ਗੈਜੇਟ ਡੈਸਕ– ਗੂਗਲ ਪਿਕਸਲ 3 ਲਾਈਟ ਸਮਾਰਟਫੋਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਗੂਗਲ ਦੀ ਪਿਕਸਲ ਸੀਰੀਜ਼ ਦੇ ਇਸ ਕਥਿਤ ਹੈਂਡਸੈੱਟ ਦੀਆਂ ਤਸਵੀਰਾਂ ਇਕ ਵਾਰ ਫਿਰ ਲੀਕ ਹੋਈਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਗੂਗਲ ਪਿਕਸਲ 3 ਲਾਈਟ ਦੇ ਡਿਜ਼ਾਈਨ ਨਾਲ ਜੁੜੀ ਜ਼ਿਆਦਾ ਜਾਣਕਾਰੀ ਮਿਲੀ ਹੈ।
ਗੂਗਲ ਪਿਕਸਲ 3 ਲਾਈਟ ਦੀਆਂ ਇਨ੍ਹਾਂ 3ਡੀ ਤਸਵੀਰਾਂ ਨੂੰ ਸਲੈਸ਼ਲੀਕਸ ਨੇ ਪੋਸਟ ਕੀਤਾ ਹੈ। ਇਨ੍ਹਾਂ ਰਾਹੀਂ ਫੋਨ ਦੇ ਡਿਜ਼ਾਈਨ ਦਾ ਖੁਲਾਸਾ ਹੁੰਦਾ ਹੈ। ਫੋਨ ਦਾ ਓਵਰਆਲ ਡਿਜ਼ਾਈਨ, ਬੇਜ਼ਲ ਤੋਂਲੈ ਕੇ ਸਕਰੀਨ ਅਤੇ ਟਾਪ ਤੇ ਬਾਟਮ ਚਿਨ੍ਹ ਸਾਰੇ ਪਿਛਲੇ ਲੀਕਸ ਨਾਲ ਮਿਲਦੇ-ਜੁਲਦੇ ਹਨ। ਇਸ ਤੋਂ ਇਲਾਵਾ ਰੀਅਰ ਕੈਮਰਾ ਮਾਡਿਊਲ, ਐੱਲ.ਈ.ਡੀ. ਫਲੈਸ਼, ਫਿੰਗਰਪ੍ਰਿੰਟ ਸਕੈਨਰ, ਵਾਲਿਊਮ ਰਾਕਰ ਅਤੇ ਪਾਵਰ ਬਟਨਸ ਵੀ ਉਸ ਥਾਂ ’ਤੇ ਹੀ ਹਨ ਜਿਵੇਂ ਕਿ ਪੁਰਾਣੀ ਰਿਪੋਰਟ ’ਚ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਹੈਂਡਸੈੱਟ ’ਚ ਉਪਰਲੇ ਪਾਸੇ 3.5mm ਆਡੀਓ ਜੈੱਕ ਅਤੇ ਹੇਠਾਂ ਸਪੀਕਰ ਗ੍ਰਿੱਲ ਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹਨ। ਹਾਲਾਂਕਿ ਸੈਲਫੀ ਕੈਮਰਾ ਮਾਡਿਊਲ ’ਚ ਥੋੜ੍ਹੇ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਲੀਕਸ ਰਾਹੀਂ ਸੰਕੇਤ ਮਿਲੇ ਸਨ ਕਿ ਸਮਾਰਟਫੋਨ ’ਚ ਸਿੰਗਲ ਫਰੰਟ ਕੈਮਰਾ ਹੋਵੇਗਾ ਪਰ ਸਮਾਰਟਫੋਨ ਦੇ ਅਗਲੇ ਉਪਰੀ ਹਿੱਸੇ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਫੋਨ ’ਚ ਦੋ ਕੈਮਰੇ ਹਨ। ਦੂਜਾ ਕੈਮਰਾ ਵਾਈਡ-ਐਂਗਲ ਲੈਂਜ਼ ਹੋ ਸਕਦਾ ਹੈ।

ਪਿਕਸਲ 3 ਲਾਈਟ ’ਚ 12 ਮੈਗਾਪਿਕਸਲ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦੇ ਦੋ ਫਰੰਟ ਸੈਂਸਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਫੋਨ ਦੀ ਲੀਕ ਤਸਵੀਰ ’ਚ ਸਿੰਗਲ ਕਲਰ ਹੀ ਹੈ ਅਤੇ ਇਹ ਗਲਾਸ ਪੈਨਲ ਨਾਲ ਵੀ ਲੈਸ ਨਹੀਂ ਹੈ। ਦੱਸ ਦੇਈਏ ਕਿ ਪਿਕਸਲ 3 ਅਤੇ ਪਿਕਸਲ 3 ਐੱਕਸ ਐੱਲ ਡਿਊਲ ਟੋਨ ਫਿਨਿਸ਼ ਦੇ ਨਾਲ ਆਉਂਦੇ ਹਨ। ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਪਿਕਸਲ ਲਾਈਟ ਵੇਰੀਐਂਟ ਆਉਣ ਵਾਲੀ ਪਿਕਸਲ ਸੀਰੀਜ਼ ਦਾ ਸਭ ਤੋਂ ਲਾਈਟ ਵੇਰੀਐਂਟ ਹੋ ਸਕਦਾ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ ਐੱਚ.ਡੀ.+ ਡਿਸਪਲੇਅ, 18.5:9 ਆਸਪੈਕਟ ਰੇਸ਼ੀਓ ਹੋ ਸਕਦਾ ਹੈ। ਫੋਨ ’ਚ ਸਨੈਪਡ੍ਰੈਗਨ 670 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 32 ਜੀ.ਬੀ./64 ਜੀ.ਬੀ. ਸਟੋਰੇਜ ਹੋ ਸਕਦੀ ਹੈ। ਪਿਕਸਲ 3 ਲਾਈਟ ’ਚ 2915mAh ਦੀ ਬੈਟਰੀ ਹੋ ਸਕਦੀ ਹੈ।
ਫੜਿਆ ਗਿਆ ਐਪਲ ਦਾ ਝੂਠ!
NEXT STORY