ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : 1 ਜੂਨ ਨੂੰ ਪੰਜਾਬ ਅੰਦਰ ਤੇ ਹੋਰ ਵੱਖ-ਵੱਖ ਰਾਜਾਂ ਵਿਚ ਪੈਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰ ਸੂਚੀ ਤਿਆਰ ਕਰਨ ਵਾਲੇ ਵਿਧਾਨ ਸਭਾ ਚੋਣ ਹਲਕਾ 78 - ਗੁਰੂਹਰਸਹਾਏ ਕਰਮਚਾਰੀਆਂ ਵੱਲੋਂ ਗੁਰੂਹਰਸਹਾਏ ਸ਼ਹਿਰ ਦੇ ਨਿਵਾਸੀ ਡਾਕਟਰ ਇਜੇ ਪਾਲ ਸਿੰਘ ਦੀ ਵੋਟਰ ਸੂਚਨਾ ਪਰਚੀ ਤੇ ਮਰਦ ਦੀ ਥਾਂ 'ਤੇ ਇਸਤਰੀ ਲਿੰਗ ਲਿਖਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਇਜੇ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਉਨ੍ਹਾਂ ਦੀ ਕਲੀਨਿਕ 'ਤੇ ਵੱਖ ਵੱਖ ਪਾਰਟੀਆਂ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ ਤੇ ਸਪੋਟਰਾਂ ਵੱਲੋ ਵੋਟਰ ਸੂਚਨਾ ਪਰਚੀ ਦਿੱਤੀ ਗਈ ਜਿਸ ਵਿਚ ਇਕ ਬਹੁਤ ਹੀ ਵੱਡੀ ਗਲਤੀ ਪਾਈ ਗਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਂ ਇਜੇ ਪਾਲ ਸਿੰਘ ਅਤੇ ਮਰਦ ਦੀ ਥਾਂ 'ਤੇ ਲਿੰਗ ਇਸਤਰੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬਾਕੀ ਪਰਿਵਾਰਿਕ ਮੈਂਬਰਾਂ ਦੀਆਂ ਵੋਟਰ ਸੂਚਨਾ ਪਰਚੀ 'ਤੇ ਵੀ ਕਈ ਪ੍ਰਕਾਰ ਦੀਆਂ ਗਲਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਲੈ ਕੇ ਜੇ ਉਨ੍ਹਾਂ ਨੂੰ ਵੋਟ ਪਾਉਣ ਵਿਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ?
ਵਿਅਕਤੀ ਦੀ ਮੌਤ ਦੇ ਮਾਮਲੇ ’ਚ ਪਤਨੀ ਖ਼ਿਲਾਫ ਮਾਮਲਾ ਦਰਜ
NEXT STORY