ਬਿਹਾਰ- ਬਿਹਾਰ ਤੋਂ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇਕ ਔਰਤ ਨੂੰ ਘਰ ਦਾ ਪੱਖਾ ਠੀਕ ਕਰਨ ਆਏ ਨੌਜਵਾਨ ਨਾਲ ਪਿਆਰ ਹੋ ਗਿਆ। ਪਿਆਰ ਇੰਨਾ ਵਧਿਆ ਕਿ ਦੋਵਾਂ ਨੇ ਵਿਆਹ ਕਰ ਲਿਆ। ਹੁਣ ਇਹ ਪ੍ਰੇਮ ਕਹਾਣੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।। ਜਾਣਕਾਰੀ ਅਨੁਸਾਰ ਨੌਜਵਾਨ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਨੌਜਵਾਨ ਨੂੰ ਇਕ ਵਾਰ ਫੋਨ ਕੀਤਾ ਅਤੇ ਕਿਹਾ ਕਿ ਸਾਡਾ ਪੱਖਾ ਖ਼ਰਾਬ ਹੋ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਔਰਤ ਦੇ ਘਰ ਆਇਆ ਅਤੇ ਪੱਖਾ ਠੀਕ ਕੀਤਾ। ਪਹਿਲੀ ਨਜ਼ਰ 'ਚ ਹੀ ਔਰਤ ਨੂੰ ਨੌਜਵਾਨ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਨੌਜਵਾਨ ਨੂੰ ਵਾਰ-ਵਾਰ ਘਰ ਬੁਲਾਉਣ ਦੇ ਬਹਾਨੇ ਲੱਭੇ। ਕਦੇ ਪੱਖਾ ਖ਼ਰਾਬ ਹੋਣ ਦਾ ਬਹਾਨਾ ਤਾਂ ਕਦੇ ਲਾਈਟ ਦਾ। ਇਸ ਤਰ੍ਹਾਂ ਪੱਖਾ ਠੀਕ ਕਰਦੇ-ਕਰਦੇ ਦੋਵਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ। ਦੋਵਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਵਾਇਰਲ ਵੀਡੀਓ 'ਚ ਨੌਜਵਾਨ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ਮੈਂ ਪੱਖਾ ਠੀਕ ਕਰਨ ਜਾਂਦਾ ਸੀ, ਉਦੋਂ ਸਾਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਅਸੀਂ ਵਿਆਹ ਕਰ ਲਿਆ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਉੱਥੇ ਹੀ ਇਹ ਅਨੋਖੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਬਿਹਾਰ ਤਾਂ 2050 'ਚ ਜੀ ਰਿਹਾ ਹੈ। ਦੂਜੇ ਯੂਜ਼ਰ ਨੇ ਲਿਖਿਆ,''ਸਭ ਜਾਇਜ਼ ਹੈ ਪਿਆਰ 'ਚ, ਆਓ ਕਦੇ ਬਿਹਾਰ 'ਚ।''
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਲਿਆਂਦਾ ਗਿਆ ਭਾਰਤ, ਭੇਜਿਆ ਜਾ ਸਕਦੈ ਤਿਹਾੜ ਜੇਲ੍ਹ
NEXT STORY