ਨਵੀਂ ਦਿੱਲੀ- BSNL ਆਪਣੇ ਗਾਹਕਾਂ ਲਈ ਇੱਕ ਵਾਰ ਫਿਰ ਵੱਡਾ ਤੋਹਫ਼ਾ ਲੈ ਕੇ ਆਇਆ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਉਹਨਾਂ ਯੂਜ਼ਰਾਂ ਲਈ ਖਾਸ ਪਲਾਨ ਪੇਸ਼ ਕੀਤਾ ਹੈ ਜੋ ਸਾਲ ਭਰ ਘੱਟ ਖ਼ਰਚ ‘ਚ ਆਪਣੀ ਸਿਮ ਐਕਟਿਵ ਰੱਖਣਾ ਚਾਹੁੰਦੇ ਹਨ। ਦਰਅਸਲ BSNL ਨੇ 365 ਦਿਨਾਂ ਦੀ ਵੈਲਿਡਿਟੀ ਵਾਲਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ, ਜਿਸਦੀ ਕੀਮਤ 2399 ਰੁਪਏ ਹੈ।
ਇਹ ਵੀ ਪੜ੍ਹੋ: ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....
ਇਸ ਪਲਾਨ ‘ਚ ਯੂਜ਼ਰਾਂ ਨੂੰ ਪੂਰੇ ਭਾਰਤ ਵਿੱਚ ਅਨਲਿਮਿਟਡ ਕਾਲਿੰਗ, ਫਰੀ ਨੈਸ਼ਨਲ ਰੋਮਿੰਗ, ਰੋਜ਼ਾਨਾ 2GB ਹਾਈਸਪੀਡ ਡਾਟਾ ਅਤੇ ਹਰ ਰੋਜ਼ 100 ਫਰੀ SMS ਦੀ ਸੁਵਿਧਾ ਮਿਲੇਗੀ। ਇਹ ਪ੍ਰੀਪੇਡ ਪਲਾਨ ਦੇਸ਼ ਦੇ ਸਾਰੇ ਦੂਰਸੰਚਾਰ ਸਰਕਲਾਂ ਲਈ ਪੇਸ਼ ਕੀਤਾ ਗਿਆ ਹੈ। BSNL ਆਪਣੇ ਉਪਭੋਗਤਾਵਾਂ ਨੂੰ ਹਰ ਪਲਾਨ ਦੇ ਨਾਲ ਮੁਫ਼ਤ ਵਿੱਚ BiTV ਦਾ ਐਕਸੈਸ ਦਿੰਦਾ ਹੈ। ਇਸ ਵਿੱਚ ਉਪਭੋਗਤਾਵਾਂ ਨੂੰ 350 ਤੋਂ ਵੱਧ ਲਾਈਵ ਟੀਵੀ ਚੈਨਲ ਮੁਫ਼ਤ ਵਿੱਚ ਮਿਲਦੇ ਹਨ, ਨਾਲ ਹੀ ਕੁਝ OTT ਐਪਸ ਦਾ ਐਕਸੈਸ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਨਾਲ ਵਿਆਹੀ ਗਈ ਇਹ ਮਸ਼ਹੂਰ ਮਾਡਲ, ਤਸਵੀਰਾਂ ਆਈਆਂ ਸਾਹਮਣੇ
4G ਅਤੇ 5G ਸੇਵਾਵਾਂ ਬਾਰੇ ਅਪਡੇਟ
ਕੰਪਨੀ ਨੇ ਹਾਲ ਹੀ ਵਿਚ ਦੇਸ਼ ਭਰ ਵਿੱਚ 1 ਲੱਖ ਨਵੇਂ 4G ਟਾਵਰ ਲਗਾਏ ਹਨ, ਜੋ ਪੂਰੀ ਤਰ੍ਹਾਂ 5G-ਰੇਡੀ ਅਤੇ ਸਵਦੇਸ਼ੀ ਤਕਨਾਲੋਜੀ ‘ਤੇ ਆਧਾਰਿਤ ਹਨ। BSNL ਜਲਦੀ ਹੀ ਆਪਣੀ 5G ਸਰਵਿਸ ਵੀ ਲਾਂਚ ਕਰਨ ਜਾ ਰਹੀ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਦਿੱਲੀ ਅਤੇ ਮੁੰਬਈ ਵਿੱਚ 5G ਸੇਵਾਵਾਂ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਸੰਗੀਤ ਜਗਤ ਨੂੰ ਸਦਮਾ: ਹਾਲੀਵੁੱਡ ਦੇ ਮਸ਼ਹੂਰ ਗਾਇਕ ਦੇ ਪੁੱਤਰ ਨੇ ਛੱਡੀ ਦੁਨੀਆ
ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਖੁਸ਼ਖਬਰੀ, GST ਕਟੌਤੀ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ
NEXT STORY