ਨਿਊ ਜਰਸੀ (ਯੂ.ਐਨ.ਆਈ.)- ਨਿਊ ਜਰਸੀ ਵਿਚ ਜੰਗਲ ਦੀ ਅੱਗ ਦਾ ਕਹਿਰ ਜਾਰੀ ਹੈ। ਜੰਗਲਾਂ ਦੀ ਅੱਗ ਨੇ 3,200 ਏਕੜ ਦੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਓਸ਼ਨ ਕੰਟਰੀ ਦੇ ਹਜ਼ਾਰਾਂ ਵਸਨੀਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਨਿਊ ਜਰਸੀ ਫੋਰੈਸਟ ਫਾਇਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਦੇਸ਼ ਨਿਕਾਲਾ ਦੇਣ ਦੇ ਮਾਮਲੇ 'ਚ Trump ਪ੍ਰਸ਼ਾਸਨ ਨੂੰ ਫਟਕਾਰ
ਨਿਊ ਜਰਸੀ ਫਾਇਰ ਸਰਵਿਸ ਨੇ ਅੱਗ ਬਾਰੇ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ, "ਨਿਊ ਜਰਸੀ ਦੀ ਅੱਗ, ਜੋ ਕਿ ਮੰਗਲਵਾਰ ਨੂੰ ਗ੍ਰੀਨਵੁੱਡ ਫੋਰੈਸਟ ਵਾਈਲਡਲਾਈਫ ਮੈਨੇਜਮੈਂਟ ਏਰੀਆ ਵਿੱਚ ਲੱਗੀ ਸੀ, ਮੰਗਲਵਾਰ ਰਾਤ ਨੂੰ ਓਸ਼ੀਅਨ ਅਤੇ ਲੇਸੀ ਟਾਊਨਸ਼ਿਪਾਂ ਵਿੱਚ ਭਿਆਨਕ ਰੂਪ ਧਾਰਨ ਕਰ ਰਹੀ ਸੀ ਅਤੇ ਸਿਰਫ 5 ਪ੍ਰਤੀਸ਼ਤ ਹੀ ਕਾਬੂ ਵਿੱਚ ਆਈ ਸੀ।" ਅੱਗ ਕਾਰਨ ਲਗਭਗ 1,300 ਇਮਾਰਤਾਂ ਨੂੰ ਖ਼ਤਰਾ ਹੈ ਅਤੇ 3,000 ਨਿਵਾਸੀਆਂ ਨੂੰ ਲਾਜ਼ਮੀ ਤੌਰ 'ਤੇ ਖਾਲੀ ਕਰਵਾਉਣਾ ਪਿਆ ਹੈ। ਜੰਗਲ ਦੀ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
27 ਅਪ੍ਰੈਲ ਨੂੰ ਦਸਤਾਰ ਸਜਾ ਲੰਡਨ ਮੈਰਾਥਨ ‘ਚ ਦੌੜਨਗੇ ਜਗਜੀਤ ਸਿੰਘ ਹਰਦੋ ਪ੍ਰਹੌਲਾ
NEXT STORY