ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਉੱਤਰੀ ਭਾਰਤ 'ਚ ਗਰਮੀ ਨੇ ਜ਼ੋਰ ਫੜਿਆ ਹੋਇਆ ਹੈ, ਉੱਥੇ ਹੀ ਉੱਤਰੀ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਿੰਨ ਅਣਪਛਾਤੇ ਨਕਾਬਪੋਸ਼ ਚੋਰਾਂ ਨੇ ਇੱਕ ਆਈਸਕ੍ਰੀਮ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੁੱਟ ਲਿਆ। ਉਨ੍ਹਾਂ ਦੁਕਾਨ ਤੋਂ ਨਕਦੀ ਤੇ ਮੋਬਾਈਲ ਫੋਨ ਤਾਂ ਚੋਰੀ ਕੀਤੇ ਹੀ, ਨਾਲ ਹੀ ਆਈਸਕ੍ਰੀਮ ਅਤੇ ਕੁਲਫੀ ਦੇ ਕਈ ਪੈਕੇਟ ਲੈ ਕੇ ਫਰਾਰ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ 11 ਵਜੇ ਦੇ ਕਰੀਬ ਤਾਲਾਬ ਰੋਡ 'ਤੇ ਇੱਕ ਦੁਕਾਨ 'ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ, ਜਿਸ ਦੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਆਈਸਕ੍ਰੀਮ ਦੀ ਦੁਕਾਨ ਦੇ ਮਾਲਕ ਨਰਿੰਦਰ ਨੇ ਦੱਸਿਆ ਕਿ ਦੋ ਆਦਮੀ ਚਾਕੂ ਲੈ ਕੇ ਆਏ, ਜਿਨ੍ਹਾਂ ਨੇ ਚਿਹਰੇ 'ਤੇ ਮਾਸਕ ਪਹਿਨੇ ਹੋਏ ਸਨ। ਉਹ ਇੱਕ ਮੋਟਰਸਾਈਕਲ 'ਤੇ ਆਏ ਅਤੇ ਦੁਕਾਨ ਵਿੱਚ ਦਾਖਲ ਹੋਏ। ਉਨ੍ਹਾਂ ਨੇ ਦੁਕਾਨਦਾਰ ਨੂੰ ਧਮਕੀ ਦਿੱਤੀ ਤੇ ਡਰਾ ਕੇ ਉਸ ਦੇ ਭਰਾ ਨੂੰ ਇੱਕ ਕੋਨੇ ਵਿੱਚ ਬੈਠਣ ਲਈ ਮਜਬੂਰ ਕੀਤਾ।"
ਇਹ ਵੀ ਪੜ੍ਹੋ- ਅਮਰੀਕਾ ਤੋਂ ਬਾਅਦ ਹੁਣ ਇਹ ਦੇਸ਼ ਵੀ ਈਰਾਨ-ਇਜ਼ਰਾਈਲ ਜੰਗ 'ਚ ਮਾਰੇਗਾ ਐਂਟਰੀ ! ਸੱਦ ਲਈ ਐਮਰਜੈਂਸੀ ਮੀਟਿੰਗ
ਉਨ੍ਹਾਂ ਕਿਹਾ ਕਿ ਬਦਮਾਸ਼ਾਂ ਵਿੱਚੋਂ ਇੱਕ ਬਾਹਰ ਨਜ਼ਰ ਰੱਖ ਰਿਹਾ ਸੀ, ਜਦਕਿ ਦੂਜੇ ਨੇ ਦੁਕਾਨ ਤੋਂ ਨਕਦੀ, ਮੋਬਾਈਲ ਫੋਨ ਅਤੇ ਆਈਸਕ੍ਰੀਮ ਦੇ ਪੈਕਟ ਲੁੱਟ ਲਏ। ਦੁਕਾਨ ਦੇ ਮਾਲਕ ਨੇ ਲੁੱਟੀ ਗਈ ਆਈਸਕ੍ਰੀਮ ਸਮੇਤ ਲਗਭਗ 50,000 ਤੋਂ 60,000 ਰੁਪਏ ਦੇ ਕੁੱਲ ਨੁਕਸਾਨ ਦਾ ਦਾਅਵਾ ਕੀਤਾ ਹੈ।
ਅਜਿਹੀ ਇੱਕ ਹੋਰ ਘਟਨਾ ਵਿੱਚ, ਉੱਤਰ-ਪੱਛਮੀ ਦਿੱਲੀ ਦੇ ਸੁਭਾਸ਼ ਪਲੇਸ ਵਿੱਚ ਸ਼ਿਵ ਮੰਦਰ ਨੇੜੇ ਦੋ ਵਿਅਕਤੀਆਂ ਨੇ ਇੱਕ ਆਈਸ ਕ੍ਰੀਮ ਵਿਕਰੇਤਾ ਨੂੰ ਲੁੱਟ ਲਿਆ। ਪੁਲਸ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਇਹ ਘਟਨਾ 21 ਅਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਲਗਭਗ 12.30 ਵਜੇ ਵਾਪਰੀ ਜਦੋਂ ਪੀੜਤ ਰੂਪਲਾਲ ਪ੍ਰਸਾਦ (45) ਆਈਸ ਕ੍ਰੀਮ ਵੇਚ ਕੇ ਘਰ ਵਾਪਸ ਆ ਰਿਹਾ ਸੀ।
ਇੱਕ ਪੁਲਸ ਅਧਿਕਾਰੀ ਨੇ ਦੱਸਿਆ, "ਇੱਕ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਜਦੋਂ ਕਿ ਦੂਜੇ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।" ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੂਰਜ (18) ਵਜੋਂ ਹੋਈ ਹੈ, ਜੋ ਕਿ ਸ਼ਕਰਪੁਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਬਾਲਗ ਨਾਲ ਗੰਦੀ ਹਰਕਤ ਮਗਰੋਂ ਗਲਾ ਘੁੱਟ ਕੇ ਕਤਲ! ਲਾਸ਼ ਨੂੰ ਟੋਏ 'ਚ ਸਾੜਿਆ ਤੇ ਫਿਰ...
NEXT STORY