ਗੈਜੇਟ ਡੈਸਕ– ਅੱਜ ਤੋਂ ਕੁਝ ਸਾਲ ਪਹਿਲਾਂ ਤਕ ਗੇਮਿੰਗ ਉਨ੍ਹਾਂ ਲੋਕਾਂ ਦਾ ਸ਼ੌਕ ਸੀ ਜੋ ਮਹਿੰਗੇ ਕੰਪਿਊਟਰ ਅਤੇ ਗੇਮਿੰਗ ਕੰਸੋਲਜ਼ ਨੂੰ ਅਫੋਰਡ ਕਰ ਸਕਦੇ ਹਨ। ਹਾਲਾਂਕਿ ਅੱਜ ਇਹ ਕਾਫੀ ਬਦਲ ਚੁੱਕਾ ਹੈ ਅਤੇ ਲੋਕ ਹੁਣ ਆਪਣੇ ਸਮਾਰਟਫੋਨਜ਼ ’ਤੇ ਵੀ ਗੇਮ ਖੇਡ ਸਕਦੇ ਹਨ। ਇਸ ਦੇ ਪਿੱਛੇ ਦਾ ਸਭ ਤੋਂ ਮੁੱਖ ਕਾਰਨ ਹੈ ਸਮਾਰਟਫੋਨਜ਼ ਅਤੇ ਇੰਟਰਨੈੱਟ ਡਾਟਾ ਦਾ ਸਸਤਾ ਹੋਣਾ। ਇੰਨਾ ਹੀ ਨਹੀਂ ਭਾਰਤੀ ਅੱਜ-ਕਲ ਮੋਬਾਇਲ ’ਤੇ ਗੇਮ ਖੇਡਦੇ ਹੋਏ ਔਸਤਨ ਇਕ ਘੰਟੇ ਤੋਂ ਜ਼ਿਆਦਾ ਸਮਾਂ ਬੀਤਾ ਰਹੇ ਹਨ। ਇਹ ਅੰਕੜਾ ਵੀਡੀਓ ਸਟਰੀਨਿੰਗ ਪਲੇਟਫਾਰਮ ਜਿਵੇਂ ਨੈੱਟਫਲਿਕਸ ਆਦਿ ਤੋਂ 45 ਮਿੰਟ ਜ਼ਿਆਦਾ ਹੈ।
ਭਾਰਤ ’ਚ ਵਧੀ ਗੇਮਰਜ਼ ਦੀ ਗਿਣਤੀ
ਮੋਬਾਇਲ ਮਾਰਕੀਟਿੰਗ ਐਸੋਸੀਏਸ਼ੰਸ ਪਾਵਰ ਆਫ ਮੋਬਾਇਲ ਗੇਮਿੰਗ ਇਨ ਇੰਡੀਆਦੀ ਇਕ ਰਿਪੋਰਟ ਮੁਤਾਬਕ ਭਾਰਤ ’ਚ ਚਾਰ ’ਚੋਂ ਤਿੰਨ ਗੇਮਰਜ਼ ਮੋਬਾਇਲ ’ਤੇ ਦਿਨ ’ਚ ਦੋ ਵਾਰ ਗੇਮ ਖੇਡਦੇ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆਹੈ ਕਿ 25 ਕਰੋੜ ਗੇਮਰਜ਼ ਦੇ ਨਾਲ ਭਾਰਤ ਮੋਬਾਇਲ ਗੇਮ ਖੇਡਣ ਵਾਲੇ ਦੁਨੀਆ ਦੇ ਟਾਪ 5 ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਚੁੱਕਾ ਹੈ। ਇਸ ਅੰਕੜੇ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਭਾਰਤ ’ਚ ਇਸ ਰਫਤਾਰ ਨਾਲ ਹੀ ਗੇਮਰਜ਼ ਦੀ ਗਿਣਤੀ ਵਧਦੀ ਰਹੀ ਤਾਂ ਇਹ ਦਿਨ ਦੂਰ ਨਹੀਂ ਜਦੋਂ ਭਾਰਤ ਇਸ ਸੂਚੀ ’ਚ ਟਾਪ ’ਤੇ ਆਪਣੀ ਥਾਂ ਬਣਾ ਲਵੇਗਾ।

PUBG ਨੇ ਵਧਾਇਆ ਕ੍ਰੇਜ਼
ਮੋਬਾਇਲ ਗੇਮਜ਼ ਦੇ ਆਉਣ ਨਾਲ ਭਾਰਤੀ ਹੁਣ ਪ੍ਰਾਈਮ ਟਾਈਮ ’ਚ ਟੀਵੀ ਵੀ ਘੱਟ ਦੇਖਣ ਲੱਗੇ ਹਨ ਅਤੇ ਸ਼ਾਮ ਨੂੰ 7 ਵਜੇ ਤੋਂ ਅੱਧੀ ਰਾਤ ਵਿਚਕਾਰ ਜ਼ਿਆਦਾਤਰ ਗੇਮਰਜ਼ ਨੂੰ ਮੋਬਾਇਲ ਗੇਮ ਖੇਡਦੇ ਪਾਇਆ ਗਿਆ ਹੈ। ਮੋਬਾਇਲ ਗੇਮ PUBG ਨੇ ਇਨ੍ਹਾਂ ਅੰਕੜਿਆਂ ’ਚ ਹੋਰ ਵਾਧਾ ਕਰਨ ਦਾ ਕੰਮ ਕੀਤਾ ਹੈ। ਮਾਰਚ ’ਚ ਲਾਂਚ ਹੋਏ ਇਸ ਮਲਟੀਪਲੇਅਰ ਆਨਲਾਈਨ ਗੇਮ ਨੇ ਦੁਨੀਆ ਭਰ ਦੇ ਨਾਲ ਹੀ ਭਾਰਤੀ ਗੇਮਰਜ਼ ਨੂੰ ਵੀ ਆਪਣਾ ਦੀਵਾਨਾ ਬਣਾ ਕੇ ਰੱਖਿਆ ਹੋਇਆ ਹੈ। ਜਾਨਾ ਬ੍ਰਾਊਜ਼ਰ ਦੁਆਰਾ ਕਰਵਾਏ ਗਏ ਕਵਾਟਰਜ਼ ਸਰਵੇ ਮੁਤਾਬਕ, 1,047 ਲੋਕਾਂ ’ਚੋਂ 62 ਫੀਸਦੀ ਨੇ ਕਿਹਾ ਕਿ ਉਨ੍ਹਾਂ PUBG ਖੇਡੀ ਹੈ। ਇਸ ਬਾਰੇ ਜ਼ਿਆਦਾਤਰ ਯੂਜ਼ਰਜ਼ ਦਾ ਕਹਿਣਾ ਹੈ ਕਿ ਇਹ ਗੇਮ ਭਾਰਤ ਦੇ ਨਾਲ ਹੀ ਦੁਨੀਆ ਭਰ ਦੇ ਲੋਕਾਂ ਨਾਲ ਕਨੈਕਟ ਹੋਣ ਦਾ ਇਕ ਬਿਹਤਰੀਨ ਜ਼ਰੀਆ ਹੈ।
Google Pixel 3 Lite ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ
NEXT STORY