ਜਲੰਧਰ— intel ਨੇ ਪਿਛਲੇ ਸਾਲ ਹੀ ਕਿਹਾ ਸੀ ਕਿ ਉਹ ਆਪਣੀ ਕੋਰ M ਕੰਪਿਊਟਰ ਸਟਿੱਕ ਬਣਾਉਣ 'ਚ ਲੱਗੀ ਹੋਈ ਹੈ, ਜੋ ਇਕ ਸਕ੍ਰੀਨ ਨੂੰ HDMI ਪੋਰਟ ਦੀ ਮਦਦ ਨਾਲ PC 'ਚ ਬਦਲ ਦਵੇਗਾ। ਇਸ ਨੂੰ ਲੈ ਕੇ ਹਾਲ ਹੀ 'ਚ ਲਾਸ ਵੇਗਾਸ 'ਚ ਹੋ ਰਹੇ CES (ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ) 'ਚ ਚ ਇੰਟੈੱਲ ਨੇ ਆਪਣੀ ਨਵੀਂ ਕੋਰ M ਕੰਪਿਊਟਰ ਸਟਿੱਕ ਨੂੰ ਸ਼ੋਅ ਕੀਤਾ ਹੈ।
ਇਸ 'ਚ 4GB RAM ਅਤੇ 64GB eMMC ਸਟੋਰੇਜ਼ ਦੇਣ ਨਾਲ ਵਿੰਡੋਜ਼ 10 ਦਾ ਵਿਕਲਪ ਵੀ ਸ਼ਾਮਿਲ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਬਲੂਟੁੱਥ 4.1 ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰਸ ਆਪਣੇ ਸਮਾਰਟਫੋਨ, ਟੈਬਲੇਟ ਨੂੰ ਐਪ ਦੀ ਮਦਦ ਨਾਲ ਕੀ-ਬੋਰਡ 'ਚ ਬਦਲ ਸਕਦੇ ਹਨ ਅਤੇ ਵਾਇਰਲੈੱਸ ਕੀ-ਬੋਰਡ, ਮਾਊਸ ਨੂੰ ਵੀ ਇਸ ਨਾਲ ਅਟੈਚ ਕਰ ਸਕਦੇ ਹਨ ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਰਵਰੀ ਮਹੀਨੇ ਤੱਕ US $399 ਕੀਮਤ 'ਚ ਆਨਲਾਈਨ ਸਾਈਟਸ 'ਤੇ ਉਪਲੱਬਧ ਕਰ ਦਿੱਤਾ ਜਾਵੇਗਾ।
ਜਾਣੋ ਗੂਗਲ, ਲਿਨੋਵੋ ਅਤੇ ਕਵਾਲਕਾਮ ਮਿਲ ਕੇ ਕਿਸ ਤਰ੍ਹਾਂ ਦਾ ਸਮਾਰਟਫੋਨ ਬਣਾ ਰਹੇ ਹਨ !
NEXT STORY