ਫਰੀਦਕੋਟ (ਪਵਨ, ਖੁਰਾਣਾ) - ਪੰਜਾਬ ਪੁਲਸ ਵੱਲੋਂ ਮੁਕਤੀਸਰ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਪੁਲਸ ਲਾਈਨ ਵਿਖੇ ਕੀਤਾ ਗਿਆ।.ਜਿਸ ’ਚ ਮੁੱਖ ਮਹਿਮਾਨ ਵਜੋਂ ਮਾਣਯੋਗ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਅਤੇ ਵਿਸੇਸ ਮਹਿਮਾਨ ਵਜੋਂ ਐੱਸ. ਪੀ. ਐੱਚ. ਜਸਪਾਲ ਸਿੰਘ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਡੀ.ਐੱਸ.ਪੀ. (ਡੀ. ਸੀ. ਪੀ. ਓ. )ਤਲਵਿੰਦਰ ਸਿੰਘ ਗਿੱੱਲ ਜ਼ਿਲਾ ਸਾਂਝ ਕੇਂਦਰਾਂ ਦੇ ਇੰਚਾਰਜ ਮੈਡਮ ਭਾਵਨਾ ਬਿਸ਼ਨੋਈ ਸਮਾਜ ਸੇਵੀ ਸੰਸਥਾਵਾਂ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਜਸਪ੍ਰੀਤ ਸਿੰਘ ਛਾਬਡ਼ਾ ਪਹੁੰਚੇ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹੈਲਥ ਇੰਸਪੈਕਟਰ ਲਾਲ ਚੰਦ, ਹੈਲਥ ਇੰਸਪੈਕਟਰ ਭਗਵਾਨ ਦਾਸ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਇਹ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ,ਉਨ੍ਹਾਂ ਕਿਹਾ ਕਿ ਜਿਥੇ ਸਾਂਝ ਕੇਂਦਰ ਦੇ ਮੁਲਾਜ਼ਮ ’ਚ ਆਪਣੀਆਂ ਚੰਗੀਆਂ ਸੇਵਾਵਾਂ ਦੇ ਰਿਹਾ ਤੇ ਉਥੇ ਵੀ ਸਮਾਜਕ ਗਤੀਵਿਧੀਆਂ ’ਚ ਵੀ ਯੋਗਦਾਨ ਪਾ ਰਹੇ ਹਨ। ਪ੍ਰੋਗਰਾਮ ਦੌਰਾਨ ਮੈਡਮ ਭਾਵਨਾ ਬਿਸ਼ਨੋਈ ਨੇ ਕਿਹਾ ਕਿ ਸਾਂਝ ਕੇਂਦਰਾਂ ਵੱਲੋਂ ਲੋਕਾਂ ਦੀ ਭਲਾਈ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਮਨਜੀਤ ਸਿੰਘ ਢੇਸੀ ਐੱਸ.ਐੱਸ.ਪੀ. ਨੇ ਕਿਹਾ ਕਿ ਪੰਜਾਬ ਪੁਲਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਕੀਤਾ ਗਿਆ ਅੱਜ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਪੁਲਸ ਵਿਭਾਗ ਵੱਲੋਂ ਇਸ ਕੈਂਪ ਲਈ ਹਰੇਕ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਜਾਨਾਂ ਬਚਾਉਣ ਲਈ ਵੱਧ ਤੋਂ ਵੱਧ ਆਪਣਾ ਖੂਨ ਲੋਡ਼ਵੰਦ ਅਨੁਸਾਰ ਦਾਨ ਕਰਨ। ਉਨ੍ਹਾਂ ਨੇ ਸਾਂਝ ਕੇਂਦਰ ਨੂੰ ਤੇ ਪੰਜਾਬ ਪੁਲਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ਤੇ ਇਹੋ ਜਿਹੇ ਕੈਂਪਾਂ ਦਾ ਪ੍ਰਬੰਧ ਕਰਦੇ ਰਹਿਣ। ਉਨ੍ਹਾਂ ਦੇ ਖੂਨ ਦਾਨ ਕਰਨ ’ਤੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਮੁਲਾਜ਼ਮ ਹਰ ਸਾਡੇ ਪੁਲਸ ਵਿਭਾਗ ਦੀ ਸ਼ਾਨ ਹਨ ਅੱਗੇ ਤੋਂ ਵੀ ਇਹ ਲੋਡ਼ਵੰਦਾਂ ਦੀ ਮਦਦ ਕਰਦੇ ਰਹਿਣ। ਇਸ ਦੌਰਾਨ ਡੀ.ਐੱਸ.ਪੀ. ਤਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਨਸਾਨ ਨੂੰ ਖੂਨਦਾਨ ਕਰਕੇ ਦੂਜਿਆਂ ਦੀ ਜਾਨਾਂ ਬਚਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੂਨ ਹੀ ਇਕ ਅਜਿਹੀ ਚੀਜ਼ਾਂ ਜੋ ਬਨਾਵਟੀ ਨਹੀਂ ਬਣਾਈ ਜਾ ਸਕਦੀ ਹਰ ਇਨਸਾਨ ਦੇ ਕੰਮ ਆਉਂਦਾ ਹੈ। ਇਸ ਸਮੇਂ ਐੱਸ. ਐੱਚ. ਓ. ਸਦਰ ਅਸ਼ੋਕ ਕੁਮਾਰ ਐੱਸ.ਐੱਚ.ਓ, ਬਰੀਵਾਲਾ ਗੁਰਵਿੰਦਰ ਸਿੰਘ , ਸੀਟੀ ਸਾਂਝ ਕੇਂਦਰ ਦੇ ਇੰਚਾਰਜ ਡਿਪਟੀ ਸਿੰਘ, ਜਗਵਿੰਦਰ ਸਿੰਘ, ਡਾਕਟਰ ਵਿਜੇ ਬਜਾਜ ਆਦਿ ਹਾਜ਼ਰ ਸਨ।
ਮੰਡੀਆਂ ’ਚ ਹੋ ਰਹੀ ਲੁੱਟ ਦੇ ਵਿਰੋਧ ਵਿਚ ਕਿਸਾਨਾਂ ਨੇ ਕੀਤਾ ਚੱਕਾ ਜਾਮ
NEXT STORY