ਗੈਜੇਟ ਡੈਸਕ - ਭਾਰਤ 'ਚ ਅਪ੍ਰੈਲ ਤੋਂ ਸਤੰਬਰ-ਅਕਤੂਬਰ ਤੱਕ ਭਿਆਨਕ ਗਰਮੀ ਪੈਂਦੀ ਹੈ, ਜਿਸ ਕਾਰਨ ਏਸੀ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਕਸਰ ਅਜਿਹੇ ਸਮੇਂ ਜੇਕਰ ਏਸੀ 'ਚ ਕੋਈ ਖਰਾਬੀ ਆ ਜਾਵੇ, ਖਾਸ ਕਰਕੇ ਜੇਕਰ ਕੂਲਿੰਗ ਕੋਇਲ ਖਰਾਬ ਹੋ ਜਾਵੇ, ਤਾਂ ਮਕੈਨਿਕ ਤੁਰੰਤ ਨਵਾਂ ਏਸੀ ਲੈਣ ਦੀ ਸਲਾਹ ਦਿੰਦੇ ਹਨ ਪਰ ਕੀ ਸੱਚਮੁੱਚ ਨਵਾਂ ਏਸੀ ਖਰੀਦਣਾ ਫਾਇਦੇਮੰਦ ਹੈ? ਇਸ ਲਈ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਅਪਣਾਓ 50% ਦਾ ਨਿਯਮ
ਏਸੀ ਦੀ ਮੁਰੰਮਤ ਕਰਵਾਉਣ ਜਾਂ ਨਵਾਂ ਖਰੀਦਣ ਦੇ ਫੈਸਲੇ ਲਈ 50% ਦਾ ਨਿਯਮ ਸਭ ਤੋਂ ਵਧੀਆ ਹੈ। ਜੇਕਰ ਤੁਹਾਡੇ ਏਸੀ ਦੀ ਰਿਪੇਅਰਿੰਗ ਦਾ ਖਰਚਾ ਨਵੇਂ ਏਸੀ ਦੀ ਕੀਮਤ ਦੇ 40 ਤੋਂ 50 ਫੀਸਦੀ ਦੇ ਬਰਾਬਰ ਆ ਰਿਹਾ ਹੈ, ਤਾਂ ਨਵਾਂ ਏਸੀ ਖਰੀਦਣਾ ਹੀ ਸਮਝਦਾਰੀ ਹੈ।
ਰਿਪੇਅਰਿੰਗ 'ਤੇ ਕਿੰਨਾ ਆਉਂਦਾ ਹੈ ਖਰਚਾ?
ਸਰੋਤਾਂ ਅਨੁਸਾਰ, ਏਸੀ ਦੀ ਮੁਰੰਮਤ ਦੇ ਖਰਚੇ ਕੁਝ ਇਸ ਤਰ੍ਹਾਂ ਹੋ ਸਕਦੇ ਹਨ :-
ਕੂਲਿੰਗ ਕੋਇਲ ਲੀਕੇਜ ਰਿਪੇਅਰ - 1,000 ਰੁਪਏ ਤੋਂ 2,500 ਰੁਪਏ ਤੱਕ।
ਕੂਲਿੰਗ ਕੋਇਲ ਬਦਲਣਾ - ਲਗਭਗ 10,000 ਰੁਪਏ ਤੱਕ।
ਵਿੰਡੋ ਏਸੀ ਲਈ ਖਰਚਾ - ਲਗਭਗ 8,000 ਰੁਪਏ।
ਗੈਸ ਰਿਫਿਲਿੰਗ - ਲਗਭਗ 3,000 ਰੁਪਏ।
ਇਸ ਤਰ੍ਹਾਂ ਕੋਇਲ ਬਦਲਣ ਅਤੇ ਗੈਸ ਪਵਾਉਣ ਦਾ ਕੁੱਲ ਖਰਚਾ 13,000 ਰੁਪਏ ਤੱਕ ਜਾ ਸਕਦਾ ਹੈ।
ਕਦੋਂ ਨਵਾਂ ਏਸੀ ਲੈਣਾ ਹੈ ਫਾਇਦੇਮੰਦ?
ਜੇਕਰ ਤੁਹਾਡਾ ਏਸੀ 5 ਸਾਲ ਜਾਂ ਇਸ ਤੋਂ ਪੁਰਾਣਾ ਹੈ, ਤਾਂ ਕੂਲਿੰਗ ਕੋਇਲ ਬਦਲਵਾਉਣ ਦੀ ਬਜਾਏ ਨਵਾਂ ਏਸੀ ਲੈਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪੁਰਾਣੇ ਏਸੀ ਦੇ ਹੋਰ ਹਿੱਸੇ ਜਿਵੇਂ ਕਿ ਪੀਸੀਬੀ (PCB) ਅਤੇ ਕੰਪ੍ਰੈਸਰ ਵੀ ਪੁਰਾਣੇ ਹੋ ਚੁੱਕੇ ਹੁੰਦੇ ਹਨ। ਇਸ ਤੋਂ ਇਲਾਵਾ, ਜੇਕਰ ਏਸੀ 'ਚ ਵਾਰ-ਵਾਰ ਗੈਸ ਲੀਕੇਜ ਦੀ ਸਮੱਸਿਆ ਆ ਰਹੀ ਹੈ, ਤਾਂ ਵੀ ਨਵਾਂ ਏਸੀ ਲੈਣਾ ਹੀ ਬਿਹਤਰ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
- ਜੇਕਰ ਏਸੀ ਨਵਾਂ ਹੈ, ਤਾਂ ਸਿਰਫ ਕੂਲਿੰਗ ਕੋਇਲ ਰਿਪੇਅਰ ਕਰਵਾ ਕੇ ਕੰਮ ਚਲਾਇਆ ਜਾ ਸਕਦਾ ਹੈ।
- ਹਮੇਸ਼ਾ ਅਥਾਰਾਈਜ਼ਡ ਸਰਵਿਸ ਸੈਂਟਰ ਤੋਂ ਹੀ ਮੁਰੰਮਤ ਕਰਵਾਓ, ਕਿਉਂਕਿ ਲੋਕਲ ਮਕੈਨਿਕ ਕਈ ਵਾਰ ਨੁਕਸਾਨ ਕਰ ਸਕਦੇ ਹਨ।
- ਜੇਕਰ ਏਸੀ ਅਜੇ ਵਾਰੰਟੀ 'ਚ ਹੈ, ਤਾਂ ਰਿਪੇਅਰ ਜਾਂ ਰਿਪਲੇਸਮੈਂਟ ਦਾ ਖਰਚਾ ਬਚ ਸਕਦਾ ਹੈ।
ਇਹ ਜਾਣਕਾਰੀ ਤੁਹਾਡੀ ਸਹੂਲਤ ਲਈ ਸਰੋਤਾਂ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ।
ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਸਿਰਫ਼ 489 'ਚ ਮਿਲੇਗੀ ਅਨਲਿਮਟਿਡ ਕਾਲਿੰਗ ਤੇ ਡਾਟਾ
NEXT STORY