ਗੈਜੇਟ ਡੈਸਕ– ਸ਼ਾਓਮੀ ਦੇ ਪ੍ਰਸਿੱਧ ਸਮਾਰਟਫੋਨ Redmi Note 8 Pro ਦੀ ਬੁੱਧਵਾਰ ਨੂੰ ਯਾਨੀ ਅੱਜ ਇਕ ਵਾਰ ਫਿਰ ਭਾਰਤ ’ਚ ਸੇਲ ਹੋਣ ਜਾ ਰਹੀ ਹੈ। ਦੁਪਹਿਰ ਨੂੰ ਠੀਕ 12 ਵਜੇ ਇਸ ਸੇਲ ਦਾ ਆਯੋਜਨ ਕੀਤਾ ਜਾਵੇਗਾ। ਗਾਹਕ ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਜਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ Mi.com ਤੋਂ ਖਰੀਦਣ ਸਕਦੇ ਹਨ। ਇਸ ਤੋਂ ਇਲਾਵਾ ਇਹ ਕੰਪਨੀ ਦੇ ਆਫਲਾਈਨ ਸਟੋਰ Mi Home ’ਤੇ ਵੀ ਉਪਲੱਬਧ ਹੋਵੇਗਾ। ਸਮਾਰਟਫੋਨ ਦੀ ਖਾਸੀਅਤ ਇਸ ਦਾ 64 ਮੈਗਾਪਿਕਸਲ ਪ੍ਰਾਈਮਰੀ ਲੈੱਨਜ਼ ਵਾਲਾ ਕਵਾਡ (4 ਕੈਮਰੇ) ਰੀਅਰ ਕੈਮਰਾ ਸੈੱਟਅਪ ਹੈ।
ਕੀਮਤ ਤੇ ਆਫਰਜ਼
ਸ਼ਾਓਮੀ ਰੈੱਡਮੀ ਨੋਟ 8 ਪ੍ਰੋ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, ਉਥੇ ਹੀ ਇਸ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਇਸ ਤੋਂ ਇਲਾਵਾ ਇਕ ਤੀਜਾ ਵੇਰੀਐਂਟ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਵੀ ਹੈ ਜਿਸ ਦੀ ਕੀਮਤ 17,999 ਰੁਪਏ ਹੈ। ਇਹ ਸਮਾਰਟਫੋਨ ਖਰੀਦਣ ’ਤੇ Axis Bank ਕਾਰਡ ਧਾਰਕਾਂ ਨੂੰ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਉਥੇ ਹੀ ਏਅਰਟੈੱਲ ਗਾਹਕਾਂ ਨੂੰ 249 ਰੁਪਏ ਅਤੇ 349 ਰੁਪਏ ਦਾ ਰੀਚਾਰਜ ਕਰਾਉਣ ’ਤੇ ਡਬਲ ਡਾਟਾ, ਇਸ ਤੋਂ ਇਲਾਵਾ ਨੋ-ਕਾਸਟ ਈ.ਐੱਮ.ਆਈ. ਵਰਗੇ ਆਫਰਜ਼ ਦਿੱਤੇ ਜਾ ਰਹੇ ਹਨ।
ਦੇਸ਼ ਦੀਆਂ 69 ਫੀਸਦੀ ਕੰਪਨੀਆਂ ਡਾਟਾ ਬਰੀਚ ਦੇ ਖਤਰੇ ’ਚ
NEXT STORY