ਨਵੀਂ ਦਿੱਲੀ : ਭਾਰਤੀ ਏਅਰਟੈੱਲ ਨੇ ਇਕ ਵਾਰ ਫਿਰ ਤੋਂ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ 3 ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਹਾਲ ਹੀ ਵਿਚ ਕੰਪਨੀ ਨੇ ਪ੍ਰੀਪੇਡ ਤੇ ਪੋਸਟਪੇਡ ਪਲਾਨਜ਼ ਦੀਆਂ ਕੀਮਤਾਂ ਵਿਚ 11 ਤੋਂ ਲੈ ਕੇ 21 ਫੀਸਦੀ ਤਕ ਦਾ ਵਾਧਾ ਕੀਤਾ ਹੈ। ਅਜੇ ਯੂਜ਼ਰਜ਼ ਸੰਭਲੇ ਵੀ ਨਹੀਂ ਸੀ ਕਿ ਕੰਪਨੀ ਨੇ ਇਕ ਵਾਰ ਫਿਰ ਤੋਂ ਆਪਣੇ ਤਿੰਨ ਡਾਟਾ ਪੈਕ 60 ਰੁਪਏ ਤਕ ਮਹਿੰਗੇ ਕਰ ਦਿੱਤੇ ਹਨ।
ਏਅਰਟੈਲ ਵੱਲੋਂ ਵਧੇਏ ਗਏ ਤਿੰਨ ਰੀਚਾਰਜ ਪਲਾਨਜ਼ ਵਿਚ 99 ਰੁਪਏ, 181 ਰੁਪਏ ਤੇ 301 ਰੁਪਏ ਵਾਲੇ ਡਾਟਾ ਪੈਕ ਸ਼ਾਮਲ ਹਨ। ਵਾਧੇ ਤੋਂ ਬਾਅਦ 181 ਰੁਪਏ ਵਾਲਾ ਪਲਾਨ ਲੈਣ ਲਈ ਗਾਹਕਾਂ ਨੂੰ ਹੁਣ 211 ਰੁਪਏ ਖਰਚ ਕਰਨੇ ਪੈਣਗੇ। ਇਸ ਪਲਾਨ ਵਿਚ 30 ਦਿਨਾਂ ਦੀ ਵੈਲੀਡਿਟੀ ਤੇ ਰੋਜ਼ਾਨਾ 1 ਜੀਬੀ ਡਾਟਾ ਮਿਲਦਾ ਹੈ। ਦੱਸ ਦਈਏ ਕਿ ਇਹ ਕੰਪਨੀ ਦਾ ਇਕਲੌਤਾ ਪਲਾਨ ਹੈ ਜੋ ਇਕ ਜੀਬੀ ਐਕਸਟ੍ਰਾ ਡਾਟਾ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵ 301 ਰੁਪਏ ਵਾਲਾ ਪਲਾਨ 60 ਰੁਪਏ ਦੇ ਵਾਧੇ ਦੇ ਨਾਲ ਹੁਣ 361 ਰੁਪਏ ਦਾ ਹੋ ਗਿਆ ਹੈ।
ਹਾਲ ਹੀ ਵਿਚ ਏਅਰਟੈਲ ਨੇ ਇਹ ਪਲਾਨ ਕੀਤੇ ਹਨ ਮਹਿੰਗੇ
ਜ਼ਿਕਰਯੋਗ ਹੈ ਕਿ ਜਿਓ ਤੋਂ ਬਾਅਦ ਏਅਰਟੈਲ ਨੇ ਵੀ ਆਪਣੇ ਪਲਾਨਜ਼ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਸੀ। ਕੀਮਤਾਂ ਵਿਚ ਵਾਧੇ ਤੋਂ ਬਾਅਦ ਏਅਰਟੈਲ ਦਾ ਸਭ ਤੋਂ ਸਸਤਾ ਪਲਾਨ 199 ਰੁਪਏ ਦਾ ਹੈ, ਜੋ ਪਹਿਲਾਂ 179 ਰੁਪਏ ਦਾ ਸੀ। ਇਸ ਵਿਚ ਯੂਜ਼ਰਾਂ ਨੂੰ 28 ਦਿਨਾਂ ਦੇ ਲਈ 2 ਜੀਬੀ ਡਾਟਾ ਮਿਲਦਾ ਹੈ।
ਇਸ ਤੋਂ ਇਲਾਵਾ 84 ਦਿਨਾਂ ਵਾਲਾ ਪਲਾਨ ਜੋ ਪਹਿਲਾਂ 455 ਰੁਪਏ ਕੀਮਤ ਵਿਚ ਆਉਂਦਾ ਸੀ, ਉਹ ਹੁਣ 509 ਰੁਪਏ ਵਿਚ ਮਿਲਦਾ ਹੈ। ਉਥੇ ਹੀ 479 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 579 ਰੁਪਏ ਹੋ ਗਈ ਹੈ। 84 ਦਿਨਾਂ ਵਾਲੇ ਪਲਾਨ, ਜਿਸ ਦੀ ਪਹਿਲਾਂ ਕੀਮਤ 719 ਰੁਪਏ ਸੀ ਹੁਣ ਇਸ ਦੀ ਕੀਮਤ 859 ਰੁਪਏ ਹੋ ਗਈ ਹੈ। ਉਥੇ ਹੀ ਜੇਕਰ ਅਸੀਂ ਸਾਲਾਨਾ ਪਲਾਨ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵਿਚ ਵਾਧੇ ਤੋਂ ਬਾਅਦ 3599 ਰੁਪਏ ਖਰਚਣੇ ਪੈਣਗੇ, ਜਿਸ ਦੀ ਕੀਮਤ ਪਹਿਲਾਂ 1799 ਰੁਪਏ ਸੀ। ਇਸ ਵਿਚ ਗਾਹਕਾਂ ਨੂੰ ਰੋਜ਼ਾਨਾ ਦੋ ਜੀਬੀ ਡਾਟਾ ਮਿਲਦਾ ਹੈ।
ਨਾਈਜੀਰੀਆ ਦੀ ਮੈਟਾ 'ਤੇ ਵੱਡੀ ਕਾਰਵਾਈ, ਲਗਾਇਆ 22 ਕਰੋੜ ਡਾਲਰ ਦਾ ਜੁਰਮਾਨਾ
NEXT STORY