ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਲੈਂਡ ਰੋਵਰ ਅਲਟਰਾ ਲਾਂਗ 8-ਸੀਟਰ ਡਿਫੈਂਡਰ 130 ਐੱਸ.ਯੂ.ਵੀ. ਨੂੰ ਭਾਰਤ ’ਚ 31 ਮਈ ਨੂੰ ਲਾਂਚ ਕੀਤਾ। ਨਵੀਂ ਡਿਫੈਂਡਰ 130 ਪੰਜ ਦਰਵਾਜ਼ਿਆਂ ਵਾਲੀ ਸਟੈਂਡਰਡ ਡਿਫੈਂਡਰ ਦਾ ਲਾਂਗ ਵ੍ਹੀਲਬੇਸ ਵਰਜ਼ਨ ਹੈ। ਵੱਡੀ ਬਾਡੀ ਕਾਰਨ ਵਾਹਨ ਹਰ ਤਰ੍ਹਾਂ ਦੇ ਇਲਾਕਿਆਂ ’ਚ ਕੰਮ ਕਰਨ ਲਈ ਯੋਗ ਹੈ। ਯੂਕੇ ’ਚ ਇਸਦੀ ਕੀਮਤ 73,895 ਯੂਰੋ ਰੱਖੀ ਗਈ ਹੈ।
2023 ਡਿਫੈਂਡਰ 130 ਐੱਸ.ਯੂ.ਵੀ. ਨੂੰ ਸੇਡੋਨਾ ਰੈੱਡ ਕਲਰ ’ਚ ਪੇਸ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਗਾਹਕ ਬ੍ਰਾਈਟ ਪੈਕ ਵੀ ਚੁਣ ਸਕਦੇ ਹੋ। ਇਸ ਵਿਚ 11.4 ਇੰਚ ਦਾ ਪਿਵੀ ਪ੍ਰੋ ਟੱਚਸਕਰੀਨ, ਕੈਬਿਨ ਏਅਰ ਪਿਊਰੀਫਿਕੇਸ਼ਨ ਪਲੱਸ ਸਿਸਟਮ ਅਤੇ ਸਟੈਂਡਰਡ ਇਲੈਕਟ੍ਰੋਨਿਕ ਏਅਰ ਸਸਪੈਂਸ਼ਨ ਲਗਾਇਆ ਗਿਆ ਹੈ।
ਆਲ-ਨਿਊ ਲੈਂਡ ਰੋਵਰ ਨਿਊ ਡਿਫੈਂਡਰ 130 ਨੂੰ ਚਾਰ ਵੇਰੀਐਂਟਸ- SE, HSE, ਐਕਸ ਡਾਇਨਾਮਿਕ ਅਤੇ ਐਕਸ ਦੇ ਨਾਲ-ਨਾਲ ਫਰਸਟ ਐਡੀਸ਼ਨ ’ਚ ਉਪਲੱਬਧ ਕਰਵਾਇਆ ਗਿਆ ਹੈ।
ਪਹਿਲਾ ਐਡੀਸ਼ਨ ਰੰਗਾਂ ਅਤੇ ਥੀਮ ਦੇ ਆਧਾਰ ’ਤੇ ਤਿੰਨ ਕੰਬੀਨੇਸ਼ੰਸ ’ਚ ਉਪਲੱਬਧ ਹੈ। ਇਹ ਐੱਚ.ਐੱਸ.ਈ. ਸਪੈਸੀਫਿਕੇਸ਼ਨ ’ਤੇ ਬੇਸਡ ਹੈ ਪਰ ਇਸ ਵਿਚ ਮੈਟ੍ਰਿਕਸ ਐੱਲ.ਈ.ਡੀ. ਹੈੱਡਲੈਂਪ, ਫਾਰ-ਜ਼ੋਨ ਕਲਾਈਮੇਟ ਕੰਟਰੋਲ, ਹੀਟੇਡ ਸੈਕਿੰਡ ਅਤੇ ਤੀਜੀ ਰੌ ਸਿਟਿੰਗ, ਮੇਰੀਡੀਅਨ ਸਾਊਂਡ ਸਿਸਟਮ, ਡਰਾਈਵਰਅਸਿਸਟੈਂਟ ਪੈਕ ਅਤੇ ਪ੍ਰਾਈਵੇਸੀ ਗਲਾਸ ਵਰਗੇ ਉਪਕਰਣ ਮੌਜੂਦ ਹਨ।
ਜੇਕਰ ਮਕੈਨਿਕਲ ਕੰਫੀਗ੍ਰੇਸ਼ੰਸ ਦੀ ਗੱਲ ਕਰੀਏ ਤਾਂ ਡਿਫੈਂਡਰ 130 ਇਲੈਕਟ੍ਰਿਫਾਈਡ ਪਾਵਰਟ੍ਰੇਨ ਦੇ ਆਪਸ਼ਨ ਦੇ ਨਾਲ ਆਉਂਦਾ ਹੈ ਜਿਸ ਵਿਚ ਪੀ300 ਅਤੇ ਪੀ400 ਮਾਈਲਡ-ਹਾਈਬ੍ਰਿਡ ਇੰਜੇਨੀਅਮ ਪੈਟਰੋਲ ਇੰਜਣ ਅਤੇ ਡੀ250 ਅਤੇ ਡੀ300 ਇੰਜੇਨੀਅਮ ਡੀਜ਼ਲ ਇੰਜਣ ਸ਼ਾਮਿਲ ਹਨ। ਸਾਰੇ ਵੇਰੀਐਂਟ ਇੰਟੈਲੀਜੈਂਟ ਆਲ-ਵ੍ਹੀਲ ਡਰਾਈਡ (IAWD) ਸਿਸਟਮ ਦੇ ਨਾਲ ਆਉਂਦੇ ਹਨ ਅਤੇ ਟ੍ਰਾਂਸਮਿਸ਼ਨ ਡਿਊਟੀ 8-ਸਪੀਡ ਜੈੱਡ.ਐੱਫ. ਆਟੋਮੈਟਿਕ ਗਿਅਰਬਾਕਸ ਦੁਆਰਾ ਕੀਤੀ ਜਾਂਦੀ ਹੈ।
Google Chrome ਹੁਣ ਹੋਵੇਗਾ ਹੋਰ ਵੀ ਸੁਰੱਖਿਅਤ, ਦੂਰ ਹੋਵੇਗੀ ਤੁਹਾਡੀ ਇਹ ਪਰੇਸ਼ਾਨੀ
NEXT STORY