ਜਲੰਧਰ—ਭਾਰਤੀ ਟੈਲੀਕਾਮ ਕੰਪਨੀ ਏਅਰਸੈੱਲ ਨੇ ਨਵੇਂ ਸਬਸਕ੍ਰਾਈਬਰਸ ਨੂੰ ਮੁਫਤ ਇੰਟਰਨੈੱਟ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤ 'ਚ ਇਹ ਪਹਿਲੀ ਵਾਰ ਹੈ ਜਦੋਂ ਕੰਜ਼ਿਊਮਰ ਨੂੰ ਮੁਫਤ ਬੇਸਿਕ ਇੰਟਰਨੈੱਟ ਮੁਹੱਈਆ ਕਰਵਾਇਆ ਜਾ ਰਿਹਾ ਹੈ। ਏਅਰਸੈੱਲ ਦੇ ਸਟ੍ਰੈਟਜਿਕ ਹੈੱਡ ਸ਼ੰਕਰ ਨਾਰਾਇਣਨ ਮੁਤਾਬਕ, ਮੋਬਾਇਲ ਡਾਟਾ ਦੇ ਇਸਤੇਮਾਲ 'ਚ ਵਾਧੇ ਨੂੰ ਦੇਖਦੇ ਹੋਏ ਇਸ ਪ੍ਰੋਡਕਟ ਨੂੰ ਡਵੈਲਪ ਕੀਤਾ ਗਿਆ ਹੈ।
ਇਸ ਪ੍ਰੋਡਕਟ ਦੀ ਕੀਮਤ 144 ਰੁਪਏ ਹੈ ਅਤੇ ਪ੍ਰੋਡਕਟ ਖਰੀਦਣ ਵਾਲੇ ਯੂਜ਼ਰ ਨੂੰ 90 ਦਿਨਾਂ ਲਈ 64 ਕੇ.ਬੀ.ਪੀ.ਐਸ. ਦੀ ਸਪੀਡ ਨਾਲ ਆਨਲਿਮਟਿਡ ਇੰਟਰਨੈੱਟ ਡਾਟਾ ਮੁਫਤ ਮਿਲੇਗਾ। ਕੰਪਨੀ ਪੋਸਟਪੇਡ ਯੂਜ਼ਰਸ ਲਈ ਵੀ ਅਜਿਹੇ ਹੀ ਪੈਕੇਜ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਂਝ ਅਜੇ ਵੀ ਪੇਸਟਪੇਡ ਬਿੱਲ ਪਲਾਨ 'ਚ ਇੰਟਰਨੈੱਟ ਲਗਭਗ ਮੁਫਤ ਹੀ ਹੈ।
ਨਾਰਾਇਣਨ ਨੇ ਕਿਹਾ ਕਿ ਨਵੇਂ ਪ੍ਰੋਡਕਟ ਦੀ ਮਦਦ ਨਾਲ ਏਅਰਸੈੱਲ ਸਬਸਕ੍ਰਾਈਬਰ ਇੰਟਰਨੈੱਟ ਬ੍ਰਾਊਜ਼ ਕਰਨ ਤੋਂ ਇਲਾਵਾ ਵਟਸ ਐਪ, ਫੇਸਬੁੱਕ ਅਤੇ ਟਵਿੱਟਰ ਵਰਗੇ ਐਪ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਉਹ ਇੰਟਰਨੈੱਟ ਬੈਂਕਿੰਗ ਅਤੇ ਆਨਲਾਈਨ ਬਿੱਲ ਵੀ ਜਮ੍ਹਾ ਕਰ ਸਕਣਗੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਫੇਸਬੁੱਕ ਨੇ ਸੁਣੀ ਯੂਜਰਜ਼ ਦੀ ਗੁਹਾਰ, ਟਵਿੱਸਟ ਨਾਲ ਕੀਤਾ 'ਡਿਸਲਾਈਕ ਬਟਨ' ਪੇਸ਼
NEXT STORY