ਗੈਜੇਟ ਡੈਸਕ- 8 ਹਜ਼ਾਰ ਰੁਪਏ ਤਕ ਦੇ ਬਜਟ 'ਚ ਨਵਾਂ ਫੋਨ ਲੱਭ ਰਹੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਅਸੀਂ Amazon Republic Day Sale 2026 ਖਤਮ ਹੋਣ ਤੋਂ ਪਹਿਲਾਂ ਇਸ ਕੀਮਤ 'ਚ ਤੁਹਾਡੇ ਲਈ ਇਕ ਅਜਿਹਾ ਫੋਨ ਲੱਭ ਕੇ ਲਿਆਏ ਹਾਂ ਜੋ 5200mAh ਦੀ ਦਮਦਾਰ ਬੈਟਰੀ ਨਾਲ ਆਉਂਦਾ ਹੈ। ਫੋਨ ਦਾ ਨਾਂ ਹੈ Redmi A5, ਇਹ ਫੋਨ ਸੇਲ ਦੌਰਾਨ ਤੁਹਾਨੂੰ ਕਿਸ ਕੀਮਤ 'ਚ ਮਿਲ ਜਾਵੇਗਾ ਅਤੇ ਇਸ ਫੋਨ ਦੇ ਨਾਲ ਕਿਹੜੇ ਆਫਰਜ਼ ਮਿਲ ਰਹੇ ਹਨ ਅਤੇ ਇਹ ਫੋਨ ਕਿਹੜੀਆਂ-ਕਿਹੜੀਆਂ ਖੂਬੀਆਂ ਨਾਲ ਆਉਂਦਾ ਹੈ, ਆਓ ਜਾਣਦੇ ਹਾਂ।
ਕੀਮਤ ਅਤੇ ਆਫਰਜ਼
ਐਮਾਜ਼ੋਨ ਸੇਲ 'ਚ ਇਸ ਰੈੱਡਮੀ ਫੋਨ ਦਾ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 20 ਫੀਸਦੀ ਡਿਸਕਾਊਂਟ ਤੋਂ ਬਾਅਦ 7,999 ਰੁਪਏ 'ਚ ਵੇਚਿਆ ਜਾ ਰਿਹਾ ਹੈ। ਜੇਕਰ ਤੁਸੀਂ ਇਸ ਫੋਨ 'ਤੇ ਐਡੀਸ਼ਨਲ ਡਿਸਕਾਊਂਟ ਦਾ ਵੀ ਫਾਇਦਾ ਚਾਹੁੰਦੇ ਹੋ ਤਾਂ Amazon Pay ICICI ਕ੍ਰੈਡਿਟ ਕਾਰਡ ਰਾਹੀਂ ਪੇਮੈਂਟ 'ਤੇ 5 ਫੀਸਦੀ ਕੈਸ਼ਬੈਕ (ਪ੍ਰਾਈਮ) ਅਤੇ 3 ਜੀ.ਬੀ. ਕੈਸ਼ਬੈਕ (ਨਾਨ ਪ੍ਰਾਈਮ ਮੈਂਬਰਾਂ ਨੂੰ) ਮਿਲੇਗਾ। ਜੇਕਰ ਤੁਸੀਂ ਵਾਧੂ ਛੋਟ ਚਾਹੁੰਦੇ ਹੋ ਤਾਂ ਪੁਰਾਣਾ ਹੈਂਡਸੈੱਟ ਦੇ ਕੇ ਐਕਸਚੇਂਜ ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਹੋ।
Redmi ਬ੍ਰਾਂਡ ਦਾ ਇਹ ਬਜਟ ਸਮਾਰਟਫੋਨ Poco C71, Samsung Galaxy A07, ਅਤੇ Infinix Smart 10 ਵਰਗੇ ਮਾਡਲਾਂ ਨਾਲ ਮੁਕਾਬਲਾ ਕਰਦਾ ਹੈ। ਤੁਸੀਂ ਇਹ ਸਾਰੇ ਫੋਨ Flipkart ਜਾਂ Amazon 'ਤੇ 7,000-9,000 ਰੁਪਏ ਦੀ ਕੀਮਤ ਦੀ ਰੇਂਜ ਵਿੱਚ ਆਸਾਨੀ ਨਾਲ ਲੱਭ ਸਕਦੇ ਹੋ।
ਇਹ ਵੀ ਪੜ੍ਹੋ- ਮਹਿੰਗਾ ਹੋ ਗਿਆ ਫੋਨ ਰਿਚਾਰਜ! ਇਸ ਕੰਪਨੀ ਨੇ ਵਧਾ ਦਿੱਤੇ 9 ਫੀਸਦੀ ਤਕ ਰੇਟ
ਫੋਨ ਦੇ ਫੀਚਰਜ਼
ਡਿਸਪਲੇਅ- ਇਸ ਰੈੱਡਮੀ ਸਮਾਰਟਫੋਨ 'ਚ 6.88 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜੋ 120 ਹਰਟਜ਼ ਰਿਫ੍ਰੈਸ਼ ਰੇਟ ਅਤੇ 240 ਹਰਟਜ਼ ਟ ਸੈਂਪਲਿੰਗ ਰੇਟ ਸਪੋਰਟ ਕਰਦੀ ਹੈ।
ਚਿਪਸੈਟ- ਸਪੀਡ ਅਤੇ ਮਲਟੀਟਾਸਟਿੰਗ ਲਈ ਇਸ ਹੈਂਡਸੈੱਟ 'ਚ ਯੂਨੀਸਾਕ ਟੀ7250 ਆਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰਾ- ਫੋਨ ਦੇ ਪਿਛਲੇ ਹਿੱਸੇ 'ਚ 32 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਅਤੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਬੈਟਰੀ- 15 ਵਾਟ ਫਾਸਟ ਚਾਰਜ ਸਪੋਰਟ ਦੇ ਨਾਲ 5200mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 108 MP ਕੈਮਰਾ ਵਾਲੇ Redmi ਫੋਨ 'ਤੇ ਮਿਲ ਰਹੀ ਭਾਰੀ ਛੋਟ
ਬਜਾਜ ਨੇ ਲਾਂਚ ਕੀਤੀ ਨਵੀਂ Pulsar 125, ਬਹੁਤ ਘੱਟ ਕੀਮਤ 'ਚ ਮਿਲਣਗੇ ਸ਼ਾਨਦਾਰ ਫੀਚਰਸ
NEXT STORY