ਆਟੋ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਨੇ ਮੰਗਲਵਾਰ ਨੂੰ ਭਾਰਤੀ ਬਾਜ਼ਾਰ ’ਚ 2020 ਅਪਾਚੇ RTR 160 4V ਅਤੇ RTR 200 4V ਬਾਈਕਸ ਲਾਂਚ ਕੀਤੀਆਂ ਹਨ। ਦੋਵਾਂ ਹੀ ਬਾਈਕ ’ਚ ਬੀ.ਐੱਸ.-6 ਇੰਜਣ ਅਤੇ ਐਡੀਸ਼ਨਲ ਫੀਚਰਜ਼ ਦਿੱਤੇ ਗਏ ਹਨ। ਦੋਵੇਂ ਮੋਟਰਸਾਈਕਲਸ ਟੀ.ਵੀ.ਐੱਸ. ਮੋਟਰ ਕੰਪਨੀ ਦੀ ਲਾਈਨਅਪ ’ਚ ਪਹਿਲੇ ਪ੍ਰੋਡਕਟਸ ਹਨ, ਜਿਨ੍ਹਾਂ ਨੂੰ ਨਵੇਂ ਨਿਯਮਾਂ ਅਨੁਸਾਰ ਅਪਗ੍ਰੇਡ ਕੀਤਾ ਗਿਆ ਹੈ ਟੀ.ਵੀ.ਐੱਸ. ਦੀਆਂ ਇਨ੍ਹਾਂ ਦੋਵਾਂ ਬਾਈਕਸ ’ਚ ਬੀ.ਐੱਸ.-6 ਕੰਪਲਾਇੰਟ ਇੰਜਣ ਤੋਂ ਇਲਾਵਾ ਐੱਲ.ਈ.ਡੀ. ਹੈੱਡਲੈਂਪ ਅਤੇ ਨਵੇਂ ਡਿਜ਼ਾਈਨ ਕੀਤੇ ਗਏ ਪੋਜੀਸ਼ਨ ਲੈਂਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੋਵਾਂ ਬਾਈਕਸ ’ਚ ਗਲਾਈਡ ਥਰੂ ਟ੍ਰੈਫਿਕ (GTT) ਰਾਈਡਿੰਗ ਮੋਡ ਵੀ ਦਿੱਤਾ ਗਿਆ ਹੈ।
99,950 ਰੁਪਏ ਹੈ ਸ਼ੁਰੂਆਤੀ ਕੀਮਤ
2020 ਟੀ.ਵੀ.ਐੱਸ. ਅਪਾਚੇ RTR 160 4V ਡਰੱਮ ਅਤੇ ਡਿਸਕ ਇਨ੍ਹਾਂ ਦੋ ਵੇਰੀਐਂਟਸ ’ਚ ਆ ਰਹੀ ਹੈ। ਡਰੱਮ ਵੇਰੀਐਂਟ ਦੀ ਕੀਮਤ 99,950 ਰੁਪਏ ਹੈ। ਉਥੇ ਹੀ ਇਸ ਦੇ ਡਿਸਕ ਵੇਰੀਐਂਟ ਦੀ ਕੀਮਤ 1.03 ਲੱਖ ਰੁਪਏ (ਐਕਸ-ਸ਼ੋਅਰੂਮ ਪ੍ਰਾਈਜ਼) ਹੈ। 2020 ਅਪਾਚੇ ਸੀਰੀਜ਼ ’ਚ ਟੀ.ਵੀ.ਐੱਸ. ਦਾ RT-Fi ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਗਿਆ ਹੈ। ਪੁਰਾਣੇ ਬੀ.ਐੱਸ.-4 ਵਰਜ਼ਨ ਦੇ ਮੁਕਾਬਲੇ ਬੀ.ਐੱਸ.-6 ਕੰਪਲਾਇੰਟ ਟੀ.ਵੀ.ਐੱਸ. ਅਪਾਚੇ RTR 160 4V ਦਾ ਡਿਸਕ ਵੇਰੀਐਂਟ ਕਰੀਬ 3,000 ਰੁਪਏ ਮਹਿੰਗਾ ਹੈ। ਉਥੇ ਹੀ ਡਰੱਮ ਵੇਰੀਐਂਟ ’ਚ ਫਿਊਲ ਇੰਜੈਕਸ਼ਨ ਟੈਕਨਾਲੋਜੀ ਦਿੱਤੀ ਗਈ ਹੈ, ਜਿਸ ਕਾਰਣ ਇਹ ਪੁਰਾਣੇ ਮਾਡਲ ਦੇ ਮੁਕਾਬਲੇ ਕਰੀਬ 8,000 ਰੁਪਏ ਮਹਿੰਗੀ ਹੈ। ਜਦੋਂਕਿ ਬੀ.ਐੱਸ.-6 ਕੰਪਲਾਇੰਟ ਟੀ.ਵੀ.ਐੱਸ. ਅਪਾਚੇ RTR 200 4V ਦੀ ਕੀਮਤ ਪੁਰਾਣੇ ਮਾਡਲ ਦੇ ਮੁਕਾਬਲੇ 10 ਹਜ਼ਾਰ ਰੁਪਏ ਵਧੀ ਹੈ।
ਦੋਵਾਂ ਬਾਈਕਸ ’ਚ ਹੈ ਲੋਅ-ਸਪੀਡ ਰਾਈਡਿੰਗ ਮੋਡ GTT
ਦੋਵਾਂ ਹੀ ਬਾਈਕਸ ’ਚ ਨਵਾਂ ਲੋਅ-ਸਪੀਡ ਰਾਈਡਿੰਗ ਮੋਡ GTT ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕੰਟਰੋਲਡ ਅਤੇ ਸਮੂਥ ਰਾਈਡਿੰਗ ਐਕਸਪੀਰੀਅੰਸ ਦਿੰਦਾ ਹੈ। ਟੀ.ਵੀ.ਐੱਸ. ਦੀਆਂ ਇਹ ਦੋਵੇਂ ਬਾਈਕਸ ਨਵੀਂ ਐੱਲ.ਈ.ਡੀ. ਹੈੱਡਲਾਈਟ, ਨਵੇਂ ਤਰੀਕੇ ਦੇ ਡਿਜ਼ਾਈਨ ਕੀਤੇ ਗਏ ਮਿਰਰਸ ਅਤੇ ਫੈਦਰ ਟੱਚ ਸਮਾਰ ਦੇ ਨਾਲ ਆਉਂਦੀਆਂ ਹਨ। 2020 ਟੀ.ਵੀ.ਐੱਸ. ਅਪਾਚੇ RTR 160 4V ’ਚ BS6 ਕੰਪਲਾਇੰਟ 159.7cc ਦਾ ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ ਜੋ ਕਿ 16.02 PS ਦੀ ਪਾਵਰ ਅਤੇ 14.12Nm ਦਾ ਟਾਰਕ ਪੈਦਾ ਕਰਦਾ ਹੈ।
ਸ਼ੁਰੂ ਹੋਈ ਬੁਕਿੰਗ
ਉਥੇ ਹੀ, 2020 ਟੀ.ਵੀ.ਐੱਸ. ਅਪਾਚੇ RTR 200 4V ’ਚ ਬੀ.ਐੱਸ.-6 ਕੰਪਲਾਇੰਟ 197.75 ਸੀਸੀ ਦਾ ਸਿੰਗਲ ਸਿਲੰਡਰ, ਆਇਲ ਕੂਲਡ ਇੰਜਣ ਦਿੱਤਾ ਗਿਆ ਹੈ, ਜਿਸ ਵਿਚ 5 ਸਪੀਡ ਗਿਅਰਬਾਕਸ ਹੈ। ਇੰਜਣ 20.5PS ਦੀ ਪਾਵਰ ਅਤੇ 16.80Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਬਾਈਕ ਗਲਾਸ ਬਲੈਕ ਅਤੇ ਪਰਲ ਵਾਈਟ ਇਨ੍ਹਾਂ ਦੋ ਰੰਗਾਂ ’ਚ ਉਪਲੱਬਧ ਹੋਵੇਗੀ। ਉਥੇ ਹੀ 2020 ਟੀ.ਵੀ.ਐੱਸ. ਅਪਾਚੇ RTR 160 4V ਬਾਈਕ ਰੇਸਿੰਗ ਰੈੱਡ, ਮੈਟਲਿਕ ਬਲਿਊ ਅਤੇ ਨਾਈਟ ਬਲੈਕ ਕਲਰ ’ਚ ਉਪਲੱਬਧ ਹੋਵੇਗੀ। ਟੀ.ਵੀ.ਐੱਸ. ਮੋਟਰ ਕੰਪਨੀ ਦੀ ਸਾਰੇ ਡਿਲਰਸ਼ਿਪਸ ’ਚ ਇਨ੍ਹਾਂ ਮੋਟਰਸਾਈਕਲਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
64MP ਕੈਮਰੇ ਵਾਲੇ Redmi Note 8 Pro ਦੀ ਸੇਲ ਅੱਜ, ਮਿਲਣਗੇ ਇਹ ਖਾਸ ਆਫਰਜ਼
NEXT STORY