ਸਪੋਰਟਸ ਡੈਸਕ : ਫਰਾਂਸ ਦੇ ਦਿੱਗਜ ਫੁੱਟਬਾਲਰ ਅਤੇ ਬੈਲਨ ਡੀ'ਓਰ ਜੇਤੂ ਕਰੀਮ ਬੈਂਜੇਮਾ ਨੇ ਸਾਊਦੀ ਅਰਬ ਦੇ ਕਲੱਬ ਅਲ ਇੱਤੀਹਾਦ ਨੂੰ ਛੱਡ ਕੇ ਹੁਣ ਅਲ ਹਿਲਾਲ (Al Hilal) ਦਾ ਪੱਲਾ ਫੜ ਲਿਆ ਹੈ। ਇਹ ਖ਼ਬਰ ਕ੍ਰਿਸਟਿਆਨੋ ਰੋਨਾਲਡੋ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਕਿਉਂਕਿ ਬੈਂਜੇਮਾ ਦਾ ਨਵਾਂ ਕਲੱਬ ਅਲ ਹਿਲਾਲ ਇਸ ਸਮੇਂ ਲੀਗ ਟੇਬਲ ਵਿੱਚ ਰੋਨਾਲਡੋ ਦੇ ਕਲੱਬ ਅਲ ਨਾਸਰ ਤੋਂ ਇੱਕ ਅੰਕ ਅੱਗੇ ਚੱਲ ਰਿਹਾ ਹੈ। ਰੋਨਾਲਡੋ, ਜੋ 2022 ਵਿੱਚ ਸਾਊਦੀ ਕਲੱਬ ਨਾਲ ਜੁੜੇ ਸਨ, ਅਜੇ ਵੀ ਆਪਣੇ ਪਹਿਲੇ ਲੀਗ ਖਿਤਾਬ ਦੀ ਉਡੀਕ ਕਰ ਰਹੇ ਹਨ।
ਅਲ ਹਿਲਾਲ ਸਾਊਦੀ ਅਰਬ ਦੀ ਸਭ ਤੋਂ ਸਫਲ ਟੀਮ ਮੰਨੀ ਜਾਂਦੀ ਹੈ, ਜਿਸ ਨੇ ਹੁਣ ਤੱਕ 21 ਲੀਗ ਖਿਤਾਬ ਅਤੇ 4 ਏਸ਼ੀਆਈ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਪਿਛਲੇ ਸਾਲ ਇਸੇ ਕਲੱਬ ਨੇ ਕਲੱਬ ਵਿਸ਼ਵ ਕੱਪ ਵਿੱਚ ਮਾਨਚੈਸਟਰ ਸਿਟੀ ਨੂੰ 4-3 ਨਾਲ ਹਰਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਰਿਆਲ ਮੈਡਰਿਡ ਦੇ ਸਾਬਕਾ ਸਟ੍ਰਾਈਕਰ ਬੈਂਜੇਮਾ ਨੇ ਪਿਛਲੇ ਸਾਲ ਅਲ ਇੱਤੀਹਾਦ ਨੂੰ ਲੀਗ ਖਿਤਾਬ ਅਤੇ ਕਿੰਗਜ਼ ਕੱਪ ਜਿਤਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਅਤੇ ਹੁਣ ਉਹ ਅਲ ਹਿਲਾਲ ਨੂੰ ਹੋਰ ਮਜ਼ਬੂਤ ਕਰਨਗੇ।
T20 WC ਤੋਂ ਕਿਉਂ ਬਾਹਰ ਹੋਏ ਪੈਟ ਕਮਿੰਸ? ਆਸਟ੍ਰੇਲੀਆਈ ਕਪਤਾਨ ਨੇ ਖੁਦ ਦੱਸੀ ਅਸਲ ਵਜ੍ਹਾ
NEXT STORY