ਜਲੰਧਰ- ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਤੇ ਨੈੱਟਵਰਕ ਯੰਤਰ ਬਣਾਉਣ ਵਾਲੀ ਨੋਕੀਆ ਨੇ ਆਪਣੀ ਟੈਕਨਾਲੋਜੀ ਭਾਗੀਦਾਰੀ ਨੂੰ ਅੱਗੇ ਵਧਾਉਣ ਲਈ ਹੱਥ ਮਿਲਾ ਲਿਆ ਹੈ ਜਿਸ ਦੇ ਤਹਿਤ ਉਹ 5ਜੀ ਟੈਕਨਾਲੋਜੀ ਮਾਨਕਾਂ ਤੇ ਆਪਸ 'ਚ ਕੁਨੈਕਟਿਡ ਯੰਤਰਾਂ ਦੇ ਪ੍ਰਬੰਧ 'ਤੇ ਕੰਮ ਕਰੇਗੀ।
ਨੋਕੀਆ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਕ ਨਵੇਂ ਸਮਝੌਤੇ ਤਹਿਤ ਦੋਵੇਂ ਕੰਪਨੀਆਂ 5ਜੀ ਨੈੱਟਵਰਕ ਕੁਨੈਕਟਿਵਿਟੀ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਇਨ੍ਹਾਂ ਨਵੀਆਂ ਸੇਵਾਵਾਂ ਦੇ ਵਿਕਾਸ 'ਤੇ ਕੰਮ ਕਰੇਗੀ। ਭਾਰਤੀ ਏਅਰਟੈੱਲ ਦੇ ਡਾਇਰੈਕਟਰ (ਨੈੱਟਵਰਕ ਸੇਵਾ) ਅਭਿਯ ਸਾਵਰਗਾਂਵਕਰ ਨੇ ਕਿਹਾ ਕਿ 5ਜੀ ਤੇ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.) ਐਪਲੀਕੇਸ਼ਨਾਂ 'ਚ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਵਿਆਪਕ ਗੁੰਜਾਇਸ਼ ਹੈ।
Samsung Galaxy S8 ਸਮਾਰਟਫੋਨ ਦੀ ਤਸਵੀਰ ਹੋਈ ਲੀਕ, ਨਹੀਂ ਹੋਵੇਗਾ ਵੱਡਾ ਫੀਚਰ
NEXT STORY