਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸੁਲਤਾਨਪੁਰ ਲੋਧੀ ਨੰਬਰ-1 ਇੰਜੀ. ਜਸਵਿੰਦਰ ਸਿੰਘ ਥਿੰਦ ਨੇ ਦਿੱਤੀ।
ਗੁਰਾਇਆ (ਹੇਮੰਤ)-ਬਿਜਲੀ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਜ਼ਰੂਰੀ ਮੁਰੰਮਤ ਕਾਰਨ 13 ਨਵੰਬਰ ਸ਼ਹਿਰੀ ਫੀਡਰ ਇਕ ਤੇ ਦੋ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ, ਜਿਸ ਨਾਲ ਰੁੜਕਾ ਰੋਡ, ਲਾਂਗੜੀਆਂ, ਪੀਂਘਾਂ ਵਾਲਾ ਚੌਕ, ਜੈ ਹਿੰਦ ਕਾਲੋਨੀ, ਡੱਲੇਵਾਲ, ਬੋਪਾਰਾਏ, ਜੀ. ਟੀ. ਰੋਡ ਫਗਵਾੜਾ ਸਾਈਡ, ਰੁੜਕਾ ਖ਼ੁਰਦ, ਨਿਊ ਮਾਰਕੀਟ, ਗੁਰੂ ਨਾਨਕ ਪੁਰਾ, ਬੜਾ ਪਿੰਡ ਰੋਡ, ਕ੍ਰਿਸ਼ਨਾ ਕਾਲੋਨੀ, ਦਾਣਾ ਮੰਡੀ, ਰਾਮਗੜ੍ਹੀਆਂ ਮੁਹੱਲਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਇਲਾਕਾ, ਪਿੰਡ ਅੱਟਾ, ਦਿਲਬਾਗ ਕਾਲੋਨੀ ਦੀ ਬਿਜਲੀ ਬੰਦ ਰਹੇਗੀ। ਕਮਾਲਪੁਰ ਫੀਡਰ ਕੈਟਾਗਰੀ ਇਕ, ਰੇਡੀਓ ਸਟੇਸ਼ਨ ਇਕ, ਦੋ ਫੀਡਰ ਅਤੇ ਨਵਾਂ ਪਿੰਡ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਬੰਦ ਰਹੇਗਾ।
ਜੈਤੋ (ਲਵਿਸ਼ ਜਿੰਦਲ/ਸਤਵਿੰਦਰ) ਸਹਾਇਕ ਕਾਰਜਕਾਰੀ ਇੰਜਨੀਅਰ , ਵੰਡ ਉਪ ਮੰਡਲ ਜੈਤੋ ਨੇ ਦੱਸਿਆ ਕਿ 13-11-2025 ਦਿਨ ਵੀਰਵਾਰ ਨੂੰ ਰੇਲਵੇ ਟਰੈਕਸ਼ਨ ਰੋਮਾਣਾ ਅਲਬੇਲ ਸਿੰਘ ਦਾ ਜਰੂਰੀ ਕੰਮ ਕਰਨ ਲਈ 66 ਕੇਵੀ ਸਬ ਸਟੇਸ਼ਨ ਜੈਤੋ ਤੋ ਚਲਦੇ ਅਤੇ 66 ਕੇਵੀ ਸਬ ਸਟੇਸ਼ਨ ਚੈਨਾ ਤੋ ਚਲਦੇ ਸਾਰੇ 11 ਕੇਵੀਂ ਸ਼ਹਿਰੀ ਫੀਡਰਾ ਅਤੇ ਦਿਹਾਤੀ ਫੀਡਰਾ ਤੋ ਚੱਲਦੀ ਬਿਜਲੀ ਸਪਲਾਈ ਸਵੇਰ 10 ਵਜੇ ਤੋ ਦੁਪਿਹਰ 2.30 ਵਜੇ ਤੱਕ ਬੰਦ ਰਹੇਗੀ। ਇਸ ਕਾਰਨ 66 ਕੇਵੀ ਸਬ ਸਟੇਸ਼ਨ ਜੈਤੋ ਤੋ ਚੱਲਦੇ ਖੇਤਰ ਪਿੰਡ ਗੁੰਮਟੀ ਖੁਰਦ,ਚੰਦਭਾਨ,ਦਲ ਸਿੰਘ ਵਾਲਾ, ਕੋਠੇ ਸੰਪੂਰਨ ਸਿੰਘ,ਬਠਿੰਡਾ ਰੋਡ, ਬਾਜਾਖਾਨਾ ਰੋਡ,ਰਾਮਲੀਲਾ ਗਰਾਊਡ,ਜੈਤੋ ਸਹਿਰੀ, ਹਰਦਿਆਲ ਨਗਰ,ਮੁਕਤਸਰ ਰੋਡ,ਗੰਗਸਰ ਸਹਿਰੀ,ਕੋਟਕਪੂਰਾ ਰੋਡ,ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਤੇ ਇਸੇ ਤਰ੍ਹਾ 66 ਕੇਵੀ ਸਬ ਸਟੇਸ਼ਨ ਚੈਨਾ ਤੋ ਚਲਦੇ ਪਿੰਡ ਬਰਕੰਦੀ, ਬਿਸ਼ਨੰਦੀ,ਭਗਤੂਆਣਾ,ਕਰੀਰਵਾਲੀ, ਚੈਨਾ, ਰਾਮੇਆਣਾ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ।
ਮਾਨਸਾ (ਮਨਜੀਤ ਕੌਰ)-66 ਕੇ. ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ.ਵੀ. ਚਕੇਰੀਆਂ ਰੋਡ ਦੀ ਬਿਜਲੀ ਸਪਲਾਈ 13 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਜਿਸ ਨਾਲ ਸ਼ਾਮ ਸਵੀਟਸ ਅਤੇ ਨਾਲ ਵਾਲੀ ਸਟਰੀਟ, ਔਲਖ ਮੁਹੱਲਾ, ਗੁਰੂ ਨਾਨਕ ਬਸਤੀ, ਬਾਲਾ ਜੀ ਕਾਲੋਨੀ, ਅੰਬੇ ਕਾਲੋਨੀ ਦਾ ਏਰੀਆ ਪ੍ਰਭਾਵਿਤ ਰਹੇਗਾ। ਇਹ ਜਾਣਕਾਰੀ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜਨੀਅਰ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦਿੱਤੀ।
ਹਰਿਆਣਾ (ਰੱਤੀ)- ਪੀ.ਐਸ.ਪੀ.ਸੀ.ਐਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 13-11-25 ਦਿਨ ਵੀਰਵਾਰ ਨੂੰ 132 ਕੇ.ਵੀ ਚੋਹਾਲ ਤੋ ਚਲਦੀ 66 ਕੇ.ਵੀ.ਸਬ ਸਟੇਸ਼ਨ ਹਰਿਆਣਾ ਦੀ ਲਾਈਨ ਤੇ ਜਰੂਰੀ ਮੁਰੰਮਤ ਕਰਕੇ 66 ਕੇ.ਵੀ.ਹਰਿਆਣਾ ਤੋ ਚਲਦੇ ਸਾਰੇ 11 ਕੇ ਵੀ ਫੀਡਰ ਜਿਵੇ 11ਕੇ ਵੀ ਭੂੰਗਾ ,11ਕੇ ਵੀ ਕੋਟਲੀ,11 ਕੇ.ਵੀ.ਹਰਿਆਣਾ, 11ਕੇ.ਵੀ.ਗੁੱਗਾ ਪਟੀ,11ਕੇ.ਵੀ.ਸੋਤਲਾ,ਨੂਰਪੁਰ,ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ ,ਰਹਿਮਾਪੁਰ,ਕੈਲੋ,ਬਾਗਪੁਰ ਅਤੇ ਸਵਿਤਰੀ ਫੀਡਰਾ ਦੀ ਸਪਲਾਈ ਦੁਪਹਿਰੇ 12 ਵਜੇ ਤੋ ਸ਼ਾਮ 3 ਵਜੇ ਤਕ ਬੰਦ ਰਹੇਗੀ ਜਿਸ ਨਾਲ ਇਹਨਾਂ ਫੀਡਰਾ ਤੇ ਚਲਦੇ ਘਰਾ , ਦੁਕਾਨਾਂ ਅਤੇ ਮੋਟਰਾ ਦੀ ਸਪਲਾਈ ਪ੍ਭਾਵਿਤ ਰਹੇਗੀ
ਟਾਂਡਾ ਉੜਮੁੜ (ਮੋਮੀ)- ਪੰਜਾਬ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚੱਲਦੇ 132 ਕੇ.ਵੀ ਸਬ ਸਟੇਸ਼ਨ ਟਾਂਡਾ ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਅੱਜ 13 ਨਵੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਬਿਜਲੀ ਕਾ ਟਾਂਡਾ ਵਿੱਚ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਟਾਂਡਾ ਸ਼ਹਿਰ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੀ ਬਿਜਲੀ ਸਪਲਾਈ ਅੱਜ 12 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸੇ ਤਰ੍ਹਾਂ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਦੇ 66 ਕੇ.ਵੀ ਸਬ ਸਟੇਸ਼ਨ ਮਿਆਣੀ ਤੋਂ ਚਲਦੇ ਵੱਖ ਵੱਖ ਪਿੰਡਾਂ ਦੀ ਬਿਜਲੀ ਸਪਲਾਈ ਅੱਜ 13 ਨਵੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਮਿਆਣੀ ਸਬ ਸਟੇਸ਼ਨ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਜਰੂਰੀ ਮੁਰੰਮਤ ਕਾਰਨ 66 ਕੇ.ਵੀ ਮਿਆਣੀ ਸਟੇਸ਼ਨ ਤੋਂ ਚਲਦੇ ਪਿੰਡ ਸਲੇਮਪੁਰ, ਕੋਟਲਾ, ਤਲਾ , ਯੂ.ਪੀ.ਐਸ, ਏ.ਪੀ ਜਲਾਲਪੁਰ, ਆਲਮਪੁਰ, ਰੜਾ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਗੈਂਗਸਟਰਾਂ ਦਾ ਵੱਡਾ ਐਨਕਾਊਂਟਰ ਤੇ ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਿਲਾਂ, ਪੜ੍ਹੋ ਅੱਜ ਦੀਆਂ TOP-10 ਖ਼ਬਰਾਂ
NEXT STORY