ਜਲੰਧਰ- ਮਾਡਰਨ ਸੈਲਫ-ਚੈੱਕਆਊਟ ਮਸ਼ੀਨਾਂ ਦੌਰਾਨ ਸ਼ਾਪਿੰਗ ਕਰਦਿਆਂ ਉਸ ਸਮੇਂ ਇਕ ਵੱਡੀ ਰੁਕਾਵਟ ਪੈਦਾ ਹੋ ਜਾਂਦੀ ਹੈ ਜਦੋਂ ਬਿੱਲ ਭੁਗਤਾਨ ਕਰਨ ਲਈ ਲੰਬੀ ਕਤਾਰ 'ਚ ਖੜ੍ਹੇ ਹੋਣਾ ਪੈਂਦਾ ਹੈ ਅਤੇ ਹਰ ਇਕ ਚੀਜ਼ ਲਈ ਲਗਾਤਾਰ ਸਕੈਨ ਕਰਵਾਉਣਾ ਪੈਂਦਾ ਹੈ । diebold ਖਰੀਦਦਾਰੀ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਚਾਹੁੰਦੇ ਹਨ ਜਿਸ 'ਚ ਗਾਹਕ ਸ਼ਾਪਿੰਗ ਕਾਰਟ 'ਚ ਐਡ ਕੀਤੇ ਹੋਏ ਹਰ ਪ੍ਰੋਡਕਟ ਨੂੰ ਖੁੱਦ ਸਕੈਨ ਕਰ ਸਕਣ।
ਉਹ ਇਕ ਅਜਿਹਾ ਕੰਸਪੈਟ ਨੂੰ ਲਿਆਉਣ ਦੀ ਗੱਲ ਕਰ ਰਹੇ ਹਨ ਜਿਸ 'ਚ ਬਿਨ੍ਹਾਂ ਕਿਸੇ ਸਕਰੀਨ ਅਤੇ ਬਿਨ੍ਹਾਂ ਕਿਸੇ ATM ਦੇ ਇਕ ਛੋਟੀ ਜਿਹੀ ਕੈਸ਼ ਮਸ਼ੀਨ ਦੁਆਰਾ ਸਮਾਰਟਫੋਨ ਨਾਲ ਹੀ ਟਰਾਂਜ਼ੈਕਸ਼ਨ ਨੂੰ ਕੰਟਰੋਲ ਕਰੇਗਾ। ਸ਼ਾਪਰਜ਼ ਚੀਜ਼ਾਂ ਨੂੰ ਇਕ ਮੋਬਾਈਲ ਵਾਲਟ ਐਪ ਦੁਆਰਾ ਸਕੈਨ ਕਰ ਸਕਦਾ ਹੈ ਜਿਸ ਦੇ ਭੁਗਤਾਨ ਦੀ ਸਾਰੀ ਜਾਣਕਾਰੀ ਇਕ ਫਾਈਲ 'ਚ ਮੌਜੂਦ ਹੋਵੇਗੀ। ਇਸ ਲਈ ਯੂਜ਼ਰ ਨੂੰ ਰਸੀਦ ਅਤੇ ਬਕਾਇਆ ਲੈਣ ਲਈ ਸਿਰਫ ਆਪਣੇ ਫੋਨ 'ਤੇ ਟੈਪ ਕਰਨਾ ਹੋਵੇਗਾ। ਇਹ ਤਰੀਕਾ ਤਾਂ ਵਧੀਆ ਹੈ ਪਰ ਫਿਲਹਾਲ ਇਹ ਸਿਰਫ ਇਕ ਕੰਸੈਪਟ ਹੈ ਜਿਸ ਦੀ ਸ਼ੁਰੂਆਤ ਨੈਸ਼ਨਲ ਰਿਟੇਲ ਫੈਡਰੇਸ਼ਨ ਦੇ "BIG" ਸ਼ੋਅ 'ਚ ਆਉਣ ਵਾਲੇ ਮਹੀਨੇ 'ਚ ਹੋਵੇਗੀ।
ਬਾਈਕ ਦੇ ਸ਼ੌਕੀਨਾਂ ਲਈ ਪਲੇ ਸਟੋਰ 'ਤੇ ਉਪਲਬੱਧ ਹੋਈ Traffic Rider ਗੇਮ (ਵੀਡੀਓ)
NEXT STORY