ਸਾਊਥੰਪਟਨ- ਮਾਨਚੈਸਟਰ ਯੂਨਾਈਟਿਡ ਨੂੰ ਯੂਰੋਪਾ ਲੀਗ ’ਚ ਸੇਵਿਲਾ ਵਿਰੁੱਧ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੀਮ ਦੀ ਮੌਜੂਦਾ ਸੈਸ਼ਨ ’ਚ ਸੈਮੀਫਾਈਨਲ ’ਚ ਤੀਜੀ ਹਾਰ ਹੈ। ਐੱਫ. ਏ. ਕੱਪ ਅਤੇ ਈ. ਐੱਫ. ਐੱਲ. ਕੱਪ ਦੇ ਸੈਮੀਫਾਈਨਲ ’ਚ ਹਾਰ ਤੋਂ ਬਾਅਦ ਸੇਵਿਲਾ ਦੇ ਵਿਰੁੱਧ ਵੀ ਮਾਨਚੈਸਟਰ ਯੂਨਾਈਟਿਡ ਨੇ ਕਈ ਮੌਕੇ ਗੁਆਏ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂਨਾਈਟਿਡ ਨੂੰ 9ਵੇਂ ਮਿੰਟ ’ਚ ਬਰੂਨੋ ਫਰਨਾਡਿਜ਼ ਨੇ ਪੈਨਲਟੀ ’ਤੇ ਗੋਲ ਕਰ ਬੜ੍ਹਤ ਦਿਵਾਈ ਪਰ ਸੁਸੋ ਨੇ 26ਵੇਂ ਮਿੰਟ ’ਚ ਸੇਵਿਲਾ ਨੂੰ ਬਰਾਬਰੀ ਦਿਵਾ ਦਿੱਤੀ। ਲੂਕ ਡਿ ਜੋਂਗ ਨੇ ਇਸ ਤੋਂ ਬਾਅਦ 78ਵੇਂ ਮਿੰਟ ਵਿਚ ਸੇਵਿਲਾ ਨੂੰ 2-1 ਨਾਲ ਅੱਗੇ ਕੀਤਾ ਜੋ ਨਿਰਣਾਇਕ ਸਕੋਰ ਸਾਬਤ ਹੋਇਆ। ਸਪੇਨ ਦੇ ਕਲੱਬ ਸੇਵਿਲਾ ਨੇ ਇਸ ਤਰ੍ਹਾਂ ਇਕ ਵਾਰ ਫਿਰ ਯੂਰੋਪਾ ਲੀਗ ਦੇ ਫਾਈਨਲ ’ਚ ਜਗ੍ਹਾ ਬਣਾਈ।
ਸੇਵਿਲਾ ਨੂੰ ਯੂਰੋਪ ਦੇ ਇਸ ਦੂਜੇ ਪੱਧਰ ਦੇ ਕੱਪ ਦਾ ਮਾਹਿਰ ਮੰਨਿਆ ਜਾਂਦਾ ਹੈ ਤੇ ਟੀਮ ਨੇ ਇਸ ਤੋਂ ਪਹਿਲਾਂ ਪੰਜ ਵਾਰ ਫਾਈਨਲ ’ਚ ਜਗ੍ਹਾਂ ਬਣਾਈ ਹੈ ਅਤੇ ਪੰਜੇ ਵਾਰ ਚੈਂਪੀਅਨ ਬਣਿਆ ਹੈ। ਸੇਵਿਲਾ ਦੇ ਕੋਲ ਸ਼ੁੱਕਰਵਾਰ ਨੂੰ ਕੋਲੋਨਾ ’ਚ ਰਿਕਾਰਡ ’ਚ ਸੁਧਾਰ ਕਰਦੇ ਹੋਏ 6ਵਾਂ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ। ਫਾਈਨਲ ’ਚ ਟੀਮ ਨੂੰ ਇੰਟਰ ਮਿਲਾਨ ਤੇ ਸ਼ਖਤਾਰ ਡੋਨੇਸਕ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨਾ ਹੋਵੇਗਾ।
ਅਮਰੀਕੀ ਓਪਨ ਤੋਂ ਹਟੀ ਵਿੰਬਲਡਨ ਚੈਂਪੀਅਨ ਹਾਲੇਪ, ਦੱਸਿਆ ਇਹ ਕਾਰਨ
NEXT STORY