ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦੇ ਮੌਜੂਦਾ ਹਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਫਿਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਜਿਥੇ ਉਹਨਾਂ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਉਥੇ ਹੀ ਇਸ ਮਸਲੇ ਦੇ ਪੁਖ਼ਤਾ ਹੱਲ ਦਾ ਵੀ ਭਰੋਸਾ ਦਿਵਾਇਆ। ਪਿੰਡ ਮਿੱਡਾ 'ਚ ਇਕੱਤਰ ਪੰਨੀਵਾਲਾ, ਰਾਣੀਵਾਲਾ, ਭੁਲੇਰੀਆ ਆਦਿ ਦੇ ਵਾਸੀਆਂ ਨੇ ਉਹਨਾਂ ਨੂੰ ਮੌਜੂਦਾ ਹਲਾਤਾਂ ਤੋਂ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਸਿਹਤ ਸੇਵਾਵਾਂ ’ਚ ਨਹੀਂ ਹੋ ਰਿਹਾ ਸੁਧਾਰ, ‘ਨਾਟ ਫ਼ਾਰ ਸੇਲ’ ਦੀ ਮੋਹਰ ਵਾਲੀਆਂ ਦਵਾਈਆਂ ਖੁੱਲ੍ਹੇਆਮ ਵਿੱਕ ਰਹੀਆਂ
ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਦੇ ਉਹਨਾਂ ਦੇ ਇਸ ਦੌਰੇ ਦਾ ਮੁੱਖ ਮਕਸਦ ਇਹਨਾਂ ਪਿੰਡਾਂ 'ਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਾ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਮੱਸਿਆ ਦੁਬਾਰਾ ਨਾ ਆਵੇ ਇਸ ਦੇ ਪੁਖ਼ਤਾ ਹੱਲ ਲਈ ਸਰਕਾਰ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਡਰੇਨਾਂ ਦੀ ਪੁਖ਼ਤਾ ਸਫ਼ਾਈ ਅਤੇ ਡਰੇਨਾ ਦੇ ਕਈ ਜਗ੍ਹਾ ਤੋਂ ਤੰਗ ਹੋਣ ਵਾਲੇ ਮਸਲੇ ਦਾ ਵੀ ਹੱਲ ਕੀਤਾ ਜਾਵੇਗਾ।
ਸਾਫ਼ ਅਤੇ ਸ਼ੁੱਧ ਪੀਣ ਵਾਲੇ ਪਾਣੀ ਸਬੰਧੀ ਵੀ ਗ੍ਰੀਨ ਟ੍ਰਿਬਿਊਨਲ ਅਤੇ ਨਾਬਾਰਡ ਤਹਿਤ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਇਸ ਮਸਲੇ ਦਾ ਪੁਖ਼ਤਾ ਹੱਲ ਹੈ ਤਾਂ ਜੋਂ ਇਹ ਸਮੱਸਿਆ ਦੁਬਾਰਾ ਇਹਨਾਂ ਪਿੰਡਾਂ 'ਚ ਨਾ ਆਵੇ।
ਵੱਡੇ ਵਿਵਾਦ ’ਚ ਘਿਰੀ ਫਰੀਦਕੋਟ ਜੇਲ, ਕੈਦੀਆਂ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ
NEXT STORY