ਜਲੰਧਰ- ਲੇਇਕੋ ਅਤੇ ਕੂਲਪੈਡ ਨੇ ਆਪਣੀ ਸਾਂਝੇਦਾਰੀ ਦਾ ਦੂਜਾ ਸਮਾਰਟਫੋਨ ਲਾਂਚ ਕੀਤਾ ਹੈ। ਇਸ ਨੂੰ ਕੂਲ ਚੇਂਜ 1C ਦਾ ਨਾਂ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕੂਲਪੈਡ ਦੀ ਅਧਿਕਾਰਿਕ ਸਾਈਟ ਨਾਲ ਲੇਮਾਲ ਡਾਟ ਕਾਮ 'ਤੇ ਰਜਿਸਟ੍ਰੇਸ਼ਨ ਲਈ ਉਪਲੱਬਧ ਹੈ। ਇਸ ਦੀ ਕੀਮਤ 899 ਚੀਨੀ ਯੂਆਨ (ਕਰੀਬ 9,000 ਰੁਪਏ) ਹੈ ਅਤੇ ਚੀਨੀ ਮਾਰਕੀਟ 'ਚ ਬਿਕਰੀ ਲਈ ਉਪਲੱਬਧ ਹੋਵੇਗਾ।
ਫੋਨ ਦੇ ਸਪੈਸੀਫਿਕੇਸ਼ਨ-
ਕੂਲ ਚੇਂਜਰ 1C 'ਚ 5.5 ਇੰਚ ਦਾ ਫੁੱਲ-ਐੱਚ. ਡੀ. ਆਈ. ਪੀ. ਐੱਮ. (1080x1920 ਪਿਕਸਲ) ਡਿਸਪਲੇ ਹੈ। ਇਸ 'ਚ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 652 ਪ੍ਰੋਸੈਸਰ ਹੈ, ਜਿਸ 'ਚ ਚਾਰ ਕੋਰ 1.2 ਗੀਗੀਹਟਰਜ਼ ਦੇ ਵੱਲੋਂ ਬਾਕੀ ਚਾਰ ਕੋਰ 1.8 ਗੀਗਾਹਟਰਜ਼ ਦੀ ਕਲਾਕਸਪੀਡ ਦੇਣਗੇ। ਹੈਂਡਸੇੱਟ 'ਚ 3 ਜੀਬੀ ਰੈਮ ਨਾਲ 32ਜੀਬੀ ਦੀ ਸਟੋਰੇਜ ਦਿੱਤੀ ਗਈ ਹੈ।
ਇਹ ਡਿਊਲ ਸਿਮ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਈ. ਯੂ. ਆਈ 5.8 'ਤੇ ਚੱਲੇਗਾ। ਲੇਇਕੋ ਅਤੇ ਕੂਲਪੈਡ ਦੇ ਕੂਲ ਚਾਰਜਰ 'ਚ 1C 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਡਿਊਲ ਟੋਨ ਐੱਲ. ਈ. ਡੀ. ਫਲੈਸ਼, ਐੱਫ/2.0 ਅਪਰਚਰ, ਪੀ. ਡੀ. ਏ. ਐੱਫ ਅਤੇ 4 ਦੀ ਵੀਡੀਓ ਰਿਕਾਡਿੰਗ ਸਪੋਰਟ ਨਾਲ ਲੈਸ ਹੈ। ਚੇਂਜਰ 1ਸੀ 'ਚ ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਹੈਂਡਸੇੱਟ 'ਚ 4060 ਐੱਮ. ਏ. ਐੱਚ ਦੀ ਬੈਟਰੀ ਹੈ ਅਤੇ ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਜਿਓਨੀ ਦੇ ਨਵੇਂ ਸਮਾਰਟਫੋਨ ਦਾ ਟੀਜ਼ਰ ਜਾਰੀ, ਇਸ ਵਿਚ ਹੋ ਸਕਦੀ ਹੈ 7,000 mAh ਦੀ ਬੈਟਰੀ
NEXT STORY