ਬਾਰਸੀਲੋਨਾ (ਭਾਸ਼ਾ) : ਬਾਰਸੀਲੋਨਾ ਨੇ ਚੈਂਪੀਅਨਸ ਲੀਗ ਦੇ ਕੁਆਟਰ ਫਾਈਨਲ ਵਿਚ ਬਾਇਰਨ ਮਿਊਨਿਖ ਖ਼ਿਲਾਫ ਟੀਮ ਦੀ 8-2 ਦੀ ਸ਼ਰਮਨਾਕ ਹਾਰ ਦੇ 3 ਦਿਨ ਬਾਅਦ ਕੋਚ ਕਵਿਕਿਊ ਸੇਟਿਨ ਨੂੰ ਬਰਖ਼ਾਸਤ ਕਰ ਦਿੱਤਾ, ਜਿਸ ਨੂੰ ਕਲੱਬ ਦੇ ਵੱਡੇ ਪੈਮਾਨੇ 'ਤੇ ਹੋਣ ਵਾਲੇ ਪੁਨਰਗਠਨ ਦੀ ਦਿਸ਼ਾ ਵਿਚ ਪਹਿਲਾ ਕਦਮ ਦੱਸਿਆ ਜਾ ਰਿਹਾ ਹੈ।
ਬਾਰਸੀਲੋਨਾ ਵਿਚ ਪ੍ਰਧਾਨ ਜੋਸੇਪ ਬਾਰਟੋਮਿਊ ਵੱਲੋਂ ਸੱਦੀ ਗਈ ਬੋਰਡ ਦੀ ਐਮਰਜੈਂਸ ਬੈਠਕ ਦੇ ਬਾਅਦ ਇਸ ਫੈਸਲੇ ਦੀ ਘੋਸ਼ਣਾ ਕੀਤੀ ਗਈ। ਕਲੱਬ ਨੇ ਮਾਰਚ 2021 ਵਿਚ ਚੋਣਾਂ ਦੀ ਘੋਸ਼ਣਾ ਕੀਤੀ ਅਤੇ ਨਾਲ ਹੀ ਕਿਹਾ ਕਿ ਸੀਨੀਅਰ ਟੀਮ ਵਿਚ ਕਈ ਬਦਲਾਅ ਕੀਤੇ ਜਾਣਗੇ। ਸੇਟਿਨ ਦੇ ਬਦਲ ਦੀ ਤੁਰੰਤ ਘੋਸ਼ਣਾ ਨਹੀਂ ਕੀਤੀ ਗਈ ਹੈ ਪਰ ਸਪੇਨ ਦੀ ਮੀਡੀਆ ਨੇ ਕਿਹਾ ਹੈ ਕਿ ਨੀਦਰਲੈਂਡ ਦੇ ਕੋਚ ਰੋਨਾਲਡ ਕੋਮੈਨ ਇਸ ਅਹੁਦੇ ਦੀ ਦੋੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਬਾਰਸੀਲੋਨਾ ਦਾ ਇਹ ਸਾਬਕਾ ਡਿਫੈਂਡਰ ਕਥਿਤ ਤੌਰ 'ਤੇ ਪਹਿਲਾਂ ਹੀ ਬਾਰਸੀਲੋਨਾ ਪਹੁੰਚ ਚੁੱਕਾ ਹੈ। ਬਾਰਸੀਲੋਨਾ ਨੇ ਕਿਹਾ ਕਿ ਆਗਾਮੀ ਦਿਨਾਂ ਵਿਚ ਨਵੇਂ ਕੋਚ ਦੀ ਘੋਸ਼ਣਾ ਕੀਤੀ ਜਾਵੇਗੀ ਜੋ ਸੀਨੀਅਰ ਟੀਮ ਦੇ ਪੁਨਰਗਠਨ ਦਾ ਹਿੱਸਾ ਹੈ। ਮਾਰਚ ਵਿਚ ਨਵੀਆਂ ਚੋਣਾਂ ਦਾ ਮਤਲੱਬ ਹੈ ਕਿ 2020-2021 ਵਿੱਤੀ ਸਾਲ ਵਿਚ ਪੂਰੀ ਜ਼ਿੰਮੇਦਾਰੀ ਮੌਜੂਦਾ ਬੋਰਡ ਕੋਲ ਰਹੇਗੀ।
ਮਾਨਚੈਸਟਰ ਯੂਨਾਈਟਿਡ ਨੂੰ ਹਰਾ ਸੇਵਿਲਾ ਯੂਰੋਪਾ ਲੀਗ ਦੇ ਫਾਈਨਲ ’ਚ
NEXT STORY