ਕੋਟਕਪੂਰਾ (ਨਰਿੰਦਰ ਬੈੜ੍ਹ) : ਵੰਦੇ ਭਾਰਤ ਟਰੇਨ ਕਾਰਨ ਫਿਰੋਜ਼ਪੁਰ ਤੋਂ ਬਠਿੰਡਾ ਚਲਦੀ ਪੈਸੰਜਰ ਗੱਡੀ ਲੇਟ ਹੋਣ ਕਾਰਨ ਹੁਣ ਰੇਲਵੇ ਵਿਭਾਗ ਵੱਲੋਂ ਇਸ ਦੇ ਸਮੇਂ ਵਿਚ ਤਬਦੀਲੀ ਕੀਤਾ ਜਾ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧ ਵਿਚ ਕੋਟਕਪੂਰਾ ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਗੱਡੀ ਨੰਬਰ 54562, ਜੋ ਕਿ ਕੋਟਕਪੂਰਾ ਰੇਲਵੇ ਸਟੇਸ਼ਨ ''ਤੇ ਸਵੇਰੇ 7:37 ''ਤੇ ਪਹੁੰਚਦੀ ਹੈ, ਦਾ ਸਮਾਂ ਆਮ ਜਨਤਾ ਦੀ ਪ੍ਰੇਸ਼ਾਨੀ ਅਤੇ ਤੁਰੰਤ ਇਸਦੇ ਪਿੱਛੇ ਵੰਦੇ ਭਾਰਤ ਟਰੇਨ ਦੇ ਆਉਣ ਕਾਰਨ, ਮਿਤੀ 1 ਜਨਵਰੀ 2026 ਤੋਂ 10 ਮਿੰਟ ਪਹਿਲਾਂ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਟਰੇਨ ਹੁਣ ਕੋਟਕਪੂਰਾ ਰੇਲਵੇ ਸਟੇਸ਼ਨ ''ਤੇ ਸਵੇਰੇ 7:27 ''ਤੇ ਪਹੁੰਚ ਜਾਇਆ ਕਰੇਗੀ।
ਸੁਖਣਵਾਲਾ ਦੇ ਗੁਰਵਿੰਦਰ ਕਤਲ ਕਾਂਡ ਵਿਚ ਡੀ. ਆਈ. ਜੀ. ਦਾ ਸਨਸਨੀਖੇਜ਼ ਖ਼ੁਲਾਸਾ
NEXT STORY