ਗੈਜੇਟ ਡੈਸਕ—ਕੋਰੋਨਾ ਵਾਇਰਸ (COVID-19) ਨੂੰ ਟ੍ਰੈਕ ਕਰਨ ਲਈ ਭਾਰਤ ਸਰਕਾਰ ਨੇ ਆਰੋਗਿਆ ਸੇਤੂ ਮੋਬਾਇਲ ਐਪ ਲਾਂਚ ਕੀਤੀ ਸੀ। ਹੁਣ ਤਕ ਇਸ ਐਪ ਨੂੰ 7.5 ਕਰੋੜ ਲੋਕਾਂ ਨੇ ਲਾਕਡਾਊਨ ਕਰ ਲਿਆ ਹੈ ਜਿਸ ਨਾਲ ਤਸੀਂ ਇਸ ਐਪ ਦੀ ਮਸ਼ਹੂਰਤਾ ਦਾ ਅੰਦਾਜ਼ਾ ਲਗਾ ਸਕਦੇ ਹੋ। ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਆਰੋਗਿਆ ਸੇਤੂ ਐਪ ਸਮਾਰਟਫੋਨਸ 'ਚ ਡਿਫਾਲਟ ਰੂਪ ਨਾਲ ਆਵੇਗੀ ਭਾਵ ਇਹ ਫੋਨ 'ਚ ਪ੍ਰੀ ਇੰਸਟਾਲਡ ਮਿਲੇਗੀ। ਅਜਿਹਾ ਹੋਣ 'ਤੇ ਜ਼ਿਆਦਾ-ਤੋਂ-ਜ਼ਿਆਦਾ ਲੋਕ ਇਸ ਐਪ ਦਾ ਇਸਤੇਮਾਲ ਕਰਨਗੇ ਅਤੇ ਚੈੱਕ ਕਰ ਸਕਣਗੇ ਕਿ ਕੋਰੋਨਾ ਤੋਂ ਉਨ੍ਹਾਂ ਨੂੰ ਕਿੰਨਾ ਖਤਰਾ ਹੈ।
ਮਿੰਟ ਦੀ ਇਕ ਰਿਪੋਰਟ ਮੁਤਾਬਕ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ਉਨ੍ਹਾਂ ਦੇ ਫੋਨਸ 'ਚ ਆਰੋਗਿਆ ਸੇਤੂ ਆਪ ਪ੍ਰੀ-ਇੰਸਟਾਲ ਕਰਨ ਨੂੰ ਕਿਹਾ ਹੈ। ਹਾਲਾਂਕਿ ਅਜੇ ਸਮਾਰਟਫੋਨ ਦੀ ਮੈਨਿਊਫੈਕਚਰਿੰਗ ਬੰਦ ਹਨ ਜਿਸ ਦੇ ਚੱਲਦੇ ਹੁਣ ਤਾਂ ਅਜਿਹਾ ਨਹੀਂ ਹੋ ਪਾਵੇਗਾ ਪਰ ਜਲਦ ਹੀ ਫੋਨ ਦੀ ਪ੍ਰੋਡਕਸ਼ਨ ਸ਼ੁਰੂ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਪ੍ਰਭਾਵ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਰੋਗਿਆ ਸੇਤੂ ਐਪ ਨੂੰ ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮਸ ਲਈ ਲਾਂਚ ਕੀਤਾ ਸੀ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹ ਐਪ ਕੋਰੋਨਾ ਵਾਇਰਸ ਪ੍ਰਭਾਵ ਨੂੰ ਫੈਲਣ ਤੋਂ ਰੋਕਣ 'ਚ ਸਰਕਾਰ ਅਤੇ ਜਨਤਾ ਦੀ ਮਦਦ ਕਰ ਰਹੀ ਹੈ।
ਲੋਕੇਸ਼ਨ ਨਾਲ ਜੁੜੀ ਜਾਣਕਾਰੀ ਨੂੰ ਕਰੇਗੀ ਐਕਸੈੱਸ
ਇਹ ਇਕ ਕੋਰੋਨਾ ਵਾਇਰਸ ਟ੍ਰੈਕੰਗ ਐਪ ਹੈ ਜਿਸ 'ਚ ਲੋਕੇਸ਼ਨ ਡਾਟਾ ਅਤੇ ਬਲੂਟੁੱਥ ਰਾਹੀਂ ਯੂਜ਼ਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕਿਸੇ ਵਿਅਕਤੀ ਦੇ ਸੰਪਰਕ 'ਚ 6 ਫੁੱਟ ਦੇ ਦਾਇਰੇ 'ਚ ਆਇਆ ਹੈ ਜਾਂ ਨਹੀਂ। ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਇਹ ਐਪਸ ਕੋਰੋਨਾ ਵਾਇਰਸ ਪ੍ਰਭਾਵਿਤ ਨਾਲ ਪੀੜਤ ਲੋਕਾਂ ਦੇ ਡਾਟਾਬੇਸ ਨੂੰ ਚੈਕ ਕਰਦੀ ਹੈ।
ਡਾਟਾ ਸੇਫਟੀ ਦਾ ਵੀ ਰੱਖਿਆ ਗਿਆ ਧਿਆਨ
ਕੋਰੋਨਾ ਵਾਇਰਸ ਟੈਸਟ ਜੇਕਰ ਕਿਸੇ ਵਿਅਕਤੀ ਦਾ ਪਾਜ਼ੇਵਿਟ ਆਇਆ ਹੈ ਅਤੇ ਤੁਸੀਂ ਉਸ ਦੇ ਸੰਪਰਕ 'ਚ ਆਏ ਹੋ ਤਾਂ ਇਹ ਤੁਹਾਡੇ ਡਾਟਾ ਨੂੰ ਸਰਕਾਰ ਨਾਲ ਸ਼ੇਅਰ ਕਰਦੀ ਹੈ ਤਾਂ ਕਿ ਪ੍ਰਭਾਵਿਤ ਵਿਅਕਤੀ ਦਾ ਜਲਦ-ਤੋਂ-ਜਲਦ ਇਲਾਜ ਸ਼ੁਰੂ ਹੋ ਸਕੇ। ਇਸ ਐਪ 'ਚ ਯੂਜ਼ਰਸ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਲਈ ਡਾਟਾ ਨੂੰ ਕਿਸੇ ਥਰਡ ਪਾਰਟੀ ਐਪ ਨਾਲ ਸ਼ੇਅਰ ਨਹੀਂ ਕੀਤਾ ਗਿਆ ਹੈ।
ਹੋਰ ਕਈ ਫੀਚਰਸ ਨਾਲ ਵੀ ਭਰਪੂਰ ਹੈ ਇਹ ਐਪਸ
ਆਰੋਗਿਆ ਸੇਤੂ ਐਪ 'ਚ ਹੋਰ ਵੀ ਕਈ ਫੀਚਰਸ ਦਿੱਤੇ ਗਏ ਹਨ। ਇਸ ਐਪ 'ਚ ਚੈਟਬਾਟ ਦੀ ਮਦਦ ਨਾਲ ਤੁਸੀਂ ਕੋਰੋਨਾ ਵਾਇਰਸ ਦੇ ਲੱਛਣ ਨੂੰ ਪਛਾਣ ਸਕਦੇ ਹੋ। ਇਸ ਤੋਂ ਇਲਾਵਾ ਇਹ ਐਪ ਹੈਲਥ ਮਿਨਿਸਟਰੀ ਦੇ ਅਪਡੇਟਸ ਅਤੇ ਭਾਰਤ ਦੇ ਹਰ ਸੂਬਿਆਂ ਦੇ ਕੋਰੋਨਾ ਵਾਇਰਸ ਹੈਲਪ ਲਾਈਨ ਨੰਬਰ ਦੀ ਲਿਸਟ ਵੀ ਸ਼ੋਅ ਕਰਦੀ ਹੈ ਜਿਸ ਨਾਲ ਤੁਹਾਨੂੰ ਕਾਫੀ ਸੁਵਿਧਾ ਮਿਲੇਗੀ।
ਟੇਨਸੈਂਟ ਗੇਮਸ ਦਾ ਨਵਾਂ ਆਫਰ, PUBG Mobile ਰਾਹੀਂ ਜਿੱਤੋ iPhone 11 Pro
NEXT STORY