ਫਰੀਦਕੋਟ (ਪਰਮਜੀਤ)- ਇਲਾਕੇ ਵਿਚ ਆਪਣੀ ਨਵੇਕਲੀ ਥਾਂ ਬਣਾਉਣ ਵਾਲੇ ਨੇਡ਼ਲੇ ਪਿੰਡ ਮਚਾਕੀ ਕਲਾਂ ਦੇ ਨੌਜਵਾਨ ਆਗੂ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾਡ਼ ਨੂੰ ਨਗਰ ਵਾਸੀਆਂ ਨੇ ਪਿੰਡ ਅਤੇ ਇਲਾਕੇ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਦੂਸਰੀ ਵਾਰ ਸਰਪੰਚ ਚੁਣ ਕੇ ਬਰਾਡ਼ ਪਰਿਵਾਰ ਨੂੰ ਮਾਣ ਬਖਸ਼ਿਆ ਹੈ। ਇਸ ਤੋਂ ਪਹਿਲਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਿਧਾਇਕ ਦੀ ਰਹਿਨੁਮਾਈ ਹੇਠ ਉਨਾਂ ਦੀ ਪਤਨੀ ਸਿਮਰਜੀਤ ਕੌਰ ਬਰਾਡ਼ ਨੂੰ ਜ਼ਿਲਾ ਪ੍ਰੀਸ਼ਦ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਗੁਰਚਰਨ ਸਿੰਘ, ਜਸਮੇਲ ਸਿੰਘ, ਵਿੱਕੀ ਸਿੰਘ, ਹਰਪ੍ਰੀਤ ਕੌਰ, ਕੁਲਦੀਪ ਕੌਰ, ਸ਼ਿੰਦਰਪਾਲ ਕੌਰ, ਕਰਨੈਲ ਕੌਰ, ਲਖਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਨੂੰ ਪੰਚ ਚੁਣਿਆ ਗਿਆ ਹੈ। ਬਰਾਡ਼ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਤੋਂ ਵਧ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ।
ਪਿੰਡ ਸ਼ਾਮ ਕੋਟ ਵਿਖੇ ਸਰਬਸੰਮਤੀ ਨਾਲ ਚੁਣੀ ਪੰਚਾਇਤ
NEXT STORY