ਅਬੋਹਰ (ਸੁਨੀਲ) : ਪਿੰਡ ਗੋਬਿੰਦਗੜ੍ਹ ਵਾਸੀ ਅਤੇ 7 ਭਰਾ-ਭੈਣਾਂ ’ਚ ਸਭ ਤੋਂ ਛੋਟੇ ਨੌਜਵਾਨ ਨੇ ਸੋਮਵਾਰ ਸਵੇਰੇ ਖੇਤ ’ਚ ਬਣੇ ਇਕ ਕਮਰੇ ’ਚ ਅਣਪਛਾਤੇ ਕਾਰਨਾਂ ਦੇ ਚਲਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ’ਤੇ ਪਹੁੰਚੇ ਪੁਲਸ ਉਪ-ਕਪਤਾਨ ਅਤੇ ਪੁਲਸ ਟੀਮ ਨੇ ਜਾਂਚ ਪੜਤਾਲ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕਰੀਬ 26 ਸਾਲ ਦਾ ਸੁਖਵੰਤ ਪੁੱਤਰ ਮੰਦਰ ਸਿੰਘ ਪਿੰਡ ਵਿਚ ਹੀ ਇਕ ਜ਼ਿੰਮੀਦਾਰ ਦੇ ਖੇਤ ’ਚ ਸੀਰੀ ਦਾ ਕੰਮ ਕਰਦਾ ਸੀ। ਸੋਮਵਾਰ ਸਵੇਰੇ ਉਹ ਘਰ ਤੋਂ ਖੇਤ ਗਿਆ ਅਤੇ ਉੱਥੇ ਹੀ ਬਣੇ ਇਕ ਕਮਰੇ ’ਚ ਖ਼ੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਨੇੜੇ-ਤੇੜੇ ਦੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਉਸਨੂੰ ਫਾਹੇ ’ਤੇ ਲਟਕਿਆ ਦੇਖ ਇਸ ਗੱਲ ਦੀ ਸੂਚਨਾ ਖੇਤ ਮਾਲਕ ਨੂੰ ਦਿੱਤੀ।
ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ
ਇੱਧਰ ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਰਾਜੂ ਚਰਾਇਆ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਜਿਸ ’ਤੇ ਪੁਲਸ ਉਪ ਕਪਤਾਨ ਵਿਭੋਰ ਸ਼ਰਮਾ, ਥਾਣਾ ਸਦਰ ਮੁਖੀ ਇਕਬਾਲ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਦਿਆਲ ਚੰਦ ਵੀ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਹੇਠਾਂ ਲਾਹ ਕੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਸ ਮ੍ਰਿਤਕ ਦੇ ਜੀਜਾ ਸੁਖਦਰਸ਼ਨ ਦੇ ਬਿਆਨ ਤੇ ਕਾਰਵਾਈ ਕਰ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਲਾਹ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾਈ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਜਾਵੇਗਾ ਗੈਂਗਸਟਰ SK ਖਰੋੜ, ਲਾਰੈਂਸ ਦਾ ਹੈ ਕਰੀਬੀ ਦੋਸਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫ਼ਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 1 ਕਰੋੜ 13 ਲੱਖ ਰੁਪਏ ਦੀ ਹੈਰੋਇਨ ਬਰਾਮਦ, 8 ਗ੍ਰਿਫ਼ਤਾਰ
NEXT STORY