ਫਰੀਦਕੋਟ (ਹਾਲੀ) - ਕੇਂਦਰ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਘਰ-ਘਰ ਨੌਕਰੀ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਸਕੀਮ ਤਹਿਤ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਫ਼ਰੀਦਕੋਟ ਵੱਲੋਂ ਰੋਜ਼ਗਾਰ ਮੇਲਾ ਲਾਇਆ ਗਿਆ। ਇਸ ਮੌਕੇ ਫ਼ਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਉਮੀਦਵਾਰ ਸ਼ਾਮਲ ਹੋਏ ਸਨ। ਰੋਜ਼ਗਾਰ ਮੇਲੇ ਦਾ ਉਦਘਾਟਨ ਸ਼ਰਨਜੀਤ ਕੌਰ ਸਿੱਧੂ, ਮੀਤ ਪ੍ਰਧਾਨ ਨਗਰ ਕੌਂਸਲ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਨੌਕਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ’ਚ 170 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਜਲਦ ਹੀ ਵੱਖ-ਵੱਖ ਕੰਪਨੀਆਂ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇੇ। ਇਸ ਸਮੇਂ ਸੈਂਟਰ ਦੇ ਇੰਚਾਰਜ ਰਿਸ਼ੀ ਤਲਵਾਰ ਨੇ ਦੱਸਿਆ ਕਿ ਮੇਲੇ ’ਚ 5 ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਵਿਖੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸ ਮੁਫਤ ਕਰਵਾਏ ਜਾਂਦੇ ਹਨ। ਇਹ ਸਾਰੇ ਕੋਰਸ ਦੋ ਤੋਂ ਤਿੰਨ ਮਹੀਨਿਆਂ ਦੇ ਹਨ। ਕਰਵਾਏ ਜਾਣ ਵਾਲੇ ਕੋਰਸਾਂ ’ਚ ਕੋਰੀਅਰ ਡਲਿਵਰੀ, ਆਟੋਮੋਟਿਵ ਟੈਕਨੀਸ਼ੀਅਨ, ਫ਼ੀਲਡ ਟੈਕਨੀਸ਼ੀਅਨ ਤੇ ਪਲੰਬਰ ਆਦਿ ਪ੍ਰਮੁੱਖ ਹਨ। ਇਸ ਮੌਕੇ ਕੌਸ਼ਲ ਕੇਂਦਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
ਕੀਮਤੀ ਜਾਨਾਂ ਬਚਾਉਣ ਲਈ ਲੋਕਾਂ ਵੱਧ ਤੋਂ ਵੱਧ ਆਪਣਾ ਖੂਨ ਦਾਨ ਕਰਨ : ਐੱਸ. ਐੱਸ. ਪੀ.
NEXT STORY