ਗੈਜੇਟ ਡੈਸਕ– ਸਾਲ 2020 ’ਚ ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਭਾਰਤ ’ਚ ਆਪਣੇ 5ਜੀ ਫੋਨ ਲਾਂਚ ਕੀਤੇ ਹਨ। ਹਾਲਾਂਕਿ ਇਸ ਸਮੇਂ ਦੇਸ਼ ’ਚ 5ਜੀ ਨੈੱਟਵਰਕ ਨਹੀਂ ਹੈ ਪਰ ਅਗਲੇ ਸਾਲ ਰਿਲਾਇੰਸ ਜੀਓ ਨੇ ਭਾਰਤ ’ਚ 5 ਜੀ ਨੈੱਟਵਰਕ ਲਿਆਉਣ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਵੀ ਇਕ ਬਿਹਤਰੀਨ 5ਜੀ ਫੋਨ ਖ਼ਰੀਦਣ ਬਾਰੇ ਸੋਚ ਰਹੇ ਹਨ ਤਾਂ ਅਸੀਂ ਤੁਹਾਡਾ ਕੰਮ ਆਸਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਭਾਰਤ ’ਚ ਲਾਂਚ ਕੀਤੇ ਕੁਝ 5 ਜੀ ਸਮਾਰਟਫੋਨਸ ਬਾਰੇ:
ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ
OnePlus 8T
ਵਨਪਲੱਸ 8ਟੀ 'ਚ 6.55 ਇੰਚ ਦੀ ਫੁਲ ਐਚ.ਡੀ. ਪਲੱਸ ਫਲੂਇਡ ਅਮਲੋਡ ਡਿਸਪਲੇਅ ਹੈ। ਫੋਨ 'ਚ ਕੁਆਲਕਾਮ ਦਾ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 12 ਜੀ.ਬੀ. ਰੈਮ+ 256 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਫੋਨ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਸੋਨੀ ਆਈਐਮਐਕਸ 586 ਸੈਂਸਰ ਹੈ, ਜਦਕਿ ਦੂਜਾ ਲੈੱਨਜ਼ 16 ਮੈਗਾਪਿਕਸਲ ਦਾ ਆਈਐਮਐਕਸ 481 ਅਲਟਰਾ ਵਾਈਡ ਸੈਂਸਰ ਹੈ, ਤੀਸਰਾ ਲੈੱਨਜ਼ 5 ਮੈਗਾਪਿਕਸਲ ਦਾ ਮੈਕਰੋ ਹੈ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਹੈ।
Oppo Reno 4 Pro
Oppo Reno 4 Pro 'ਚ 6.5 ਇੰਚ ਦੀ ਫੁਲ ਐਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕੁਆਲਕਾਮ 720 ਜੀ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ 'ਚ ਚਾਰ ਰਿਅਰ ਕੈਮਰੇ ਮਿਲਣਗੇ, ਜਿਸ ਦਾ ਪਹਿਲਾ ਲੈੱਨਜ਼ 48 ਮੈਗਾਪਿਕਸਲ ਦਾ ਸੋਨੀ ਆਈਐਮਐਕਸ 586 ਸੈਂਸਰ ਨਾਲ ਲੈਸ ਹੈ ਅਤੇ ਇਸ ਦਾ ਅਪਰਚਰ f/1.7 ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ ਲੈੱਨਜ਼ 2 ਮੈਗਾਪਿਕਸਲ ਮੈਕਰੋ ਅਤੇ 2 ਮੈਗਾਪਿਕਸਲ ਦਾ ਮੋਨੋ ਲੈੱਨਜ਼ ਹੈ। ਉੱਥੇ ਹੀ ਇਸ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੈ।
ਇਹ ਵੀ ਪੜ੍ਹੋ– ਚੀਨ ਨੂੰ ਇਕ ਹੋਰ ਝਟਕਾ, ਨੋਕੀਆ ਨੇ ਭਾਰਤ ’ਚ ਸ਼ੁਰੂ ਕੀਤਾ 5G ਉਪਕਰਣਾਂ ਦਾ ਪ੍ਰੋਡਕਸ਼ਨ
Realme X50 Pro
ਰੀਅਲਮੀ ਐਕਸ50 ਪ੍ਰੋ ਇਸ ਸਾਲ ਲਾਂਚ ਹੋਣ ਵਾਲਾ ਰੀਅਲਮੀ ਦਾ ਪਹਿਲਾ 5 ਜੀ ਸਮਾਰਟਫੋਨ ਹੈ। ਇਸ 'ਚ 6.44 ਇੰਚ ਦੀ ਫੁਲ ਐਚ.ਡੀ. ਪਲੱਸ ਡਿਸਪਲੇਅ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 865 ਨਾਲ ਲੈਸ ਹੈ। ਫੋਨ ’ਚ ਚਾਰ ਰੀਅਰ ਕੈਮਰੇ ਹਨ, ਜਿਨ੍ਹਾਂ ਚੋਂ ਮੇਨ ਲੈੱਨਜ਼ 64 ਮੈਗਾਪਿਕਸਲ ਹੈ। ਫੋਨ 'ਚ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਲੈੱਨਜ਼ ਵਾਲਾ ਡਿਊਲ ਸੈਲਫੀ ਕੈਮਰਾ ਹੈ।
Vivo V20 Pro 5G
ਵੀਵੋ ਵੀ 20 ਪ੍ਰੋ 'ਚ 6.44 ਇੰਚ ਦੀ ਫੁਲ ਐਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 765 ਜੀ ਪ੍ਰੋਸੈਸਰ ਨਾਲ ਲੈਸ ਹੈ। ਫੋਨ ਨੂੰ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਿਲੇਗੀ। ਇਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ’ਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਸੈਮਸੰਗ ਆਈਓਸੋਕੇਲ ਜੀ ਡਬਲਯੂ 1 ਸੈਂਸਰ ਹੈ, ਜਿਸਦਾ ਅਪਰਚਰ f/1.89 ਹੈ। ਦੂਜਾ ਲੈੱਨਜ਼ ਅਲਟ੍ਰਾ ਵਾਈਡ ਹੈ ਜਿਸ ਵਿਚ 8 ਮੈਗਾਪਿਕਸਲ f/2.2 ਅਪਰਚਰ ਹੈ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਲੈੱਨਜ਼ ਹੈ ਜਿਸ ਦਾ ਅਪਰਚਰ f/2.4 ਹੈ। ਫੋਨ 'ਚ ਡਿਊਲ ਸੈਲਫੀ ਲੈੱਨਜ਼ ਹੈ, ਜਿਸ 'ਚ ਮੇਨ ਲੈੱਨਜ਼ 44 ਮੈਗਾਪਿਕਸਲ ਅਤੇ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਹੈ।
iQoo 3
iQOO 3 'ਚ 6.44 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈਸ ਹੈ। ਫੋਨ ਦੀ 126 ਜੀ.ਬੀ. ਰੈਮ ਨਾਲ 256 ਜੀ.ਬੀ. ਸਟੋਰੇਜ ਹੈ। ਆਈਕਿਯੂਓ 3 ’ਚ ਕਵਾਡ ਕੈਮਰਾ ਸੈੱਟਅਪ ਹੈ, ਜਿਸ ’ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 13 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼, 13 ਮੈਗਾਪਿਕਸਲ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਹੈ। ਇਸ ਤੋਂ ਇਲਾਵਾ ਯੂਜ਼ਰਸ ਲਈ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
iPhone 12 series
ਦਿੱਗਜ ਸਮਾਰਟਫੋਨ ਕੰਪਨੀ ਐਪਲ ਨੇ ਆਈਫੋਨ 12 ਸੀਰੀਜ਼ ਨੂੰ 5 ਜੀ ਨਾਲ ਲਾਂਚ ਕੀਤਾ ਹੈ। ਇਸ ਆਈਫੋਨ ਸੀਰੀਜ਼ ਦੇ ਤਹਿਤ ਚਾਰ ਹੈਂਡਸੈੱਟ ਲਾਂਚ ਕੀਤੇ ਗਏ ਹਨ, ਜਿਨ੍ਹਾਂ 'ਚ iPhone 12 mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਹੈਂਡਸੈੱਟ 5ਜੀ ਟੈਕਨਾਲੋਜੀ ਨਾਲ ਲਾਂਚ ਕੀਤੇ ਗਏ ਹਨ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
Mi 10T Pro 5G
Mi 10T Pro 5G 'ਚ 6.67 ਇੰਚ ਦੀ ਫੁਲ ਐਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦੀ ਰਿਫਰੈਸ਼ ਰੇਟ 144Hz ਹੈ। ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈਸ ਹੈ। ਇਸ ’ਚ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਜਿਸ ਵਿਚ ਮੇਨ ਲੈੱਨਜ਼ 108 ਮੈਗਾਪਿਕਸਲ ਹੈ ਅਤੇ ਇਸ ਦੇ ਨਾਲ ਆਪਟੀਕਲ ਚਿੱਤਰ ਸਥਿਰਤਾ ਵੀ ਉਪਲਬਧ ਹੈ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ ਅਤੇ ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕਰੋ ਲੈੱਨਜ਼ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 20 ਮੈਗਾਪਿਕਸਲ ਦਾ ਲੈੱਨਜ਼ ਹੈ।
Moto G 5G
Moto G 5G ਹੁਣ ਤਕ ਦਾ ਸਭ ਤੋਂ ਸਸਤਾ 5G ਸਮਾਰਟਫੋਨ ਹੈ। ਇਸ ਫੋਨ 'ਚ 6.7 ਇੰਚ ਦੀ ਫੁਲ ਐਚ.ਡੀ. ਪਲੱਸ ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦੀ ਕੁਆਲਟੀ LTPS ਹੈ। ਫੋਨ 'ਚ ਐਂਡਰਾਇਡ 10 ਦਿੱਤਾ ਗਿਆ ਹੈ। ਇਹ ਫੋਨ ਸਨੈਪਡ੍ਰੈਗਨ 750 ਜੀ ਪ੍ਰੋਸੈਸਰ ਨਾਲ ਲੈਸ ਹੈ ਜੋ ਕਿ 5ਜੀ ਚਿਪਸੈੱਟ ਹੈ। Moto G 5G 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ, ਜਿਸ ਨੂੰ ਮੈਮੋਰੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ।
ਨੋਟ: 2020 ’ਚ ਲਾਂਚ ਹੋਏ 5ਜੀ ਸਮਾਰਟਫੋਨਾਂ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਸਾਂਝੇ ਕਰੋ ਆਪਣੇ ਵਿਚਾਰ
ਭਾਰਤੀਆਂ ਨੇ ਗੂਗਲ 'ਤੇ ਇਸ ਸਾਲ ਕੋਰੋਨਾ ਵਾਇਰਸ ਨਹੀਂ, ਸਗੋਂ IPL ਕੀਤਾ ਸਭ ਤੋਂ ਜ਼ਿਆਦਾ ਸਰਚ
NEXT STORY