ਰਾਂਚੀ (ਭਾਸ਼ਾ) - ਝਾਰਖੰਡ ਦੇ ਰਾਂਚੀ ਵਿਚ ਸ਼ਨੀਵਾਰ ਸ਼ਾਮ ਚਲਦੀ ਬੱਸ ਵਿਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਇਸ ਘਟਨਾ ਦੌਰਾਨ ਬੱਸ ਵਿਚ 45 ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਂਚੀ-ਲੋਹਰਦਗਾ ਹਾਈਵੇਅ ’ਤੇ ਵਾਪਰੀ ਹੈ, ਜਦੋਂ ਬੱਸ ਸੂਬੇ ਦੀ ਰਾਜਧਾਨੀ ਤੋਂ ਚਤਰਾ ਜਾ ਰਹੀ ਸੀ। ਸ਼ੱਕ ਹੈ ਕਿ ਬੈਟਰੀ ਬਾਕਸ ਦੇ ਨੇੜੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ।
ਪੜ੍ਹੋ ਇਹ ਵੀ : ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ: ਘਰ ਦੇ ਬਾਹਰ ਭਾਜਪਾ ਆਗੂ ਨੂੰ ਮਾਰੀਆਂ ਠਾਹ-ਠਾਹ ਗੋਲੀਆਂ
ਇਸ ਘਟਨਾ ਦੀ ਜਾਂਚ ਕਰ ਰਹੇ ਮਾਂਡਰ ਥਾਣਾ ਇੰਚਾਰਜ ਮਨੋਜ ਕਰਮਾਲੀ ਨੇ ਦੱਸਿਆ ਕਿ ਬੱਸ ’ਚ 45 ਸਵਾਰੀਆਂ ਸਨ ਅਤੇ ਮਾਂਡਰ ਬਾਜ਼ਾਰ ਨੇੜੇ ਉਸ ਵਿਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਬੱਸ ਨੂੰ ਸਮੇਂ ਸਿਰ ਰੋਕ ਲਿਆ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤਾ ਕੁਝ ਹੀ ਦੇਰ ਵਿਚ ਉਥੇ ਪਹੁੰਚ ਗਿਆ ਪਰ ਉਦੋਂ ਤੱਕ ਸਥਾਨਕ ਦੁਕਾਨਦਾਰਾਂ ਨੇ ਅੱਗ ਬੁਝਾ ਦਿੱਤੀ ਸੀ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ 20 ਲੋਕ ਸੜ ਕੇ ਮਾਰੇ ਗਏ ਜਦੋਂ ਬੈਂਗਲੁਰੂ ਜਾ ਰਹੀ ਇਕ ਬੱਸ ’ਚ ਇਕ ਦੋਪਹੀਆ ਵਾਹਨ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਬਿਹਾਰ ਚੋਣਾਂ ’ਚ ਇਸ ਵਾਰ ਅਹਿਮ ਹੋਵੇਗੀ ਜੇਨ-ਜ਼ੈੱਡ ਦੀ ਭੂਮਿਕਾ, ਸਿਆਸੀ ਮਾਹਿਰ ਰੱਖਣਗੇ ਪੈਨੀ ਨਜ਼ਰ
NEXT STORY