ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਆਪਣੀ ਕਮਾਈ ਵਧਾਉਣ ਲਈ ਹੁਣ ਵਟਸਐਪ ’ਚ ਵਿਗਿਆਪਨ ਦਿਖਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੋਬਾਇਲ ਮੈਸੇਜਿੰਗ ਸਰਵਿਸ ਦੇ ਉਪ ਪ੍ਰਧਾਨ ਕ੍ਰਿਸ ਡੈਨੀਅਲ ਨੇ ਬੁੱਧਵਾਰ ਨੂੰ ਦੱਸਿਆ ਕਿ ਵਟਸਐਪ ਆਪਣੇ ‘ਸਟੇਟਸ’ ਫੀਚਰ ’ਚ ਵਿਗਿਆਪਨ ਦਿਖਾਏਗੀ। ਕੰਪਨੀ ਦੇ ਇਸ ਕਦਮ ਨਾਲ ਵਟਸਐਪ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਯੂਜ਼ਰਸ ਜਦੋਂ ਵੀ ਕਿਸੇ ਦਾ ਵਟਸਐਪ ਸਟੇਟਸ ਦੇਖਣ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਿਗਿਆਪਨ ਦਿਸਣਗੇ। ਡੈਨੀਅਲ ਨੇ ਕਿਹਾ ਕਿ ਅਸੀਂ ‘ਸਟੇਟਸ’ ’ਚ ਵਿਗਿਆਪਨ ਦਿਖਾਉਣ ਜਾ ਰਹੇ ਹਨ, ਇਹ ਕੰਪਨੀ ਲਈ ਕਮਾਈ ਦਾ ਪ੍ਰਈਮਰੀ ਸਾਧਨ ਹੋਵੇਗਾ, ਨਾਲ ਹੀ ਲੋਕਾਂ ਨੂੰ ਬਿਜਨਸ ਤਕ ਪਹੁੰਚਣ ਦਾ ਮੌਕਾ ਵੀ ਦੇਵੇਗਾ। ਡੈਨੀਅਲ ਨੇ ਹਾਲਾਂਕ ਇਹ ਨਹੀਂ ਦੱਸਿਆ ਕਿ ਕੰਪਨੀ ਅਜਿਹਾ ਕਦੋਂ ਸ਼ੁਰੂ ਕਰਨ ਜਾ ਰਹੀ ਹੈ।

ਵਟਸਐਪ ਦੇ ਦੁਨੀਆ ਭਰ ’ਚ 1.5 ਅਰਬ ਯੂਜ਼ਰਸ ਹਨ, ਜਿਸ ਵਿਚ 25 ਕਰੋੜ ਤੋਂ ਜ਼ਿਆਦਾ ਯੂਜ਼ਰਸ ਭਾਰਤ ’ਚ ਹਨ। ਵਟਸਐਬ ਦੇ ‘ਸਟੇਟਸ’ ਫੀਚਰ ’ਚ ਯੂਜ਼ਰਸ ਨੂੰ ਟੈਕਸਟ, ਫੋਟੋ, ਵੀਡੀਓ ਅਤੇ ਐਨੀਮੇਟਿਡ ਜੀ.ਈ.ਐੱਫ. ਸ਼ਏਅਰ ਕਰਨ ਦੀ ਸੁਵਿਧਾ ਦਿੱਤੀ ਜਾਂਦੀ ਹੈ ਜੋ 24 ਘੰਟੇ ਬਾਅਦ ਆਪਣੇ ਆਪ ਗਾਇਬ ਹੋ ਜਾਂਦਾ ਹੈ।
ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵਟਸਐਪ ਦੁਆਰਾ ਕਮਾਈ ਕਰਨ ਦੀ ਯੋਜਨਾ ਕਾਰਨ ਹੀ ਸੋਸ਼ਲ ਮੀਡੀਆ ਮੈਸੇਜਿੰਗ ਸਰਵਿਸ ਦੇ ਕਈ ਕੋ-ਫਾਊਂਡਰ ਕੰਪਨੀ ਤੋਂ ਅਲੱਗ ਹੋ ਗਏ ਸਨ, ਉਨ੍ਹਾਂ ’ਚੋਂ ਇਕ ਬ੍ਰਾਇਨ ਐਕਟਾਨ ਨੇ ਹਾਲ ਹੀ ’ਚ ਫੋਰਬਸ ਨੂੰ ਕਿਹਾ ਸੀ ਕਿ ਜ਼ੁਕਰਬਰਗ ਮੈਸੇਜਿੰਗ ਸੇਵਾ ਰਾਹੀਂ ਕਮਾਈਕਰਨ ਦੀ ਜਲਦੀ ’ਚ ਹਨ ਅਤੇ ਇਸ ਲਈ ਇਸ ਦੀ ਐਨਕ੍ਰਿਪਸ਼ਨ ਟੈਕਨਾਲੋਜੀ ਨੂੰ ਵੀ ਕਮਜ਼ੋਰ ਕਰਨ ’ਚ ਜੁਟੇ ਹਨ। ਐਕਟਾਨ ਨੇ ਕਿਹਾ ਕਿ ਕੰਪਨੀ ਟਾਰਗੋਟ ਐਡ ਦੇਣ ਦੀ ਤਿਆਰੀ ਕਰ ਰਹੀ ਹੈ ਜੋ ਮੈਨੂੰ ਪਸੰਦ ਨਹੀਂ ਹੈ।
6 ਕੈਮਰੇ ਅਤੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Honor Magic 2
NEXT STORY