ਗੈਜੇਟ ਡੈਸਕ, (ਇੰਟ.)– ਰਿਲਾਇੰਸ ਜੀਓ ਨੇ ਫਿਕਸਡ ਬ੍ਰਾਡਬੈਂਡ ਸਪੇਸ ’ਚ ਐਂਟਰੀ ਪੱਧਰ ਅਨਲਿਮਟਿਡ 10 ਐੱਮ. ਬੀ. ਪੀ. ਐੱਸ. ਹੋਮ ਬ੍ਰਾਡਬੈਂਡ ਸਰਵਿਸ ਸਿਰਫ 198 ਰੁਪਏ ਪ੍ਰਤੀ ਮਹੀਨੇ ਦੀ ਪੇਸ਼ਕਸ਼ ਕਰ ਕੇ ਆਪਣੇ ਪਹਿਲਾਂ ਦੇ ਐਂਟਰੀ ਪੱਧਰ 399 (30 ਐੱਮ. ਬੀ. ਪੀ. ਐੱਸ. ਲਈ) ਨੂੰ ਪਿੱਛੇ ਛੱਡ ਦਿੱਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਪੇਸ਼ਕਸ਼ ਨਾਲ ਮੁਕਾਬਲੇਬਾਜ਼ ਭਾਰਤੀ ਏਅਰਟੈੱਲ ’ਚ ਪ੍ਰਾਈਸ ਵਾਰ ਛਿੜ ਜਾਏਗੀ, ਜਿਸ ਦਾ ਘੱਟੋ-ਘੱਟ ਪੈਕ ਫਿਲਹਾਲ 499 ਰੁਪਏ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਭਾਰਤੀ ਏਅਰਟੈੱਲ ਛੇਤੀ ਹੀ ਜੀਓ ਦੇ ਇਸ ਕਦਮ ਦਾ ਜਵਾਬ ਦੇਵੇਗੀ।
ਜੀਓ ਦੇਸ਼ ਦੇ ਘਰੇਲੂ ਬ੍ਰਾਡਬੈਂਡ ਬਾਜ਼ਾਰ ਦਾ ਵਿਸਤਾਰ ਕਰਨ ਲਈ ਘੱਟ ਕੀਮਤ ਵਾਲੇ ਐਂਟਰੀ ਪ੍ਰਸਤਾਵ ਨੂੰ ‘ਬੈਕ ਅਪ ਪਲਾਨ’ ਵਜੋਂ ਵਰਤਣ ਦੀ ਯੋਜਨਾ ਬਣਾ ਰਿਹਾ ਹੈ, ਜੋ ਮੌਜੂਦਾ ਸਮੇਂ ’ਚ ਸਿਰਫ 27.5 ਮਿਲੀਅਨ ਘਰਾਂ ਤੱਕ ਸੀਮਤ ਹੈ। ਇਸ ’ਚੋਂ 15 ਮਿਲੀਅਨ ਤੋਂ ਵੱਧ ਘਰਾਂ ’ਚ ਫਾਈਬਰ ਬ੍ਰਾਡਬੈਂਡ ਹੈ ਜੋ ਜੀਓ ਅਤੇ ਭਾਰਤੀ ਏਅਰਟੈੱਲ ਵਲੋਂ ਮੁਹੱਈਆ ਕੀਤਾ ਜਾਂਦਾ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੀਓ ਆਪਣੀਆਂ 4ਜੀ ਮੋਬਾਇਲ ਸੇਵਾਵਾਂ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਗਾਹਕਾਂ ਨੂੰ ਘੱਟ ਕੀਮਤ ’ਤੇ ਸੈਕੰਡਰੀ ਸਿਮ ਦੇ ਰੂਪ ’ਚ ਉਨ੍ਹਾਂ ਦੀ ਸੇਵਾ ਨੂੰ ਅਜਮਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਫਿਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਜੀਓ ’ਚ ਬਦਲ ਦਿੱਤਾ ਜਾਵੇ।
Google ਨੂੰ ਝਟਕਾ, 30 ਦਿਨਾਂ 'ਚ ਭਰਨਾ ਪਵੇਗਾ 1337 ਕਰੋੜ ਰੁਪਏ ਦਾ ਜੁਰਮਾਨਾ
NEXT STORY