ਗੈਜੇਟ ਡੈਸਕ– ਭਾਰਤ ਸਰਕਾਰ ਨੇ ਦੇਸ਼ ਵਿਰੋਧੀ ਪ੍ਰੋਪੋਗੈਂਡਾ ਫੈਲਾਉਣ ਵਾਲੇ 20 ਯੂਟਿਊਬ ਚੈਨਲਾਂ ’ਤੇ ਸੋਮਵਾਰ ਨੂੰ ਬੈਨ ਲਗਾ ਦਿੱਤਾ ਹੈ। ਪਹਿਲੀ ਵਾਰ ਆਈ.ਟੀ. ਐਕਟ ’ਚ ਹਾਲ ਹੀ ’ਚ ਸ਼ਾਮਲ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਦੇ ਆਧਾਰ ’ਤੇ ਇਨ੍ਹਾਂ ਯੂਟਿਊਬ ਚੈਨਲਾਂ ’ਤੇ ਬੈਨ ਲਗਾਇਆ ਗਿਆ ਹੈ। ਇਨ੍ਹਾਂ ਯੂਟਿਊਬ ਚੈਨਲਾਂ ਦੇ ਨਾਲ 2 ਵੈੱਬਸਾਈਟਾਂ ਨੂੰ ਵੀ ਬੈਨ ਕੀਤਾ ਗਿਆ ਹੈ। ਇਹ ਚੈਨਲ ਅਤੇ ਵੈੱਬਸਾਈਟਾਂ ਕਥਿਤ ਤੌਰ ’ਤੇ ਪਾਕਿਸਤਾਨ ਤੋਂ ਸੰਚਾਲਿਤ ਹੁੰਦੀਆਂ ਸਨ ਅਤੇ ਦੇਸ਼ ’ਚ ਭਾਰਤ ਵਿਰੋਧੀ ਪ੍ਰੋਪੋਗੈਂਡਾ ਫੈਲਾਇਆ ਜਾਂਦਾ ਸੀ।
ਪਾਕਿਸਤਾਨ ਤੋਂ ਚਲਾਈਆਂ ਜਾ ਰਹੀਆਂ ਸਨ ਵੈੱਬਸਾਈਟਾਂ
ਇਸ ਕੰਟੈਂਟ ਨੂੰ ਲੈ ਕੇ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਜਿਸਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਜਾਂਚ ਕੀਤੀ। ਇਕ ਸੀਨੀਅਨ ਅਧਿਕਾਰੀ ਨੇ ਕਿਹਾ, ‘ਇਹ ਪਹਿਲੀ ਵਾਰ ਹੈ ਕਿ ਆਈ.ਟੀ. ਨਿਯਮ, 2021 ਤਹਿਤ ‘ਸਪੈਸ਼ਲ ਪਾਵਰ’ ਦਾ ਇਸਤੇਮਾਲ ਭਾਰਤ ਵਿਰੋਧੀ ਪ੍ਰੋਪੋਗੈਂਡਾ ਵੈੱਬਸਾਈਟਾਂ ’ਤੇ ਪਾਬੰਦੀ ਲਗਾਉਣ ਲਈ ਕੀਤਾ ਗਿਆ ਹੈ।’ ਖਬਰਾਂ ਮੁਤਾਬਕ, ਸਮੀਖਿਆ ’ਚ ਸ਼ਾਮਲ ਅਧਿਕਾਰੀ ਨੇ ਕਿਹਾ, ‘ਜਾਚ ਤੋਂ ਪਤਾ ਲੱਗਾ ਹੈ ਕਿ ਇਹ ਵੈੱਬਸਾਈਟਾਂ ਅਤੇ ਚੈਨਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ। ਇਨ੍ਹਾਂ ਯੂਟਿਊਬ ਚੈਨਲਾਂ ’ਤੇ ਚਲਾਇਆ ਜਾਣ ਵਾਲਾ ਕੰਟੈਂਟ ਰਾਸ਼ਟਰੀ ਸੁਰੱਖਿਆ ਦੇ ਲਿਹਾਜ ਨਾਲ ਠੀਕ ਨਹੀਂ ਹੈ।’ ਦੱਸ ਦੇਈਏ ਕਿ ਭਾਰਤ ਦੁਆਰਾ ਬੈਨ ਕੀਤੇ ਗਏ ਯੂਟਿਊਬ ਚੈਨਲਾਂ ’ਚੋਂ 15 ਦੀ ਮਾਲਕੀ ‘ਨਵਾਂ ਪਾਕਿਸਤਾਨ’ ਗਰੁੱਪ ਕੋਲ ਹੈ, ਜਦਕਿ ਹੋਰ ’ਚ ‘ਦਿ ਨੇਕੇਡ ਟਰੁੱਥ’, ‘48 ਸਮਾਚਾਰ’ ਅਤੇ ‘ਜੁਨੈਦ ਹਮੀਮ ਅਧਿਕਾਰੀ’ ਸ਼ਾਮਲ ਹਨ।
ਕਿਸਾਨ ਅੰਦੋਲਨ ਦੌਰਾਨ ਚਲਾਈਆਂ ਸਨ ਫਰਜ਼ੀ ਵੀਡੀਓਜ਼
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਵੀਡੀਓਜ਼, ਆਰਟੀਕਲ 370, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਸ਼ਮੀਰ ਵਲ ਵਧਦੇ ਤਾਲਿਬਾਨ ਲੜਾਕਿਆਂ ਨੂੰ ਲੈ ਕੇ ਸਨ। ਇਨ੍ਹਾਂ ਵੀਡੀਓਜ਼ ਨੂੰ 30 ਲੱਖ ਵਾਰ ਵੇਖਿਆ ਗਿਆ ਸੀ। ਇਨ੍ਹਾਂ ਯੂਟਿਊਬ ਚੈਨਲਾਂ ਦੇ ਕੁੱਲ ਕਰੀਬ 3.5 ਮਿਲੀਅਨ ਸਬਸਕ੍ਰਾਈਬਰ ਸਨ ਅਤੇ ਇਨ੍ਹਾਂ ਦੇ ਕੰਟੈਂਟ ਨੂੰ ਭਾਰਤ ’ਚ 500 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਚੈਨਲਾਂ ਨੇ ਕਿਸਾਨਾਂ ਦੇ ਪ੍ਰੋਟੈਸਟ ਨੂੰ ਲੈ ਕੇ ਫਰਜ਼ੀ ਵੀਡੀਓਜ਼ ਚਲਾਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਚੈਨਲਾਂ ਅਤੇ ਵੈੱਬਸਾਈਟਾਂ ਨੂੰ ਬੈਨ ਅਤੇ ਬਲਾਕ ਕਰਨ ਦਾ ਫੈਸਲਾ 48 ਘੰਟਿਆਂ ’ਚ ਇੰਟਰ ਡਿਪਾਰਟਮੈਂਟਲ ਕਮੇਟੀ (ਆਈ.ਡੀ.ਸੀ.) ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਸਤੋਂ ਬਾਅਦ ਆਈ.ਟੀ. ਨਿਯਮ 2021 ਤਹਿਤ ਇਕ ਕਮੇਟੀ ਦੁਆਰਾ ਇਸਦੀ ਪੁਸ਼ਟੀ ਕੀਤੀ ਜਾਵੇਗੀ।
UPI ਲੈਣ-ਦੇਣ ਕਰਦੇ ਸਮੇਂ ਰਹੋ ਸੁਚੇਤ, ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੇ ਬੈਂਕ ਖਾਤੇ ਨੂੰ ਕਰ ਸਕਦੀ ਹੈ ਖਾਲ੍ਹੀ
NEXT STORY