ਜੈਤੋ (ਜਿੰਦਲ) : ਇਲਾਕੇ ਦੀ ਸਮਾਜ ਸੇਵੀ ਸੰਸਥਾ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਕਿਸੇ ਰਾਹਗੀਰ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ’ਤੇ ਪੋਲਟਰੀ ਫਾਰਮ ਦੇ ਨਜ਼ਦੀਕ ਦੋ ਮੋਟਰਸਾਇਕਲਾਂ ਦੀ ਅੱਗੋ ਆ ਰਹੇ ਵ੍ਹੀਕਲ ਦੀ ਤੇਜ਼ ਲਾਈਟ ਪੈਣ ਕਾਰਨ ਆਪਸ ਵਿਚ ਸਿੱਧੀ ਟੱਕਰ ਹੋ ਗਈ। ਇਕ ਮੋਟਰਸਾਇਕਲ ’ਤੇ ਦੋ ਨੋਜਵਾਨ ਸਵਾਰ ਸਨ ਅਤੇ ਇਕ ਮੋਟਰਸਾਈਕਲ ’ਤੇ ਇਕ ਨੌਜਵਾਨ ਸਵਾਰ ਸੀ। ਹਾਦਸੇ ਤੋਂ ਬਾਅਦ ਦੋਵੇਂ ਮੋਟਸਾਈਕਲ ਬੁਰੀ ਤਰ੍ਹਾਂ ਨਾਲ ਸੜਕ ’ਤੇ ਡਿੱਗ ਗਏ ਅਤੇ ਤਿੰਨੇ ਮੋਟਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਹੈਪੀ ਸ਼ਰਮਾ,ਬੱਲੀ ,ਸੋਨੂੰ ਲੂੰਬੜਾਂ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹੋਏ ਤਿੰਨਾਂ ਵਿਅਕਤੀਆਂ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ।
ਹਸਪਤਾਲ ਵਿਚ ਐਮਜੈਂਸੀ ਡਾਕਟਰ ਨਾ ਹੋਣ ਕਾਰਨ ਮੌਜੂਦ ਸਟਾਫ਼ ਵੱਲੋਂ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਜ਼ਖਮੀਆਂ ਨੂੰ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੀ ਐਬੂਲੈਂਸ ਦੁਆਰਾ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਇਨ੍ਹਾਂ ਵਿਚੋਂ ਦੋ ਗੰਭੀਰ ਜ਼ਖ਼ਮੀਆਂ ਦੀ ਪਛਾਣ ਜਸਕਰਨ ਸਿੰਘ ਉਰਫ਼ ਕਰਮਾ (48 ਸਾਲ) ਸਪੁੱਤਰ ਭਜਨ ਸਿੰਘ ਵਾਸੀ ਬਠਿੰਡਾ ਅਤੇ ਸੁਖਪਾਲ ਸਿੰਘ ਉਰਫ ਸੋਨੀ ਵਾਸੀ ਬਠਿੰਡਾ ਵਜੋਂ ਹੋਈ ਅਤੇ ਦੀਪੂ ਸਿੰਘ (18 ਸਾਲ) ਸਪੁੱਤਰ ਬਾਜਾ ਸਿੰਘ ਪਿੰਡ ਰੋੜੀਕਪੂਰਾ ਨੂੰ ਜ਼ਖਮੀ ਹਾਲਤ ਵਿਚ ਪਹਿਲਾਂ ਫ਼ਰੀਦਕੋਟ ਲਿਜਾਇਆ ਗਿਆ, ਫਿਰ ਉਸਨੂੰ ਏਮਜ਼ ਬਠਿੰਡਾ ਵਿਖੇ ਲਿਜਾਇਆ ਗਿਆ, ਉਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ।
ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਫਰੀਦਕੋਟ 'ਚ ਨਸ਼ੇ ਦੀ ਓਵਰਡੋਜ਼ ਕਾਰਨ 24 ਸਾਲਾ ਨੌਜਵਾਨ ਦੀ ਮੌਤ
NEXT STORY