ਗੈਜੇਟ ਡੈਸਕ– ਨਵੇਂ ਸਾਲ ’ਚ ਅਲੱਗ ਅਤੇ ਬਿਹਤਰ ਫੀਚਰ ਵਾਲੇ ਸਮਾਰਟਫੋਨ ਦੀ ਐਂਟਰੀ ਹੋਣ ਵਾਲੀ ਹੈ। ਦੁਨੀਆ ਭਰ ’ਚ 5ਜੀ ਨੈੱਟਵਰਕ ਦੀ ਸ਼ੁਰੂਆਤ ’ਚ ਕੰਪਨੀਆਂ ਆਪਣੀ ਅਪਕਮਿੰਗ ਹੈਂਡਸੈੱਟਸ ’ਚ ਵੀ ਆਧੁਨਿਕ ਬਦਲਾਅ ਕਰ ਰਹੀਆਂ ਹਨ। ਅਜਿਹੇ ’ਚ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸਾਲ 2020 ’ਚ ਸਮਾਰਟਫੋਨਜ਼ ’ਚ ਕਈ ਐਡਵਾਂਸ ਟੈਕਨਾਲੋਜੀ ਦੇਖਣ ਨੂੰ ਮਿਲੇਗੀਆਂ। ਇਥੇ ਅਸੀਂ ਤੁਹਾਨੂੰ ਕੁਝ ਉਨ੍ਹਾਂ ਫੀਚਰਜ਼ ਬਾਰੇ ਦੱਸ ਰਹੇ ਹਾਂ ਜੋ ਨਵੇਂ ਜ਼ਮਾਨੇ ਦੇ ਸਮਾਰਟਫੋਨਜ਼ ’ਚ ਦਿੱਤੇ ਜਾ ਸਕਦੇ ਹਨ।
5ਜੀ ਕੁਨੈਕਟੀਵਿਟੀ
ਦੁਨੀਆ ਭਰ ’ਚ 5ਜੀ ਨੈੱਟਵਰਕ ਚਾਲੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਮਾਰਟਫੋਨ ਕੰਪਨੀਆਂ ਇਸੇ ਦੇ ਮੁਤਾਬਕ, 5ਜੀ ਦੀ ਕਪੈਸਿਟੀ ਵਾਲੇ ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ’ਚ ਲੱਗੀਆਂ ਹਨ। ਬਾਜ਼ਾਰ ’ਚ ਅਜੇ ਅਜਿਹੇ ਫੋਨ ਦੀ ਗਿਣਤੀ ਸੀਮਿਤ ਹੈ ਅਤੇ ਉਹ ਮਹਿੰਗੇ ਹਨ। ਇਨ੍ਹਾਂ ਸਮਾਰਟਫੋਨਜ਼ ਨੂੰ ਪੂਰੀ ਕਪੈਸਿਟੀ ਦੇ ਨਾਲ ਅਜੇ ਇਸਤੇਮਾਲ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ 5ਜੀ ਨੈੱਟਵਰਕ ਨੂੰ ਸਹੀ ਢੰਗ ਨਾਲ ਅਜੇ ਸ਼ੁਰੂ ਨਹੀਂ ਕੀਤਾ ਗਿਆ। ਨਵੀਂ ਤਕਨੀਕ ਵਾਲੇ ਇਸ ਨੈੱਟਵਰਕ ਨਾਲ ਬਿਹਤਰ ਅਤੇ ਤੇਜ਼ ਕੁਨੈਕਟੀਵਿਟੀ ਮਿਲੇਗੀ।
ਜ਼ਿਆਦਾ ਪਾਵਰ ਅਤੇ ਵਧੀਆ ਗ੍ਰਾਫਿਕ
ਸਮਾਰਟਫੋਨ ਯੂਜ਼ਰਜ਼ ਲਈ ਬੈਟਰੀ ਦਾ ਜਲਦੀ ਖਤਮ ਹੋ ਜਾਣਾ ਆਮ ਸਮੱਸਿਆ ਹੈ। ਲੋਕ ਅੱਜਕਲ ਗੇਮਿੰਗ ਵਾਲੇ ਫੋਨ ਖਰੀਦਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਪ੍ਰੋਸੈਸਿੰਗ ਕਪੈਸਿਟੀ ਜ਼ਿਆਦਾ ਹੁੰਦੀ ਹੈ। ਕੰਪਨੀਆਂ ਕੁਆਲਕਾਮ ਦੀ ਗੇਮਿੰਗ ਚਿੱਪਸੈੱਟ ਸਨੈਪਡ੍ਰੈਗਨ 855 ਪਲੱਸ ਨੂੰ ਫੋਨ ’ਚ ਸ਼ਾਮਲ ਕਰ ਰਹੀਆਂ ਹਨ। ਨਵੇਂ ਸਾਲ ’ਚ ਜ਼ਿਆਦਾ ਪਾਵਰ ਵਾਲੇ ਚਿੱਪਸੈੱਟ ਅਤੇ ਉਨ੍ਹਾਂ ਨਾਲ ਸੰਬੰਧਿਤ ਜੀ.ਪੀ.ਯੂ. ਦਾ ਸਮਾਰਟਫੋਨ ’ਚ ਇਸਤੇਮਾਲ ਵੱਧ ਸਕਦਾ ਹੈ।
ਫੋਲਡੇਬਲ ਫੋਨ
ਫੋਲਡ ਹੋਣ ਵਾਲੇ ਫੋਨ ਜਲਦ ਹੀ ਆਮ ਗੱਲ ਬਣ ਸਕਦੇ ਹਨ। ਕਈ ਬ੍ਰਾਂਡ ਇਨ੍ਹਾਂ ਦੇ ਪ੍ਰੋਟੋਟਾਈਪ ’ਤੇ ਕੰਮ ਕਰ ਰਹੇ ਹਨ। ਸੈਮਸੰਗ ਆਪਣਾ ਗਲੈਕਸੀ ਫੋਲਡ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਹੁਵਾਵੇਈ ਨੇ ਹਾਲ ਹੀ ’ਚ ਮੈਟ ਐਕਸ ਨੂੰ ਬਾਜ਼ਾਰ ’ਚ ਉਤਾਰਿਆ ਹੈ। ਗੂਗਲ ਅਤੇ ਐਪਲ ਫੋਲਡ ਹੋਣ ਵਾਲੇ ਡਿਵਾਈਸ ਬਣਾਉਣ ਲਈ ਸੈਮਸੰਗ ਦੀ ਤਕਨੀਕ ਦਾ ਇਸਤੇਮਾਲ ਕਰ ਸਕਦੀਆਂ ਹਨ।
ਜ਼ਿਆਦਾ ਮੈਗਾਪਿਕਸਲ ਅਤੇ ਡੈੱਪਥ ਵਾਲੇ ਕੈਮਰਾ
ਨਵੇਂ ਸਾਲ ’ਚ ਸਮਾਰਟਫੋਨ ਬ੍ਰਾਂਡਸ ਕੈਮਰਾ ਫੀਚਰ ’ਤੇ ਸਭ ਤੋਂ ਜ਼ਿਆਦਾ ਕੰਮ ਕਰਨ ਵਾਲੇ ਹਨ। ਕੰਪਨੀਆਂ ਟ੍ਰਿਪਲ ਅਤੇ ਕਵਾਡ ਕੈਮਰਾ ਡਿਜ਼ਾਈਨ ’ਤੇ ਜ਼ੋਰ ਦੇ ਰਹੀਆਂ ਹਨ। ਸੈਮਸੰਗ ਗਲੈਕਸੀ ਫੋਲਡ ’ਚ 6 ਕੈਮਰੇ ਹਨ। ਨੋਕੀਆ ‘ਪੈਂਟਾਕੈਮ’ ਪਿਓਰਵਿਊ ਸਮਾਰਟਫੋਨ ਲਾਂਚ ਕਰ ਚੁੱਕੀ ਹੈ, ਜਿਸ ਵਿਚ 5 ਕੈਮਰੇ ਹਨ। ਨਵੇਂ ਸਾਲ ’ਚ ਡਿਵਾਈਸਿਜ਼ ’ਚ ਨਾ ਸਿਰਫ ਕੈਮਰਿਆਂ ਦੀ ਗਿਣਤੀ ਵਧੇਗੀ, ਸਗੋਂ ਉਨ੍ਹਾਂ ਦੇ ਮੈਗਾਪਿਕਸਲ ਵੀ ਬਿਹਤਰ ਹੋਣਗੇ। ਇਕ ਖਾਸ ਫੀਚਰ ਜੋ ਨਵੇਂ ਸਾਲ ’ਚ ਦਿਸਣ ਦੀ ਉਮੀਦ ਹੈ, ਉਹ ਹੈ 3ਡੀ ਡੈੱਪਥ ਸੈਂਸਰ। ਇਹ ਅਜਿਹਾ ਫੀਚਰ ਹੁੰਦਾ ਹੈ ਜਿਸ ਵਿਚ ਕੈਮਰਾ ਫਰੇਮ ਦੀ ਗਹਿਰਾਈ ਦਾ ਅੰਦਾਜ਼ਾ ਲਗਾ ਕੇ ਬਿਹਤਰ ਤਸਵੀਰ ਕਲਿੱਕ ਕਰਦਾ ਹੈ।
ਆਗੁਮੈਂਟਿਡ ਅਤੇ ਵਰਚੁਅਲ ਰਿਐਲਿਟੀ
ਸਮਾਰਟਫੋਨ ’ਚ ਆਗੁਮੈਂਟਿਡ ਰਿਐਲਿਟੀ (AR) ਅਤੇ ਵਰਚੁਅਲ ਰਿਐਲਿਟੀ (VR) ਦੀ ਤਕਨੀਕ ਨੂੰ ਸ਼ਾਮਲ ਕਰਨ ਦੀ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ। ਗੂਗਲ ਦੇ ਪਿਕਸਲ 3ਏ ’ਚ ਏ.ਆਰ. ਕੋਰ ਦੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਪਲ ਨੇ ਏ.ਆਰ. ਤਕਨੀਕ ਵਾਲੇ ‘ਐਪਲ ਗਲਾਸਿਜ਼’ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਹ ਟੈਕਨਾਲੋਜੀ ਪਹਿਲਾਂ ਤੋਂ ਬਾਜ਼ਾਰ ’ਚ ਉਪਲੱਬਧ ਹੈ। ਇਹ ਦੇਖਣਾ ਹੋਵੇਗਾ ਕਿ ਡਿਵੈੱਲਪਰ ਇਨ੍ਹਾਂ ਦਾ ਕਿੰਨੀ ਖੂਬੀ ਨਾਲ ਇਸੇਤਮਾਲ ਕਰਦੇ ਹਨ।
ਸ਼ਾਓਮੀ ਨੇ ਲਾਂਚ ਕੀਤੀ Mi Watch Color ਸਮਾਰਟਵਾਚ, ਜਾਣੋ ਖੂਬੀਆਂ
NEXT STORY