ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਘਰੇਲੂ ਬਾਜ਼ਾਰ ’ਚ ਸਮਾਰਟਵਾਚ Mi Watch Color ਲਾਂਚ ਕੀਤੀ ਹੈ। ਕੰਪਨੀ ਨੇ ਆਪਣੀ ਇਸ ਸਮਾਰਟਵਾਚ ’ਚ ਰਾਊਂਡ ਡਾਇਲ ਦਿੱਤਾ ਹੈ। ਜਦਕਿ ਇਸ ਤੋਂ ਪਹਿਲਾਂ ਲਾਂਚ Mi Watch ’ਚ ਕੰਪਨੀ ੇ ਰਕਟੈਂਗੁਲਰ ਡਾਇਲ ਦਿੱਤਾ ਸੀ। Mi Watch Color ਨੂੰ ਕੰਪਨੀ ਨੇ ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਹੈ। ਇਸ ਸਮਾਰਟਵਾਚ ’ਚ ਹਾਰਟ ਰੇਟ ਮੈਨੀਟਰ, ਸਲੀਪ ਟ੍ਰੈਕਿੰਗ ਵਰਗੇ ਦਮਦਾਰ ਫੀਚਰਜ਼ ਮੌਜੂਦ ਹਨ।
ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਇਸ ਸਮਾਰਟਵਾਚ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਵਾਚ ਦੇ ਟੀਜ਼ਰ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਵਾਚ ਬਲੈਕ, ਗੋਲਡ ਅਤੇ ਸਿਲਵਰ ਆਪਸ਼ਨ ’ਚ ਉਪਲੱਬ ਹੈ। ਇਹ ਸਮਾਰਟਵਾਚ 3 ਜਨਵਰੀ ਤੋਂ ਸੇਲ ਲਈ ਉਪਲੱਬਧ ਹੋਵੇਗਾ।
ਫੀਚਰਜ਼
ਇਹ ਪੁੱਸ਼ਟੀ ਹੋ ਚੁੱਕੀ ਹੈ ਕਿ ਇਹ ਵਾਚ ਹਾਰਟ ਰੇਟ ਮਾਨੀਟਰ, ਸਲੀਪ ਟ੍ਰੈਕਿੰਗ ਵਰਗੇ ਫੀਚਰਜ਼ ਨਾਲ ਆਏਗੀ। ਇਸ ਤੋਂ ਇਲਾਵਾ ਕੰਪਨੀ ਨੇ ਐੱਮ.ਆਈ. ਵਾਚ ਕਲਰ ਦੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ। ਕੰਪਨੀ ਨੇ ਜ਼ਰੂਰ ਕਿਹਾ ਹੈ ਕਿ ਇਹ ਵਾਚ ਲੰਬੀ ਬੈਟਰੀ ਲਾਈਫ ਦੇ ਨਾਲ ਆਏਗੀ ਪਰ ਬੈਟਰੀ ਕਿੰਨੇ ਐੱਮ.ਏ.ਐੱਚ. ਦੀ ਹੋਵੇਗੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਭਾਰਤ ’ਚ Huawei ਵੀ ਕਰੇਗੀ 5ਜੀ ਦਾ ਟ੍ਰਾਇਲ
NEXT STORY