ਅਬੋਹਰ (ਸੁਨੀਲ) : ਸਿਟੀ ਥਾਣਾ ਨੰਬਰ-1 ਨੇ ਧੋਖੇ ਨਾਲ ਚੈੱਕ ਲਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਜਾਂਚ ਪੜਤਾਲ ਬਾਅਦ ਪਿਓ-ਪੁੱਤ ਸਮੇਤ 3 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਤੇ ਰਿੱਧੀ ਸਿੱਧੀ ਕਾਲੋਨੀ ਵਾਸੀ ਸੁਮਨ ਤਨੇਜਾ ਪੁੱਤਰ ਪਿਆਰੇ ਲਾਲ ਨੇ ਦੱਸਿਆ ਕਿ ਉਸਦੇ ਭਰਾ ਅਨਿਲ ਕੁਮਾਰ ਤਨੇਜਾ ਪੁੱਤਰ ਪਿਆਰੇ ਲਾਲ, ਭਤੀਜੇ ਨਿਤੀਸ਼ ਤਨੇਜਾ ਪੁੱਤਰ ਅਨਿਲ ਤਨੇਜਾ ਵਾਸੀ ਸੀਤੋ ਰੋਡ ਨੇੜੇ ਸੰਤੋਸ਼ੀ ਮਾਤਾ ਮੰਦਰ ਅਤੇ ਵਿਨੋਦ ਕੁਮਾਰ ਪੁੱਤਰ ਮੁਨਸ਼ੀ ਰਾਮ ਵਾਸੀ ਰਿੱਧੀ ਸਿੱਧੀ ਨੇ ਧੋਖੇ ਨਾਲ ਉਸ ਦੇ ਚੈੱਕ ਹਾਸਲ ਕਰਕੇ ਬੈਂਕ ’ਚ ਲਾ ਕੇ ਠੱਗੀ ਮਾਰੀ ਹੈ। ਥਾਣਾ ਸਿਟੀ ਨੰਬਰ-1 ਦੀ ਪੁਲਸ ਨੇ ਉਕਤ ਸਾਰੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੀਆਂ ਮੰਡੀਆਂ ਹੋਣਗੀਆਂ ਬੰਦ! ਆੜ੍ਹਤੀਆਂ ਨੇ ਕਰ 'ਤਾ ਵੱਡਾ ਐਲਾਨ
NEXT STORY