ਜਲੰਧਰ- ਸੈਮਸੰਗ ਗਲੈਕਸੀ ਐੱਸ8 ਦੀ ਤਸਵੀਰ ਲੀਕ ਹੋ ਗਈ ਹੈ, ਜਦ ਕਿ ਫੋਨ ਦੀ ਲਾਂਚਿੰਗ 29 ਮਾਰਚ ਨੂੰ ਹੋਣ ਵਾਲੀ ਹੈ। ਗਲੈਕਸੀ ਐੱਸ8 ਨੂੰ ਲੈ ਕੇ ਕਈ ਵਾਰ ਜਾਣਕਾਰੀਆ ਲੀਕ ਹੋ ਚੁੱਕੀਆ ਹਨ, ਜਿਸ ਨਾਲ ਪਤਾ ਚੱਲਦਾ ਹੈ ਕਿ ਨਵਾਂ ਸਮਾਰਟਫੋਨ ਲੁੱਕ ਦੇ ਹਿਸਾਬ ਤੋਂ ਕਾਫੀ ਵੱਖ ਹੋਵੇਗਾ। ਸੈਮਸੰਗ ਗਲੈਕਸੀ ਐੱਸ8 ਦੀ ਲੀਕ ਹੋਈ ਤਸਵੀਰ ਤੋਂ ਸਾਫ ਪਤਾ ਚੱਲਦਾ ਹੈ ਕਿ ਇਸ 'ਚ ਹੋਮ ਬਟਨ ਨਹੀਂ ਹੋਵੇਗਾ। ਤਸਵੀਰ ਦੇ ਮੁਤਾਬਕ ਸੈਮਸੰਗ ਗਲੈਕਸੀ ਐੱਸ8 'ਚ ਕਵਰਡ ਡਿਸਪਲੇ ਹੈ। ਫੋਨ ਦੇ ਬਾਹਰ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ 'ਚ ਗੂਗਲ ਅਸਿਟੈਂਟ ਦੀ ਜਗ੍ਹਾ Bixbay AI ਹੋਵੇਗਾ।
ਇਸ ਤਸਵੀਰ 'ਚ ਟਿਪਸਟਰ ਈਵਾਨ ਬਲਾਸ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਦਾ ਇੰਤਜ਼ਾਰ ਕਰ ਰਹੇ ਹੋ। ਤਸਵੀਰ ਤੋਂ ਇਹ ਵੀ ਸਾਫ ਹੁੰਦਾ ਹੈ ਕਿ ਗਲੈਕਸੀ ਐੱਸ8 ਦੀ ਡਿਸਪਲੇ ਲੰਬੀ ਅਤੇ ਪਤਲੀ ਹੋਵੇਗੀ, ਨਾਲ ਹੀ ਸੈਲਫੀ ਕੈਮਰੇ ਨਾਲ ਆਈਰਿਸ ਸਕੈਨਰ ਵੀ ਹੋਵੇਗਾ।
ਡਿਸਪਲੇ ਦੀ ਰੈਜ਼ੋਲਿਊਸਨ 5.7 ਇੰਚ ਦੇ ਕਰੀਬ ਹੋ ਸਕਦੀ ਹੈ। ਇਸ ਤੋਂ ਪਹਿਲਾਂ ਗਲੈਕਸੀ ਐੱਸ8 ਦੀ ਸਪੈਸੀਫਿਕੇਸ਼ਨ ਲੀਕ ਹੋਈ ਸੀ, ਜਿਸ ਦੇ ਮੁਤਾਬਕ ਫੋਨ 'ਚ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ, 4ਜੀਬੀ/6ਡੀਬੀ ਸਟੋਰੇਜ ਅਤੇ 3250 ਐੱਮ. ਏ. ਐੱਚ. ਦੀ ਬੈਟਰੀ ਹੋ ਸਕਦੀ ਹੈ।
ਟਵਿਟਰ 'ਤੇ ਟਰੋਲਿੰਗ ਕਰਨ ਵਾਲਿਆਂ ਦੀ ਆਏਗੀ ਸ਼ਾਮਤ, ਜੋੜੇ ਜਾਣਗੇ ਨਵੇਂ ਫਚੀਰਜ਼
NEXT STORY