ਜਲੰਧਰ (ਖੁਰਾਣਾ)-ਸ਼ਹਿਰ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਛੱਠ ਪੂਜਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਰਹੀਆਂ। ਨਹਿਰ ਦੇ ਕਿਨਾਰਿਆਂ ਅਤੇ ਘਾਟਾਂ ’ਤੇ ਸ਼ਰਧਾਲੂ ਭਗਵਾਨ ਸੂਰਜ ਨੂੰ ਅਰਘ ਦੇਣ ਦੀ ਤਿਆਰੀ ਕਰ ਰਹੇ ਹਨ ਪਰ ਇਨ੍ਹਾਂ ਘਾਟਾਂ ਦੀ ਹਾਲਤ ਦੇਖ ਕੇ ਲੋਕਾਂ ਵਿਚ ਨਾਰਾਜ਼ਗੀ ਸਾਫ਼ ਝਲਕ ਰਹੀ ਹੈ। ਭਾਵੇਂ ਕੁਝ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੋਵੇ ਪਰ ਪੂਰੇ ਇਲਾਕਿਆਂ ਅਤੇ ਨਹਿਰ ਦੇ ਆਲੇ-ਦੁਆਲੇ ਗੰਦਗੀ ਦਾ ਆਲਮ ਅਜਿਹਾ ਹੈ ਕਿ ਕਈ ਮਹੀਨੇ ਲਾ ਕੇ ਵੀ ਸਫ਼ਾਈ ਪੂਰੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...
ਮੇਅਰ ਵਿਨੀਤ ਧੀਰ ਦੇ ਨਿਰਦੇਸ਼ ’ਤੇ ਨਿਗਮ ਦੇ ਸੈਨੀਟੇਸ਼ਨ ਵਿਭਾਗ ਨੇ ਨਹਿਰ ਕੰਢੇ ਅਤੇ ਘਾਟਾਂ ’ਤੇ ਸਫ਼ਾਈ ਸ਼ੁਰੂ ਤਾਂ ਕੀਤੀ ਪਰ ਸੱਚਾਈ ਇਹ ਹੈ ਕਿ ਲੰਮੇ ਸਮੇਂ ਤੋਂ ਇਥੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸੀ। ਥਾਂ-ਥਾਂ ਕੂੜੇ ਦੇ ਢੇਰਾਂ ਅਤੇ ਜਮ੍ਹਾ ਗੰਦਗੀ ਨੇ ਸ਼ਰਧਾਲੂਆਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਖ਼ਾਸ ਤੌਰ ’ਤੇ ਜਿੱਥੇ ਨਹਿਰ ਦੀਆਂ ਪੁਲੀਆਂ ਹਨ, ਉਥੇ ਤਾਂ ਕੂੜਾ ਇੰਨਾ ਜਮ੍ਹਾ ਹੈ ਕਿ ਪਾਣੀ ਦਾ ਵਹਾਅ ਤਕ ਰੁਕ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਨੇ ਸਮਾਂ ਰਹਿੰਦੇ ਰੈਗੂਲਰ ਸਫ਼ਾਈ ਕੀਤੀ ਹੁੰਦੀ ਤਾਂ ਛੱਠ ਵਰਗੇ ਤਿਉਹਾਰ ਸਮੇਂ ਇੰਨੀ ਅਵਿਵਸਥਾ ਨਾ ਹੁੰਦੀ। ਹੁਣ ਜਦੋਂ ਤਿਉਹਾਰ ਬਰੂਹਾਂ ’ਤੇ ਹੈ ਤਾਂ ਨਿਗਮ ਨੇ ਜਲਦਬਾਜ਼ੀ ਵਿਚ ਸਫਾਈ ਸ਼ੁਰੂ ਕੀਤੀ ਹੈ ਅਤੇ ਉਹ ਵੀ ਸਿਰਫ਼ ਕੁਝ ਚੋਣਵੀਆਂ ਥਾਵਾਂ ’ਤੇ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ
ਮੇਅਰ ਨੂੰ ਨਿਭਾਉਣੀ ਪੈ ਰਹੀ ਸੈਨੀਟੇਸ਼ਨ ਇੰਚਾਰਜ ਦੀ ਜ਼ਿੰਮੇਵਾਰੀ
ਇਨ੍ਹੀਂ ਦਿਨੀਂ ਮੇਅਰ ਵਨੀਤ ਧੀਰ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਖ਼ੁਦ ਸੈਨੀਟੇਸ਼ਨ ਇੰਚਾਰਜ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ। ਸਫ਼ਾਈ ਮੁਲਾਜ਼ਮ ਅਤੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੇਅਰ ਨੂੰ ਖੁਦ ਟਰੈਕਟਰ-ਟਰਾਲੀਆਂ ਦੇ ਰੂਟ ਤੈਅ ਕਰਨੇ ਪੈ ਰਹੇ ਹਨ, ਸਫ਼ਾਈ ਦੀ ਮਾਨੀਟਰਿੰਗ ਕਰਨੀ ਪੈ ਰਹੀ ਹੈ ਅਤੇ ਇਥੋਂ ਤਕ ਕਿ ਮੌਕੇ ’ਤੇ ਜਾ ਕੇ ਮੁਆਇਨਾ ਵੀ ਖੁਦ ਕਰਨਾ ਪੈ ਰਿਹਾ ਹੈ।
ਵਿਨੀਤ ਧੀਰ ਦੇ ਇਨ੍ਹਾਂ ਯਤਨਾਂ ਦੇ ਬਾਵਜੂਦ ਸਵਾਲ ਇਹ ਉੱਠ ਰਿਹਾ ਹੈ ਕਿ ਨਿਗਮ ਦੇ ਅਧਿਕਾਰੀ ਆਖਿਰ ਕੀ ਕਰ ਰਹੇ ਹਨ? ਜਦੋਂ ਸ਼ਹਿਰ ਦੇ ਮੇਅਰ ਨੂੰ ਖੁਦ ਸਫਾਈ ਵਿਵਸਥਾ ਸੰਭਾਲਣੀ ਪੈ ਰਹੀ ਹੈ ਤਾਂ ਫਿਰ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ’ਤੇ ਗੰਭੀਰ ਸਵਾਲ ਉੱਠਣੇ ਲਾਜ਼ਮੀ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਫਾਈ ਸਿਰਫ ਤਿਉਹਾਰਾਂ ’ਤੇ ਨਹੀਂ, ਸਗੋਂ ਪੂਰਾ ਸਾਲ ਰੋਜ਼ਾਨਾ ਹੋਣੀ ਚਾਹੀਦੀ ਹੈ। ਜਦੋਂ ਤਕ ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ, ਉਦੋਂ ਤਕ ਜਲੰਧਰ ਨੂੰ ਸਵੱਛ ਅਤੇ ਸੁੰਦਰ ਸ਼ਹਿਰ ਬਣਾਉਣਾ ਸਿਰਫ਼ ਇਕ ਸੁਫ਼ਨਾ ਹੀ ਰਹੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਲਵਾੜਾ : ਜੰਗਲੀ ਜਾਨਵਰ ਟਕਰਾਉਣ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉਡੇ ਪਰਖੱਚੇ
NEXT STORY