ਜਲੰਧਰ- ਭਾਰਤ ਦੀ ਮਸ਼ਹੂਰ ਕਾਰ ਮੇਕਰ ਕੰਪਨੀ ਮਹਿੰਦਰਾ ਨੇ ਪਿਛਲੇ ਸਾਲ ਲਾਂਚ ਕੀਤੇ ਜਾ ਚੁੱਕੇ ਮਹਿੰਦਰਾ ਸਕਾਰਪੀਓ ਐਡਵੇਂਚਰ ਲਿਮਟਿਡ ਐਡੀਸ਼ਨ ਨੂੰ ਆਟੋ-ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਨੇ ਦੁਬਾਰਾ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਦੇ ਟੂ-ਵ੍ਹੀਲ-ਡਰਾਇਵ ਵਰਜ਼ਨ ਦੀ ਕੀਮਤ ਜਿੱਥੇ 13.10 ਲੱਖ ਰੁਪਏ (ਐਕਸ ਸ਼ੋਰੂਮ, ਦਿੱਲੀ) ਰੱਖੀ ਗਈ ਹੈ, ਉਥੇ ਹੀ 4-ਵ੍ਹੀਲ-ਡਰਾਈਵ ਵਰਜਨ 14.20 ਲੱਖ ਰੁਪਏ 'ਚ ਉਪਲੱਬਧ ਹੋਵੇਗਾ। 2017 ਦੇ ਲਿਮਟਿਡ ਐਡੀਸ਼ਨ ਮਾਡਲ 'ਚ ਕਈ ਕਾਸਮੇਟਿਕ ਅਪਗਰੇਡਸ ਕੀਤੇ ਗਏ ਹਨ। ਇਸ 'ਚ ਨਵੇਂ ਡਿਊਲ ਸਿਲਵਰਟੋਨ ਪੇਂਟ ਸਕੀਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸਦੀ ਬਾਡੀ ਸਫੇਦ ਰੰਗ ਦੀ ਰੱਖੀ ਗਈ ਹੈ ਅਤੇ ਚਾਰੇ ਪਾਸੇ ਸਿਲਵਰ ਰੰਗ ਦੀ ਪਲਾਸਟਿਕ ਕਲੈਡਿੰਗ ਦਿੱਤੀ ਗਈ ਹੈ। ਗਨਮੇਟਲ-ਫਿਨਿਸ਼ਡ ਅਲੌਏ ਵ੍ਹੀਲਸ ਅਤੇ ਨਵੀਂ ਐੱਡਵੇਂਚਰ ਥੀਮ ਦੀ ਬਾਡੀ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ।
ਨਵੀਂ ਮਹਿੰਦਰਾ ਸਕਾਰਪੀਓ ਐਡਵੇਂਚਰ ਲਿਮਟਿਡ ਐਡੀਸ਼ਨ ਦੀ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਇਸ 'ਚ ਮੌਜੂਦਾ ਮਾਡਲ ਵਾਲਾ 2.2 ਲਿਟਰ ਦਾ 4-ਸਿਲੰਡਰ ਐੱਮ-ਹਾਕ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 4000 rpm 'ਤੇ 120 bhp ਦੀ ਤਾਕਤ ਅਤੇ 280 Nm ਦਾ ਅਧਿਕਤਮ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਇਸ 'ਚ 5-ਸਪੀਡ ਮੈਨੂਅਲ ਟਰਾਂਸਮਿਸ਼ਨ ਸਿਸਟਮ ਮੌਜੂਦ ਹੈ। ਇਸ ਦਾ ਐਕਸੀਲਰੇਸ਼ਨ, ਟਾਪ ਸਪੀਡ ਅਤੇ ਮਾਇਲੇਜ ਮੌਜੂਦਾ ਮਾਡਲ ਵਰਗਾ ਹੀ ਹੈ। ਇਸ ਸੈਗਮੇਂਟ 'ਚ ਸਕਾਰਪੀਓ ਮਹਿੰਦਰਾ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਪ੍ਰੋਡਕਟਸ 'ਚੋਂ ਇਕ ਰਿਹਾ ਹੈ। ਇਸ ਦਾ ਰੇਨੋ ਡਸਟਰ, ਹੁਡੰਈ ਕਰੇਟਾ ਅਤੇ ਨਿਸਾਨ ਟਰੇਰੈਨੋ ਹੈ।
ਇਸ ਤਰ੍ਹਾਂ ਕੋਈ ਨਹੀਂ ਦੇਖ ਸਕੇਗਾ ਵਟਸਐਪ 'ਚ ਆਈਆਂ ਤੁਹਾਡੀਆਂ Private ਤਸਵੀਰਾਂ
NEXT STORY