ਗੈਜੇਟ ਡੈਸਕ– ਅਮਰੀਕੀ ਕੰਪਨੀ ਸਾਊਂਡਕੋਰ ਬਾਈ ਅੰਕਰ ਨੇ ਭਾਰਤ ’ਚ ਆਪਣਾ ‘ਲਾਈਫ ਡਾਟ 2 ਬਲੂਟੂਥ ਹੈੱਡਸੈੱਟ’ ਲਾਂਚ ਕੀਤਾ ਹੈ। ਇਨ੍ਹਾਂ ਵਾਇਰਲੈੱਸ ਬਲੂਟੂਥ ਈਅਰਬਡਸਨੂੰ ਡੈਮੇਜ ਪਰੂਫ ਕੇਸ ’ਚ ਰੱਖਿਆ ਗਿਆ ਹੈ। ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 100 ਘੰਟਿਆਂ ਤਕ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦੇ ਨਾਲ ਤੁਹਾਨੂੰ 18 ਮਹੀਨਿਆਂ ਦੀ ਵਾਰੰਟੀ ਮਿਲ ਰਹੀ ਹੈ। ਇਹ ਈਅਰਬਡਸ ਬਲੈਕ ਫਿਨੀਸ਼ਿੰਗ ਨਾਲ ਆਉਂਦਾ ਹੈ। ਇਸ ਦੀ ਕੀਮਤ 3,499 ਰੁਪਏ ਹੈ।
ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦਾ ਕੇਸ 100 ਘੰਟਿਆਂ ਤਕ ਦਾ ਪਲੇਅਬੈਕ ਦੇਣ ’ਚ ਸਮਰੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ ਈਅਰਬਡਸ 90 ਮਿੰਟ ਮਿਊਜ਼ਿਕ ਪਲੇਅਬੈਕ ਦੇ ਸਕਦਾ ਹੈ।
ਸ਼ਾਨਦਾਰ ਫਿਟਿੰਗ ਲਈ ਸਿਲੀਕਾਨ ਕੋਟਿੰਗ ਦਿੱਤੀ ਗਈ ਹੈ। ਇਸ ਵਿਚ 8mm ਦੀ ਟ੍ਰਿਪਲ ਲੇਅਰ ਡ੍ਰਾਈਵਰਸ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਮਿਊਜ਼ਿਕ ਦੌਰਾਨ 40 ਫੀਸਦੀ ਲੋਅ ਫ੍ਰੀਕਵੈਂਸੀ (ਬਾਸ) ਅਤੇ 100 ਫੀਸਦੀ ਜ਼ਿਆਦਾ ਹਾਈ ਫ੍ਰੀਕਵੈਂਸੀ (ਟ੍ਰੇਬਲ) ਮਿਲਦੀ ਹੈ। ਬਿਹਤਰੀਨ ਕੁਆਲਿਟੀ ਲਈ ਇਸ ਵਿਚ ਬਲੂਟੂਥ 5.0 ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਕੰਪਨੀ ਨੇ ‘ਸਪੇਸ ਐੱਨ.ਸੀ.’ ਐਕਟਿਵ ਨੌਇਜ਼ ਕੈਂਸਲਿੰਗ ਵਾਇਰਲੈੱਸ ਹੈੱਡਫੋਨ ਭਾਰਤ ’ਚ ਲਾਂਚ ਕੀਤਾ ਹੈ ਜਿਸ ਦੇ ਨਾਲ 20 ਘੰਟਿਆਂ ਦਾ ਪਲੇਅਟਾਈਮ ਹੈ। ਇਸ ਦੇ ਨਾਲ ਵੀ 18 ਮਹੀਨਿਆਂ ਦਾ ਵਾਰੰਟੀ ਮਿਲਦੀ ਹੈ। ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ ਵਾਇਰਲੈੱਸ ਮੋਡ ’ਚ 20 ਘੰਟਿਆਂ ਦੇ ਪਲੇਅਬੈਕ ਅਤੇ ਵਾਇਰਡ ਮੋਡ ’ਚ 50 ਘੰਟਿਆਂ ਦੇ ਪਲੇਅਟਾਈਮ ਦਾ ਦਾਅਵਾ ਕੀਤਾ ਹੈ।
ਟੈਲੀਗ੍ਰਾਮ 'ਚ ਜਲਦ ਸ਼ਾਮਲ ਹੋਵੇਗਾ ਵਟਸਐਪ ਵਰਗਾ ਇਹ ਫੀਚਰ
NEXT STORY