ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਅੰਦਰ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਕਈ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਲੋਕ ਬਿਮਾਰ ਹੋ ਰਹੇ ਹਨ। ਨਗਰ ਕੌਂਸਲ ਦੇ ਪ੍ਰਧਾਨ ਤੋਂ ਲੈ ਕੇ ਕੌਂਸਲਰਾਂ ਤੇ ਅਧਿਕਾਰੀਆਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਸ਼ਹਿਰ ਦੇ ਸ਼ਿਵ ਪ੍ਰਾਚੀਨ ਮੰਦਰ, ਬਾਬਾ ਦੁਧਾਧਾਰੀ ਮੰਦਿਰ, ਪੀ. ਐੱਨ. ਬੀ. ਬੈਂਕ ਅਤੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਪਈ ਖਾਲੀ ਜਗ੍ਹਾ 'ਤੇ ਬਣੇ ਕੂੜੇ ਦੇ ਡੰਪ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਇਸ ਦੇ ਨਾਲ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਇਥੇ ਮੀਂਹ ਦਾ ਪਾਣੀ ਖੜਿਆ ਹੋਇਆ ਹੈ ਜਿਸ ਵਿਚ ਮੱਛਰ ਪੈਦਾ ਹੋ ਰਿਹਾ ਹੈ ਜਿਸ ਕਾਰਨ ਇਲਾਕੇ 'ਚ ਬਿਮਾਰੀਆਂ ਫੈਲਣ ਦਾ ਡਰ ਹੈ।
ਇਸ ਥਾਂ 'ਤੇ ਇੰਨੀ ਗੰਦੀ ਬਦਬੂ ਆਉਂਦੀ ਹੈ ਕਿ ਲੋਕ ਇਥੇ ਇਕ ਮਿੰਟ ਵੀ ਖੜ੍ਹ ਨਹੀਂ ਸਕਦੇ। ਇਥੇ ਇਹ ਗੱਲ ਵੀ ਦੱਸਣ ਯੋਗ ਹੈ ਇਸ ਥਾਂ ਦੇ ਕੋਲ ਬਾਹਰ ਕਈ ਫਾਸਟ ਫੂਡ ਦੀਆਂ ਰੇਹੜੀਆਂ ਵੀ ਲੱਗਦੀਆਂ ਹਨ ਤੇ ਲੋਕ ਰੇਹੜੀਆਂ 'ਤੇ ਖੜੇ ਹੋ ਕੇ ਇਸ ਗੰਦਗੀ ਵਾਲੀ ਥਾਂ 'ਤੇ ਫਾਸਟ ਫੂਡ ਖਾਣ ਲਈ ਮਜਬੂਰ ਹਨ ਤੇ ਜੋ ਆਪਣੇ ਆਪ ਨੂੰ ਭਿਆਨਕ ਬਿਮਾਰੀਆਂ ਵੀ ਲਗਾ ਰਹੇ ਹਨ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਕੂੜੇ ਦੇ ਡੰਪ ਨੂੰ ਇਥੋਂ ਬੰਦ ਕਰਕੇ ਕਿਤੇ ਸ਼ਹਿਰ ਦੇ ਬਾਹਰ ਸ਼ਿਫਟ ਕੀਤਾ ਜਾਵੇ।
ਟਰਾਲੇ ਤੇ ਪਿਕਅੱਪ ਦੀ ਭਿਆਨਕ ਟੱਕਰ, ਵਿਅਕਤੀ ਦੀ ਮੌਤ
NEXT STORY