ਜਲੰਧਰ- ਸਮਾਰਟਫੋਨ ਦਾ ਉਪਯੋਗ ਅੱਜਕਲ ਫੋਟੋਗ੍ਰਾਫੀ ਲਈ ਕਾਫੀ ਹੋ ਰਿਹਾ ਹੈ ਅਜਿਹੇ 'ਚ ਉਪਭੋਗਤਾ ਦੀ ਰੁਚੀ ਉਨ੍ਹਾਂ ਸਮਾਰਟਫੋਨਜ਼ ਵੱਲ ਹੈ, ਜਿਸ 'ਚ ਸ਼ਾਨਾਦਾਰ ਕੈਮਰਾ ਕਵਾਲਿਟੀ ਹੋਵੇ, ਪਰ ਬਿਹਤਰ ਕੈਮਰਾ ਕਵਾਲਿਟੀ ਲਈ ਤੁਹਾਨੂੰ ਮਹਿੰਗੇ ਸਮਾਰਟਫੋਨਜ਼ ਲੈਣੇ ਹੋਣਗੇ, ਜਦ ਕਿ ਬਾਜ਼ਾਰ 'ਚ ਘੱਟ ਕੀਮਤ ਦੇ ਸ਼ਾਨਦਾਰ ਕੈਮਰਾ ਸਮਾਰਟਫੋਨ ਵੀ ਮੌਜੂਦ ਹੈ। ਜੇਕਰ ਤੁਸੀਂ ਆਪਣੇ ਫੋਨ ਤੋਂ ਕਲਿੱਕ ਕੀਤੇ ਗਏ ਫੋਟੋ ਤੋਂ ਸੰਤੁਸ਼ਟ ਨਹੀਂ ਹੋ ਤਾਂ ਉਸ ਲਈ ਫੋਟੋ ਐਡਟਿੰਗ ਐਪਲੀਕੇਸ਼ਨ ਦੀ ਮਦਦ ਲੈ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਹੀ 5 ਫੋਟੋ ਐਡਟਿੰਗ ਐਪਲੀਕੇਸ਼ਨ ਦੇ ਬਾਰੇ 'ਚ
ਕੈਮਰਾ 360 ਅਲਟੀਮੇਟ -
ਐਪਲੀਕੇਸ਼ਨ ਐਂਡਰਾਇਡ ਉਪਭੋਗਤਾਵਾਂ ਲਈ ਫਰੀ ਕਰ ਸਕਦੇ ਹਨ ਅਤੇ ਇਹ ਤੁਹਾਨੂੰ ਫੋਟੋਗ੍ਰਾਫੀ ਤੋਂ ਪਹਿਲਾਂ ਲਾਈਵ ਪ੍ਰੀਵੀਓ ਦੇਣ 'ਚ ਵੀ ਸਮੱਰਥ ਹੈ। ਇਸ ਦੇ ਮਾਧਿਅਮ ਤੋਂ ਤੁਸੀਂ ਆਪਣੀ ਸਾਧਾਰਨ ਫੋਟੋਗ੍ਰਾਫੀ ਨੂੰ ਆਕਰਸ਼ਕ ਬਣਾ ਸਕਦੇ ਹੋ। ਐਪਲੀਕੇਸ਼ਨ 'ਚ ਈਫੈਕਟ, ਸੈਲਫੀ ਅਤੇ ਐਕਸਪੋਜ਼ਰ ਵਰਗੇ ਕਈ ਆਪਸ਼ਨ ਹੈ ਅਤੇ ਉਨ੍ਹਾਂ 'ਚ ਕਈ ਇਫੈਕਟਸ। ਕੁੱਲ ਮਿਲਾ ਕੇ ਇਸ 'ਚ 200 ਤੋਂ ਜ਼ਿਆਦਾ ਇਫੈਕਟ ਹੈ, ਜਿੰਨ੍ਹਾ ਦਾ ਉਪਯੋਗ ਤੁਸੀਂ ਫੋਟੋਗ੍ਰਾਫੀ ਲਈ ਕਰ ਸਕਦੇ ਹੋ।
ਬਿਊਟੀਪੱਲਸ -
ਮੋਬਾਇਲ ਐਪਲੀਕੇਸ਼ਨ ਬਿਊਟੀਪਲੱਸ ਤੁਹਾਡੇ ਫੋਟੋਗ੍ਰਾਫੀ ਵੱਲ ਖੂਬਸੂਰਤ ਬਣਾਉਣ ਦਾ ਕੰਮ ਕਰਦਾ ਹੈ। ਐਪਲੀਕੇਸ਼ਨ 'ਚ ਸੈਲਫੀਜ਼ ਵੱਲੋਂ ਵੀ ਬਿਹਤਰ ਕੀਤਾ ਜਾ ਸਕਦਾ ਹੈ, ਕਿਉਂਕਿ ਇਸ 'ਚ ਆਟੋਮੈਟੀਕਲੀ ਇਨਹਾਂਸ ਦਾ ਉਪਯੋਗ ਕੀਤਾ ਗਿਆ ਹੈ। ਹਾਈ ਕਵਾਲਿਟੀ ਸੈਲਫੀ ਕਲਿੱਕ ਕਰਨ ਲਈ ਇਸ ਨੂੰ ਸਭ ਤੋਂ ਬਿਹਤਰ ਐਪਲੀਕੇਸ਼ਨ 'ਚ ਕਿਹਾ ਜਾ ਸਕਦਾ ਹੈ। ਇਸ 'ਚ ਹੈਂਡ-ਫਰੀ ਸ਼ਾਟ ਦੀ ਸੁਵਿਧਾ ਮਿਲੇਗੀ, ਨਾਲ ਹੀ ਤੁਸੀਂ ਆਪਣੇ ਫੋਟੋ ਨੂੰ ਫੇਸਬੁੱਕ, ਟਵਿੱਟਰ ਆਦਿ 'ਤੇ ਸ਼ੇਅਰ ਕਰ ਸਕਦੇ ਹਨ। ਇਸ 'ਚ ਆਪਣੀ ਸਕਿੱਨ ਦਾ ਰੰਗ ਫੇਅਰ ਕਰਨ ਤੋਂ ਇਲਾਵਾ ਚਿਹਰੇ ਤੋਂ ਡਾਰਕ ਸਰਕਲ ਵੀ ਹਟਾ ਸਕਦੇ ਹੋ।
ਫੋਟੋ ਐਡੀਟਰ ਪ੍ਰੋ -
ਇਹ ਐਪਲੀਕੇਸ਼ਨ ਐਡਟਿੰਗ ਲਈ ਖਾਸ ਹੈ। ਇਸ ਦੇ ਮਾਧਿਅਮ ਤੋਂ ਤੁਸੀਂ ਫੋਟੋ ਦਾ ਕੋਲਾਜ ਵੀ ਬਣਾ ਸਕਦੇ ਹੋ। ਕੋਲਾਜ ਬਣਾਉਣ ਲਈ ਇਸ 'ਚ ਵੱਖ-ਵੱਖ ਤਰ੍ਹਾਂ ਦੇ ਸਟਾਈਲ ਵੀ ਦਿੱਤੇ ਗਏ ਹੈ। ਐਪਲੀਕੇਸ਼ਨ ਦੇ ਮਾਧਿਅਮ ਤੋਂ ਤੁਸੀਂ ਫੋਟੋ ਦੀ ਕਵਾਲਿਟੀ ਨੂੰ ਇੰਨਹਾਂਸ ਕਰ ਸਕਦੇ ਹੋ ਜਾਂ ਉਸ 'ਚ ਇਫੈਕਟ ਪਾ ਸਕਦੇ ਹੋ। ਇਸ ਤੋਂ ਇਲਾਵਾ ਕ੍ਰਾਪ, ਫੋਕਸ ਅਤੇ ਅੋਰੀਅੰਟੇਸ਼ਨ ਦਾ ਵੀ ਆਪਸ਼ਨ ਦਿੱਤਾ ਗਿਆ ਹੈ, ਇੱਥੇ ਜ਼ਰੂਰਤ ਦੇ ਅਨੁਸਾਰ ਫੋਟ ਨੂੰ ਅਡਜਸਟ ਕਰ ਸਕਦੇ ਹੋ। ਫੋਟੋ ਐਡੀਟਰ ਪ੍ਰੋ 'ਚ ਬ੍ਰਾਈਟਨੇਮ, ਕੰਟ੍ਰਾਸਟ ਅਤੇ ਸੈਚੂਏਸ਼ਨ ਲਰਗੇ ਆਪਸ਼ਨ ਵੀ ਹੈ ਪਰ ਸਾਨੂੰ ਸਭ ਤੋਂ ਖਾਸ ਸਪਲੈਸ਼ ਲੱਗਾ। ਸੇ ਡ੍ਰਾਵ, ਟੈਕਸਟ, ਵਹਾਈਟੇਨ ਅਤੇ ਬੇਲਮਾਈਸ਼ ਵਰਗੇ ਅਪਸ਼ਨ ਵੀ ਦਿੱਤੇ ਗਏ ਹਨ।
ਪਿਕਸਆਰਟ -
ਪਿਕਸਆਰਟ ਇਹ ਇਕ ਸ਼ਾਨਦਾਰ ਮੋਬਾਇਲ ਫੋਟੋ ਐਡੀਟਰ ਐਪਲੀਕੇਸ਼ਨ ਹੈ ਅਤੇ ਇਸ 'ਚ ਫੋਟੋ ਐਡਟਿੰਗ ਟੂਲ ਵਰਗੇ ਕਲੋਨ ਟੂਲ, ਕ੍ਰੋਪ ਟੂਲ, ਲੇਅਰ ਐਡਟਿੰਗ, ਫੋਟੋ ਫਿਲਟਰ, ਕੈਮਰਾ ਲੇਅਰ, ਮਾਸਕ ਅਤੇ ਸ਼ੇਪ ਮਾਸਕ ਆਦਿ ਦਿੱਤੇ ਗਏ ਹਨ, ਜੋ ਕਿਸੇ ਵੀ ਫੋਟੋ ਨੂੰ ਬਿਹਤਰ ਸਾਈਟ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਡ੍ਰੋਪਬਾਕਸ ਅਤੇ ਈਮੇਲ ਦੇ ਮਾਧਿਅਮ ਤੋਂ ਸ਼ੇਅਰ ਵੀ ਕਰ ਸਕਦੇ ਹੋ।
ਫੋਟੋ ਐਡੀਟਰ -
ਫੋਟੋ ਐਡੀਟਿੰਗ ਦਾ ਇਹ ਐਪਲੀਕੇਸ਼ਨ ਬਿਹੱਦ ਦੀ ਆਸਾਨ ਹੈ। ਇਸ 'ਚ ਇਮੇਜ਼ ਨੂੰ ਕ੍ਰਾਪ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਇਨਹਾਂਸ ਵੀ ਕਰ ਸਕਦੇ ਹੋ। ਐਪਲੀਕੇਸ਼ਨ ਦੀ ਸਭ ਤੋਂ ਚੰਗੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਸ 'ਚ ਤੁਹਾਨੂੰ ਕੁਝ ਫਨੀ ਸਟਿੱਕਰ ਵੀ ਮਿਲਣਗੇ, ਜੋ ਐਡਟਿੰਗ ਨੂੰ ਹੋਰ ਮਜ਼ੇਦਾਰ ਬਣਾਉਣ ਬਣਾਉਂਦੇ ਹਨ। ਇਸ ਦੇ ਮਾਧਿਅਮ ਤੋਂ ਤੁਸੀਂ ਫੋਟੋ 'ਚ ਕਲ ਹੋਰ ਟੈਕਸਟ ਪਾ ਸਕਦੇ ਹੋ।
ਲਾਂਚ ਤੋਂ ਪਹਿਲਾਂ ਹੀ ਲੀਕ ਹੋਈਆਂ Honda ਦੀ ਇਸ ਕਾਰ ਦੀਆਂ ਤਸਵੀਰਾਂ,ਅਗਲੇ ਮਹੀਨੇ ਭਾਰਤ 'ਚ ਹੋਵੇਗੀ ਲਾਂਚ
NEXT STORY